ਹਿਮਾਚਲ ਨਹੀਂ ਉੱਤਰਾਖੰਡ ਦਾ ਹੈ ਇਹ ਵਾਇਰਲ ਵੀਡੀਓ, Fact Check ਰਿਪੋਰਟ
Published : Jun 24, 2024, 6:17 pm IST
Updated : Jun 25, 2024, 12:09 pm IST
SHARE ARTICLE
Uttarakhand video from Kempty Fall viral in the name Of Himachal Amid Himachal Punjab Controversy
Uttarakhand video from Kempty Fall viral in the name Of Himachal Amid Himachal Punjab Controversy

ਵਾਇਰਲ ਹੋ ਰਿਹਾ ਇਹ ਵੀਡੀਓ ਹਿਮਾਚਲ ਦਾ ਨਹੀਂ ਬਲਕਿ ਉੱਤਰਾਖੰਡ ਦੇ Kempty Fall ਇਲਾਕੇ ਦਾ ਸੀ ਜਿਥੇ ਬਹਿਸਬਾਜ਼ੀ ਤੋਂ ਬਾਅਦ ਮਾਮਲੇ ਨੇ ਝਗੜੇ ਦਾ ਰੂਪ ਧਾਰ ਲਿਆ ਸੀ।

Claim

ਹਿਮਾਚਲ ਦੇ ਮੰਡੀ ਤੋਂ ਭਾਜਪਾ MP ਤੇ ਅਦਾਕਾਰਾ ਕੰਗਨਾ ਰਣੌਤ ਥੱਪੜ ਹਿਮਾਚਲ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਵਿਚਕਾਰ ਤਲਖ਼ੀਆਂ ਵੇਖਣ ਨੂੰ ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਹਨ ਅਤੇ ਬੀਤੇ ਕੁਝ ਦਿਨਾਂ ਵੱਖੋ-ਵੱਖ ਥਾਂ 'ਤੇ ਕੁੱਟਮਾਰ ਦੀਆਂ ਘਟਨਾਵਾਂ ਵੀ ਵੇਖਣ ਨੂੰ ਸਾਹਮਣੇ ਆਈਆਂ ਹਨ। ਹੁਣ ਇਸੇ ਵਿਚਕਾਰ ਇੱਕ ਹੋਰ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿਮਾਚਲ ਵਿਖੇ ਪੰਜਾਬੀ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ।

ਇੰਸਟਾਗ੍ਰਾਮ ਅਕਾਊਂਟ "harfpunjabtv" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਹਿਮਾਚਲ ਚ ਕੁੱਟੇਆ ਇਕ ਹੋਰ ਪੰਜਾਬੀ ਪਰਿਵਾਰ ਬੂੜੀਆ ਨੂੰ ਮਾਰੇ ਥੱਕੇ ਦੱਸੋ ਬੰਦਾ ਹੁਣ ਘੁੰਮਣ ਜਾਵੇ ਕਿੱਥੇ ?"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਿਮਾਚਲ ਦਾ ਨਹੀਂ ਬਲਕਿ ਉੱਤਰਾਖੰਡ ਦੇ Kempty Fall ਇਲਾਕੇ ਦਾ ਸੀ ਜਿਥੇ ਬਹਿਸਬਾਜ਼ੀ ਤੋਂ ਬਾਅਦ ਮਾਮਲੇ ਨੇ ਝਗੜੇ ਦਾ ਰੂਪ ਧਾਰ ਲਿਆ ਸੀ। ਇਸ ਮਾਮਲੇ ਵਿਚ ਕੋਈ ਵੀ ਫਿਰਕੂ ਕੌਣ ਨਹੀਂ ਹੈ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ ਢਾਬੇ ਦੇ ਬੋਰਡਾਂ 'ਤੇ ਕੁਝ ਮੋਬਾਈਲ ਨੰਬਰ ਲਿਖੇ ਹੋਏ ਹਨ ਅਤੇ ਸਾਨੂੰ Kempty Falls ਲਿਖਿਆ ਵੀ ਨਜ਼ਰ ਆਇਆ।

ਦੱਸ ਦਈਏ ਕਿ Kempty Falls ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਅਧੀਨ ਪੈਂਦਾ ਇੱਕ ਸੈਲਾਨੀ ਸਪੋਟ ਹੈ। 

ਹੁਣ ਅਸੀਂ ਇੱਕ-ਇੱਕ ਕਰਕੇ ਵੀਡੀਓ ਵਿਚ ਨਜ਼ਰ ਆਏ ਨੰਬਰਾਂ 'ਤੇ ਫੋਨ ਕੀਤਾ।

ਵੀਡੀਓ ਵਿਚ ਦਿੱਸ ਰਹੇ ਬਿਧਾਨ ਵੈਸ਼ਨੋ ਢਾਬੇ ਦੇ ਮਾਲਕ ਅਤੁਲ ਨੇ ਸਾਡੇ ਨਾਲ ਵੀਡੀਓ ਦੀ ਪੁਸ਼ਟੀ ਕੀਤੀ ਅਤੇ ਸਾਫ ਕੀਤਾ ਕਿ ਮਾਮਲੇ ਉੱਤਰਾਖੰਡ ਦਾ ਹੈ ਅਤੇ ਲੱਗਭਗ ਇੱਕ ਮਹੀਨਾ ਪੁਰਾਣਾ ਹੈ। ਸਾਡੇ ਨਾਲ ਗੱਲ ਕਰਦਿਆਂ ਅਤੁਲ ਨੇ ਕਿਹਾ, "ਇਹ ਮਾਮਲਾ ਉੱਤਰਾਖੰਡ ਦੇ Kempty Fall ਇਲਾਕੇ ਦਾ ਹੈ ਅਤੇ ਵੀਡੀਓ ਵਿਚ ਮੇਰਾ ਹੀ ਢਾਬਾ ਹੈ। ਮੇਰੇ ਢਾਬੇ ਦੇ ਸਟਾਫ ਦੇ ਵਿਅਕਤੀ ਵੱਲੋਂ ਇੱਕ ਸਰਦਾਰ ਜੀ ਤੋਂ ਢਾਬੇ 'ਤੇ ਆਉਣ ਦੀ ਗੱਲ ਕਹੀ ਜਿਸ ਦੌਰਾਨ ਬਹਿਸਬਾਜ਼ੀ ਹੋ ਗਈ ਅਤੇ ਸਰਦਾਰ ਜੀ ਵੱਲੋਂ ਮੇਰੇ ਸਟਾਫ ਦੇ ਵਿਅਕਤੀ ਨੂੰ ਥੱਪੜ ਮਾਰਿਆ ਗਿਆ ਅਤੇ ਮਾਮਲਾ ਹੋਰ ਵਿਗੜ ਗਿਆ ਸੀ। ਇਸ ਮਾਮਲੇ ਨੂੰ ਪੁਲਿਸ ਸਹਾਇਤਾ ਤੋਂ ਬਾਅਦ ਸੁਲਝਾ ਲਿਆ ਗਿਆ ਸੀ।"

ਇਸੇ ਤਰ੍ਹਾਂ ਵੀਡੀਓ ਵਿਚ ਮੌਜੂਦ ਇੱਕ ਹੋਰ ਨੰਬਰ 'ਤੇ ਅਸੀਂ ਕਾਲ ਕੀਤਾ ਤਾਂ ਸਾਡੀ ਗੱਲ ਓਸੇ ਢਾਬੇ ਦੇ ਇੱਕ ਪੁਰਾਣੇ ਸੰਚਾਲਕ ਨਾਲ ਹੋਈ। ਸਾਡੇ ਨਾਲ ਗੱਲ ਕਰਦਿਆਂ ਉਸਨੇ ਵੀ ਸਾਫ ਕਿਹਾ ਕਿ ਇਹ ਵੀਡੀਓ ਉੱਤਰਾਖੰਡ ਦਾ ਹੈ ਅਤੇ ਮਾਮਲਾ ਕਰੀਬ ਮਹੀਨੇ ਪੁਰਾਣਾ ਹੈ।

ਅਸੀਂ ਇਸ ਮਾਮਲੇ ਨੂੰ ਲੈ ਕੇ Kempty ਥਾਣੇ ਦੇ SHO ਅਮਿਤ ਸ਼ਰਮਾ ਨਾਲ ਵੀ ਗੱਲ ਕੀਤੀ। ਸਾਡੇ ਨਾਲ ਗੱਲ ਕਰਦਿਆਂ ਅਮਿਤ ਸ਼ਰਮਾ ਨੇ ਕਿਹਾ, "ਇਹ ਮਾਮਲਾ ਹਿਮਾਚਲ ਦਾ ਨਹੀਂ ਬਲਕਿ ਉੱਤਰਾਖੰਡ ਦੇ Kempty ਦਾ ਹੈ ਅਤੇ ਇਸ ਮਾਮਲੇ ਵਿਚ ਕੋਈ ਵੀ ਧਾਰਮਿਕ ਐਂਗਲ ਨਹੀਂ ਹੈ। ਇਹ ਝਗੜਾ ਖਾਣੇ ਦੇ ਬਿਲ ਨੂੰ ਲੈ ਕੇ ਹੋਇਆ ਸੀ ਅਤੇ ਮਾਮਲੇ ਨੂੰ ਲੈ ਕੇ ਕਿਸੇ ਨੇ ਥਾਣੇ ਵੀ ਰਿਪੋਰਟ ਦਰਜ ਨਹੀਂ ਕਰਵਾਈ ਸੀ। ਇਹ ਮਾਮਲਾ ਮੌਕੇ 'ਤੇ ਹੀ ਸੁਲਝਾ ਲਿਆ ਗਿਆ ਸੀ।"

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਿਮਾਚਲ ਦਾ ਨਹੀਂ ਬਲਕਿ ਉੱਤਰਾਖੰਡ ਦੇ Kempty Fall ਇਲਾਕੇ ਦਾ ਸੀ ਜਿਥੇ ਬਹਿਸਬਾਜ਼ੀ ਤੋਂ ਬਾਅਦ ਮਾਮਲੇ ਨੇ ਝਗੜੇ ਦਾ ਰੂਪ ਧਾਰ ਲਿਆ ਸੀ। ਇਸ ਮਾਮਲੇ ਵਿਚ ਕੋਈ ਵੀ ਫਿਰਕੂ ਕੌਣ ਨਹੀਂ ਹੈ।

Result- Misleading

Our Sources:

Physical Verification Quote Over Call With Atul (An Dhabha Owner Present At Situation)

Physical Verification Quote Over Call With Previous Dhabha Owner Present At Situation 

Physical Verification Quote Over Call With Kempty Police Station SHO Amit Sharma

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

(Disclaimer: 25 ਜੂਨ 2024 ਨੂੰ ਇਸ ਖਬਰ ਵਿਚ Kempty ਥਾਣੇ ਦੇ SHO ਅਮਿਤ ਸ਼ਰਮਾ ਦਾ ਬਿਆਨ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਨਾਲ ਖਬਰ ਦੇ ਨਤੀਜੇ 'ਤੇ ਕੋਈ ਅਸਰ ਨਹੀਂ ਪਿਆ ਹੈ।)

SHARE ARTICLE

ਸਪੋਕਸਮੈਨ FACT CHECK

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement