ਤੱਥ ਜਾਂਚ - ਭਾਜਪਾ ਨੂੰ ਵੋਟ ਨਾ ਦੇਣ ਦੀ ਸਹੁੰ ਲੈਂਦੇ ਕਰਮਚਾਰੀਆਂ ਦਾ ਇਹ ਵੀਡੀਓ ਪੁਰਾਣਾ ਹੈ
Published : Dec 24, 2020, 1:39 pm IST
Updated : Dec 24, 2020, 5:27 pm IST
SHARE ARTICLE
 Fact check: Employees did not take oath not to vote for BJP
Fact check: Employees did not take oath not to vote for BJP

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗਲਤ ਪਾਇਆ।

Rozana Spokesman (ਮੁਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁੱਝ ਔਰਤਾਂ ਅਤੇ ਮਰਦਾਂ ਦੇ ਸਮੂਹ ਨੂੰ ਭਾਜਪਾ ਨੂੰ ਵੋਟ ਨਾ ਦੇਣ ਦੀ ਸ਼ਪਥ ਲੈਂਦੇ ਵੇਖਿਆ ਜਾ ਸਕਦਾ ਹੈ। ਕਈ ਯੂਜ਼ਰ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਵਾਇਰਲ ਕਰ ਰਹੇ ਹਨ ਅਤੇ ਕਈ ਇਸ ਨੂੰ ਕਿਸਾਨ ਸੰਘਰਸ਼ ਦੇ ਹੈਸ਼ਟੈਗ ਲਾ ਕੇ ਵਾਇਰਲ ਕਰ ਰਹੇ ਹਨ। ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗਲਤ ਪਾਇਆ। ਜਿਹੜੇ ਵੀਡੀਓ ਨੂੰ ਹਾਲੀਆ ਸੰਘਰਸ਼ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਘਟੋਂ-ਘੱਟ ਸਾਲ ਪੁਰਾਣਾ ਵੀਡੀਓ ਹੈ ਜਦੋਂ ਝਾਰਖੰਡ ਆਂਗਨਵਾੜੀ ਕਰਮਚਾਰੀਆਂ ਅਤੇ ਪੈਰਾਟੀਚਰ ਸੰਘ ਨੇ ਭਾਜਪਾ ਨੂੰ ਵੋਟ ਨਾ ਦੇਣ ਦੀ ਸਹੁੰ ਚੁੱਕੀ ਸੀ। 

ਵਾਇਰਲ ਪੋਸਟ ਦਾ ਦਾਅਵਾ
ਫੇਸਬੁੱਕ ਯੂਜ਼ਰ Gagandeep Singh ਨੇ 23 ਦਸੰਬਰ ਨੂੰ ਇਹ ਵੀਡੀਓ ਪੋਸਟ ਕਰਕੇ ਕੈਪਸ਼ਨ ਲਿਖਿਆ, ''ਲੈ ਤੇਰੀ ਤਾ ਬਰਬਾਦੀ ਸ਼ੁਰੂ ਹੋ ਗਈ ਮੋਦੀਆ #ModiSellingFarmers #ModiYesOrNo #Boycott_JioSaavn #TakeBackFarmLaws #boycottambani_adani #standwithfarmerschallenge #FarmActsAreUnconstitutional #standwiththefarmerschallenge #boycott_jio_reliance_challenge #dushyantkisanorkursi''

ਇਸ ਵੀਡੀਓ ਪੰਜਾਬੀ ਹਾਸ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਵੀ ਆਪਣੇ ਫੇਸਬੁੱਕ ਪੇਜ਼ ਤੋਂ ਸ਼ੇਅਰ ਕੀਤਾ ਹੈ।

ਸਪੋਕਸਮੈਨ ਦੀ ਪੜਤਾਲ 
ਸਪੋਕਸਮੈਨ ਨੇ ਸਭ ਤੋਂ ਪਹਿਲਾਂ ਇਹ ਵੀਡੀਓ ਧਿਆਨ ਨਾਲ ਦੇਖੀ ਅਤੇ ਸੁਣੀ ਤਾਂ ਅਸੀਂ ਨੋਟ ਕੀਤਾ ਕਿ ਇਹ ਸਹੁੰ ਪੈਰਾਟੀਚਰ ਸੰਘ ਨੂੰ ਲੈ ਕੇ ਲਈ ਜਾ ਰਹੀ ਸੀ ਫਿਰ ਅਸੀਂ ਇਕ ਹਿੰਦੀ ਕੀਵਰਡ ''एकीकृत पैराटीचर संघ शपथ'' ਗੂਗਲ 'ਤੇ ਸਰਚ ਕੀਤਾ ਤਾਂ ਸਾਨੂੰ ਹਾਲ ਹੀ ਵਿਚ ਅਜਿਹੇ ਸਹੁੰ ਚੁੱਕ ਸਾਮਗਮ ਦੀ ਕੋਈ ਵੀ ਖ਼ਬਰ ਜਾਂ ਵੀਡੀਓ ਨਹੀਂ ਮਿਲੀ ਜਿਸ ਵਿਚ ਬੀਜੇਪੀ ਨੂੰ ਵੋਟ ਨਾ ਦੇਣ ਬਾਰੇ ਕੁੱਝ ਕਿਹਾ ਹੋਵੇ।

ਫਿਰ ਜਦੋਂ ਅਸੀਂ ਇਹੀ ਕੀਵਰਡ ਸਰਚ ਕਰ ਕੇ ਵੀਡੀਓ ਸਰਚ ਕੀਤੀ ਤਾਂ ਸਾਨੂੰ sharpbharat.com ਨਾਮ ਦੀ ਵੈੱਬਸਾਈਟ 'ਤੇ 31 ਅਕਤੂਬਰ 2019 ਨੂੰ ਅਪਲੋਡ ਕੀਤੀ ਇਕ ਖ਼ਬਰ ਮਿਲੀ ਜਿਸ ਵਿਚ ਕਿ ਉਹੀ ਵੀਡੀਓ ਅਪਲੋਡ ਕੀਤੀ ਹੋਈ ਸੀ ਜੋ ਕਿ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿਚ ਆਖਿਰ 'ਤੇ ਰਘੂਬਰਦਾਸ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ।

https://sharpbharat.com/jharkhand-assembly-election-2019/jharkhand-para-teacher-hungama-chief-minister-protest/

ਇਸ ਤੋਂ ਬਾਅਦ ਬਾਅਦ ਰਘੂਬਰਦਾਸ ਗੂਗਲ ਸਰਚ ਕੀਤਾ ਤਾਂ ਪਤਾ ਲੱਗਾ ਕਿ ਰਘੂਬਰਦਾਸ ਝਾਰਖੰਡ ਦਾ ਸਾਬਕਾ ਮੁੱਖ ਮੰਤਰੀ ਸੀ ਇਸ ਤੋਂ ਵੀ ਇਹ ਸਾਬਿਤ ਹੁੰਦਾ ਹੈ ਕਿ ਇਹ ਵੀਡੀਓ ਪਿਛਲੇ ਸਾਲ 2019 ਦੀ ਝਾਰਖੰਡ ਦੀ ਹੈ। ਜਦੋਂ ਅਸੀਂ ''एकीकृत पाराटीचर संघ शपथ'' ਫੇਸਬੁੱਕ 'ਤੇ ਸਰਚ ਕੀਤਾ ਤਾਂ ਸਾਨੂੰ ਵਾਇਰਲ ਵੀਡੀਓ ਨਾਲ ਦੀਆਂ ਕਾਫ਼ੀ ਵੀਡੀਓਜ਼ ਮਿਲੀਆ ਜੋ ਕਿ 31 ਅਕਤੂਬਰ 2019 ਦੀਆਂ ਸਨ। ਜਿਹਨਾਂ ਦੇ ਕੈਪਸ਼ਨ ਵਿਚ ਲਿਖਿਆ ਹੋਇਆ ਸੀ, ''बहरागोडा विधान सभा मे भाजपा को हराने का एकीकृत पारा शिक्षक एवं झारखंड आंगनबाडी संघ ने मिलकर शपथ लिया''। 

File Photo

ਵਾਇਰਲ ਵੀਡੀਓ ਵਿਚ ਪੁਲਿਸ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੋਰਾਂ ਤੇ ਪੁਲਿਸ ਵੱਲੋਂ ਲਾਠੀਚਾਰਜ ਕਰਨ ਵਾਲੀ ਗੱਲ ਵੀ ਕਹੀ ਗਈ ਹੈ ਇਸ ਬਾਰੇ ਸਪੋਕਸਮੈਨ ਨੇ ਪੜਤਾਲ ਕੀਤੀ ਤਾਂ ਸਾਨੂੰ ਹਾਲ ਹੀ ਵਿਚ ਆਂਗਣਵਾੜੀ ਵਰਕਰਾਂ 'ਤੇ ਲਾਠੀਚਾਰਜ ਕਰਨ ਵਾਲੀ ਕੋਈ ਵੀ ਖ਼ਬਰ ਜਾਂ ਵੀਡੀਓ ਨਹੀਂ ਮਿਲੀ ਹਾਲਾਂਕਿ ਲਾਠੀਚਾਰਜ ਕਰਨ ਵਾਲੀਆਂ ਪੁਰਾਣੀਆਂ ਵੀਡੀਓਜ਼ ਜਰੂਰ ਮਿਲੀਆ। ਜੋ ਕਿ Bolta Hindustan ਦੇ ਯੂਟਿਊਬ ਚੈਨਲ 'ਤੇ 24 ਸਤੰਬਰ 2019 ਨੂੰ ਅਪਲੋਡ ਕੀਤਾ ਹੋਇਆ ਹੈ। ਇਸ ਵੀਡੀਓ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ। https://www.youtube.com/watch?v=P4qCeD4tnnM

ਸੋ ਇਸ ਸਭ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਵੀਡੀਓ ਪੁਰਾਣਾ ਹੈ ਜਦੋਂ ਝਾਰਖੰਡ ਵਿਚ ਆਂਗਣਵਾੜੀ ਅਸੋਸੀਏਸ਼ਨ ਅਤੇ ਪੈਰਾਟੀਚਰਸ ਦੇ ਇਕੱਠ ਨੇ ਆਪਣੇ ਨਿੱਜੀ ਹੱਕਾਂ ਲਈ ਇਹ ਪ੍ਰਦਰਸ਼ਨ ਕੀਤਾ ਸੀ ਤੇ ਭਾਜਪਾ ਨੂੰ ਹਰਾਉਣ ਦੀ ਸਹੁੰ ਚੁੱਕੀ ਸੀ। 

ਨਤੀਜਾ -  ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜੀ ਪਾਇਆ। ਘਟੋਂ-ਘੱਟ ਸਾਲ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਦਾਅਵਾ - ਲੋਕ ਭਾਜਪਾ ਨੂੰ ਵੋਟ ਨਾ ਪਾਉਣ ਦੀ ਸਹੁੰ ਚੁੱਕ ਰਹੇ ਹਨ।  
Claimed By - Gagandeep Singh 
ਤੱਥ ਜਾਂਚ - ਗਲਤ  
  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement