ਸ਼ਹੀਦ ਭਗਤ ਸਿੰਘ ਦੀ ਫੋਟੋ 'ਤੇ ਚਲਾਨ ਦਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ, Fact Check ਰਿਪੋਰਟ
Published : Jul 24, 2024, 12:07 pm IST
Updated : Jul 24, 2024, 12:07 pm IST
SHARE ARTICLE
Fact Check Scripted Video Of Challan On Sticking Bhagat Singh Photo On Car Viral As Real Incident
Fact Check Scripted Video Of Challan On Sticking Bhagat Singh Photo On Car Viral As Real Incident

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਿਡ ਨਾਟਕ ਹੈ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਚਰਚਾ ਦਾ ਵਿਸ਼ੇ ਬਣ ਰਿਹਾ ਹੈ। ਇਸ ਵੀਡੀਓ ਵਿਚ ਇੱਕ ਪੁਲਿਸ ਮੁਲਾਜ਼ਮ ਨੂੰ ਇੱਕ ਗੱਡੀ ਦਾ ਚਲਾਨ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਪੁਲਿਸ ਦੇ ਮੁਲਾਜ਼ਮ ਨੇ ਇੱਕ ਗੱਡੀ 'ਤੇ ਭਗਤ ਸਿੰਘ ਦੀ ਫੋਟੋ ਚਿਪਕੇ ਹੋਣ ਨੂੰ ਲੈ ਕੇ ਚਲਾਨ ਕਰ ਦਿੱਤਾ।

X ਅਕਾਊਂਟ Gursimran Singh ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "Challan on BHAGAT SINGH JI Photo in Hr. What these Photos or Stickers say to anyone I don't know ??"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਿਡ ਨਾਟਕ ਹੈ। ਇਹ ਵੀਡੀਓ ਜਾਗਰੂਕਤਾ ਵਾਸਤੇ ਕਲਾਕਾਰਾਂ ਵੱਲੋਂ ਬਣਾਇਆ ਗਿਆ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਵੀਡੀਓ ਸਕ੍ਰਿਪਟਿਡ ਨਾਟਕ

ਸਾਨੂੰ ਵਾਇਰਲ ਵੀਡੀਓ ਦਾ ਮੂਲ ਵੀਡੀਓ Monty Deepak Sharma ਨਾਂ ਦੇ Youtube ਤੋਂ ਸਾਂਝਾ ਮਿਲਿਆ। ਦੱਸ ਦਈਏ ਇਹ ਅਕਾਊਂਟ ਟ੍ਰੈਫਿਕ ਨਾਲ ਸਬੰਧਿਤ ਜਾਗਰੂਕਤਾ ਵੀਡੀਓਜ਼ ਸਾਂਝਾ ਕਰਦਾ ਰਹਿੰਦਾ ਹੈ। ਵਾਇਰਲ ਵੀਡੀਓ ਅਕਾਊਂਟ ਤੋਂ 23 ਜਨਵਰੀ 2024 ਨੂੰ ਸਾਂਝਾ ਕੀਤਾ ਗਿਆ ਸੀ ਅਤੇ ਟਾਈਟਲ ਲਿਖਿਆ ਗਿਆ ਸੀ, "भगत सिंह की फोटो पर बबाल"

ਅਸੀਂ ਇਸ ਅਕਾਊਂਟ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਸ ਪੇਜ 'ਤੇ ਸਮਾਨ ਪੁਲਿਸ ਦੀ ਵਰਦੀ ਪਾਏ ਸ਼ਕਸ ਦੇ ਕਈ ਵੀਡੀਓਜ਼ ਵੇਖੇ ਜਾ ਸਕਦੇ ਹਨ ਅਤੇ ਪੇਜ 'ਤੇ ਇੱਕ ਤਸਵੀਰ ਮੌਜੂਦ ਹੈ ਜਿਸਦੇ ਉੱਤੇ ਚੈਨਲ ਦਾ ਨਾਂ ਤੇ ਹੇਠਾਂ Awareness Traffic ਲਿਖਿਆ ਹੋਇਆ ਹੈ। ਮਤਲਬ ਸਾਫ ਸੀ ਕਿ ਇਹ ਪੇਜ ਜਾਗਰੂਕਤਾ ਦੇ ਵੀਡੀਓਜ਼ ਬਣਾਉਂਦਾ ਹੈ।

ਹੁਣ ਅਸੀਂ ਇਸ ਪੇਜ 'ਤੇ ਮੌਜੂਦ ਅਕਾਊਂਟ ਦੇ ਫੇਸਬੁੱਕ ਲਿੰਕ 'ਤੇ ਵਿਜ਼ਿਟ ਕੀਤਾ। ਅਸੀਂ ਫੇਸਬੁੱਕ 'ਤੇ ਮੈਸੇਂਜਰ ਦੇ ਜਰੀਏ ਦੀਪਕ ਸ਼ਰਮਾ ਨਾਲ ਸੰਪਰਕ ਕੀਤਾ ਤੇ ਸਾਡੀ ਗੱਲ ਦੀਪਕ ਸ਼ਰਮਾ ਨਾਲ ਹੋਈ। ਦੀਪਕ ਨੇ ਸਾਡੇ ਨਾਲ ਗੱਲ ਕਰਦਿਆਂ ਸਾਫ ਕਿਹਾ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਅਤੇ ਇਸ ਵੀਡੀਓ ਨੂੰ ਜਾਗਰੂਕਤਾ ਲਈ ਬਣਾਇਆ ਗਿਆ ਸੀ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਿਡ ਨਾਟਕ ਹੈ। ਇਹ ਵੀਡੀਓ ਜਾਗਰੂਕਤਾ ਵਾਸਤੇ ਕਲਾਕਾਰਾਂ ਵੱਲੋਂ ਬਣਾਇਆ ਗਿਆ ਹੈ।

Result: Fake

Our Sources:

Youtube Original Video By Monty Deepak Sharma Shared On 23 Jan 2024

Physical Verification Quote Over Chat With Page Owner Deepak Sharma

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement