Fact Check: ਹਰਿਆਣਾ ਦੇ ਸਾਧੂ ਦੀ ਤਸਵੀਰ ਬਰਫ ਨਾਲ ਢਕੇ ਤਪਸਵੀ ਦੇ ਨਾਂਅ ਤੋਂ ਵਾਇਰਲ
Published : Jan 25, 2022, 7:27 pm IST
Updated : Jan 25, 2022, 7:27 pm IST
SHARE ARTICLE
Fact Check Morhped Image Of Haryana Saint Viral with fake claim
Fact Check Morhped Image Of Haryana Saint Viral with fake claim

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਕੇਦਾਰਨਾਥ ਦੀ ਨਹੀਂ ਹੈ ਅਤੇ ਨਾ ਹੀ ਇਹ ਸਾਧੂ ਬਰਫ ਨਾਲ ਢਕਿਆ ਹੋਇਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਸਾਧੂ ਨੂੰ ਚਿੱਟੇ ਰੰਗ ਦੀ ਬਰਫ ਦੀ ਚਾਦਰ ਲਪੇਟ ਤਪ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਾਧੂ ਬਰਫ ਵਿਚ ਢਕਿਆ ਹੋਇਆ ਹੈ। ਤਸਵੀਰ ਨੂੰ ਕੁਝ ਯੂਜ਼ਰਸ ਕੇਦਾਰਨਾਥ ਦਾ ਦੱਸਕੇ ਸ਼ੇਅਰ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਕੇਦਾਰਨਾਥ ਦੀ ਨਹੀਂ ਹੈ ਅਤੇ ਨਾ ਹੀ ਇਹ ਸਾਧੂ ਬਰਫ ਨਾਲ ਢਕਿਆ ਹੋਇਆ ਹੈ। ਇਹ ਤਸਵੀਰ ਹਰਿਆਣਾ ਦੇ ਇੱਕ ਸੰਤ ਦੀ ਹੈ ਜਿਸਨੇ ਕੁਝ ਸਾਲ ਪਹਿਲਾਂ ਵਿਸ਼ਵ ਸ਼ਾਂਤੀ ਲਈ ਇੱਕ ਅਗਨੀ ਤਪ ਕੀਤਾ ਸੀ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Yash Grover" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "कड़ाके की ठंड और पूरा शरीर वर्फ से आच्छादित.. ऐसी तप और साधना सिर्फ सनातन में हीं संभव है... ऐसे एक नहीं हजारों उदहारण हैं जब... अपनी इंद्रियों को जीत असंभव को भी संभव बनाया... जय हो सत्य सनातन की ????" 

ਇਸੇ ਤਰ੍ਹਾਂ ਫੇਸਬੁੱਕ ਯੂਜ਼ਰ खगेश सिंह सेंगर ਨੇ ਇਸ ਤਸਵੀਰ ਕੇਦਾਰਨਾਥ ਦਾ ਦੱਸਕੇ ਸ਼ੇਅਰ ਕੀਤਾ।

ਇਹ ਦੋਵੇਂ ਪੋਸਟ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ।

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਤਸਵੀਰ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।

ਸਾਨੂੰ ਆਪਣੀ ਸਰਚ ਦੌਰਾਨ ਕਈ ਅਜਿਹੇ ਆਰਟੀਕਲ ਮਿਲੇ ਜਿਨ੍ਹਾਂ ਨੇ ਇਸ ਵਾਇਰਲ ਦਾਅਵੇ ਸੀ ਸਚਾਈ ਨੂੰ ਸਾਹਮਣੇ ਪੇਸ਼ ਕੀਤਾ। 

ਇਹ ਤਸਵੀਰ ਹਰਿਆਣਾ ਸਥਿਤ ਇੱਕ ਡੇਰੇ ਦੇ ਸੰਤ ਦੀ ਹੈ। 

ਸਾਨੂੰ ਤਸਵੀਰ ਫੇਸਬੁੱਕ ਪੇਜ Baba sarbangi। ਦੁਆਰਾ 18 ਜੂਨ 2019 ਨੂੰ ਸ਼ੇਅਰ ਕੀਤੀ ਮਿਲੀ। ਪੇਜ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਸੀ, "Baba Bhale Giri Ji Maharaj ki jai ho ???? पंच नाम दशनाम जूना अखाड़ा ???? Baba sarbangi page Ko like karo"

ਇਸ ਤਸਵੀਰ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਸਾਫ ਪਤਾ ਚਲਦਾ ਹੈ ਕਿ ਸੰਤ ਬਰਫ ਨਾਲ ਨਹੀਂ ਬਲਕਿ ਰਾਖ ਨਾਲ ਬਣੇ ਕਿਸੇ ਲੇਪ ਨਾਲ ਢਕਿਆ ਹੋਇਆ ਹੈ। ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਐਡੀਟੇਡ ਹੈ। 

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Collage 2Collage

ਤਸਵੀਰ ਨਾਲ ਦਿੱਤੀ ਜਾਣਕਾਰੀ ਅਨੁਸਾਰ ਇਸਦੇ ਵਿਚ ਤਪ ਕਰ ਰਹੇ ਸਾਧੂ ਸ਼੍ਰੀ ਭਲੇ ਗਿਰੀ ਮਹਾਰਾਜ ਹਨ। 

ਹੁਣ ਅੱਗੇ ਵਧਦੇ ਹੋਏ ਅਸੀਂ ਇਸ ਤਪ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਇਸ ਤਪ ਨੂੰ ਲੈ ਕੇ ਇੱਕ Youtube ਵੀਡੀਓ ਮਿਲਿਆ ਜਿਸਦੇ ਵਿਚ ਬਾਬਾ ਭਲੇ ਗਿਰੀ ਮਹਾਰਾਜ 'ਤੇ ਅਸਲ ਤਸਵੀਰ ਵਾਲਾ ਲੇਪ ਲਾਇਆ ਜਾ ਰਿਹਾ ਹੈ। ਇਸ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ

YT Video

ਇਸ ਵੀਡੀਓ ਨਾਲ ਦਿੱਤੀ ਜਾਣਕਾਰੀ ਮੁਤਾਬਕ ਸਾਧੂ ਨੇ 41 ਦਿਨਾਂ ਦਾ ਤਪ ਕੀਤਾ ਸੀ।

ਇਸ ਤਪ ਨੂੰ ਲੈ ਕੇ ਅਸੀਂ ਕੀਵਰਡ ਸਰਚ ਕੀਤਾ। ਸਾਨੂੰ ਦੈਨਿਕ ਭਾਸਕਰ ਦੀ ਇੱਕ 7 ਸਾਲ ਪੁਰਾਣੀ ਇੱਕ ਰਿਪੋਰਟ ਮਿਲੀ ਜਿਸਦੇ ਵਿਚ ਬਾਬਾ ਭਲੇ ਗਿਰੀ ਮਹਾਰਾਜ ਦੇ 41 ਦਿਨਾਂ ਦੇ ਤਪ ਬਾਰੇ ਦੱਸਿਆ ਗਿਆ ਸੀ। ਖਬਰ ਅਨੁਸਾਰ, "ਵਿਸ਼ਵ ਸ਼ਾਂਤੀ ਲਈ ਸ਼੍ਰੀ 1008 ਬਾਬਾ ਭਲੇ ਗਿਰੀ ਜੀ ਮਹਾਰਾਜ 5 ਧੁਨਾਂ ਵਿਚਕਾਰ ਤਪੱਸਿਆ ਕਰ ਰਹੇ ਹਨ। ਬਾਬਾ 41 ਦਿਨ ਤਪੱਸਿਆ ਕਰਨਗੇ, ਜੋ ਕਿ 2 ਜੂਨ ਨੂੰ ਸਮਾਪਤ ਹੋਵੇਗਾ। ਬਾਬਾ ਭਲੇ ਗਿਰੀ ਜੀ ਮਹਾਰਾਜ ਨੇ ਪਿੰਡ ਰਿੰਧਾਣਾ ਸਥਿਤ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵਿਖੇ 23 ਅਪ੍ਰੈਲ ਤੋਂ 41 ਦਿਨਾਂ ਦੀ ਤਪੱਸਿਆ ਸ਼ੁਰੂ ਕੀਤੀ। ਤਪੱਸਿਆ ਦੇ ਪਹਿਲੇ ਦਿਨ ਹਰ ਇੱਕ ਧੁੰਨੇ ਵਿੱਚ 5 ਉਪਲੇ ਸਨ। ਕ੍ਰਮਵਾਰ, ਹੁਣ ਹਰ ਧੂਣੇ ਵਿੱਚ ਪ੍ਰਤੀ ਦਿਨ ਪੰਜ ਫਲਾਂ ਦੀ ਗਿਣਤੀ ਵਧੇਗੀ। ਤਪੱਸਿਆ ਦੇ ਆਖਰੀ ਦਿਨ ਬਾਬਾ ਦੀ ਤਪੱਸਿਆ ਹਰੇਕ ਧੁੰਨੇ ਵਿਚ 108 ਅਤੇ ਕੁੱਲ 540 ਉਪਾਸਨਾਂ ਨਾਲ ਸੰਪੂਰਨ ਹੋਵੇਗੀ।"

ਮਤਲਬ ਸਾਫ ਸੀ ਕਿ ਹਰਿਆਣਾ ਦੇ ਇਕ ਸਾਧੂ ਦੀ ਤਸਵੀਰ ਨੂੰ ਐਡਿਟ ਕਰਕੇ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਕੇਦਾਰਨਾਥ ਦੀ ਨਹੀਂ ਹੈ ਅਤੇ ਨਾ ਹੀ ਇਹ ਸਾਧੂ ਬਰਫ ਨਾਲ ਢਕਿਆ ਹੋਇਆ ਹੈ। ਇਹ ਤਸਵੀਰ ਹਰਿਆਣਾ ਦੇ ਇੱਕ ਸੰਤ ਦੀ ਹੈ ਜਿਸਨੇ ਕੁਝ ਸਾਲ ਪਹਿਲਾਂ ਵਿਸ਼ਵ ਸ਼ਾਂਤੀ ਲਈ ਇੱਕ ਅਗਨੀ ਤਪ ਕੀਤਾ ਸੀ।

Claim- Image of Saint covered in snow from Kedarnath
Claimed By- SM Users
Fact Check- Morphed

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement