
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਮੀਡੀਆ ਸੰਸਥਾਨ ਪ੍ਰੋ ਪੰਜਾਬ ਟੀਵੀ ਦਾ ਵਾਇਰਲ ਹੋ ਰਿਹਾ ਸਕ੍ਰੀਨਸ਼ੋਟ ਐਡੀਟੇਡ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੇ ਬਿਆਨ ਨੂੰ ਮੀਡੀਆ ਸੰਸਥਾਨ 'ਪ੍ਰੋ ਪੰਜਾਬ ਟੀਵੀ' ਦੇ ਹਵਾਲੇ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਲੀਡਰ ਹਰਸਿਮਰਤ ਕੌਰ ਬਾਦਲ ਨੇ ਬਿਆਨ ਦਿੱਤਾ ਕਿ ਹਾਲੀਆ ਚੋਣਾਂ ਦੇ ਹਾਲਾਤਾਂ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੇ ਸੰਯੁਕਤ ਸਮਾਜ ਮੋਰਚੇ ਨਾਲ ਵੀ ਗਠਬੰਧਨ ਕਰ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਮੀਡੀਆ ਸੰਸਥਾਨ ਪ੍ਰੋ ਪੰਜਾਬ ਟੀਵੀ ਦਾ ਵਾਇਰਲ ਹੋ ਰਿਹਾ ਸਕ੍ਰੀਨਸ਼ੋਟ ਐਡੀਟੇਡ ਹੈ।
ਵਾਇਰਲ ਪੋਸਟ
ਇਸ ਬਿਆਨ ਦੇ ਸਕ੍ਰੀਨਸ਼ੋਟ ਨੂੰ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਸ਼ੇਅਰ ਕਰ ਰਹੇ ਹਨ ਅਤੇ ਇਹ ਪੋਸਟ ਸਾਨੂੰ Whatsapp ਜ਼ਰੀਏ ਵੀ Fact Check ਕਰਨ ਲਈ ਮਿਲਿਆ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਹ ਸਕ੍ਰੀਨਸ਼ੋਟ ਨੂੰ ਧਿਆਨ ਨਾਲ ਵੇਖਿਆ। ਇਸ ਸਕ੍ਰੀਨਸ਼ੋਟ ਵਿਚ ਸਿਰਲੇਖ ਲਿਖਿਆ ਹੈ, "ਹਾਲਾਤਾਂ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੇ ਸੰਯੁਕਤ ਸਮਾਜ ਮੋਰਚੇ ਨਾਲ ਵੀ ਗਠਬੰਧਨ ਕਰ ਸਕਦਾ ਹੈ: ਹਰਸਿਮਰਤ ਕੌਰ ਬਾਦਲ" ਅਤੇ ਇਸ ਸਿਰਲੇਖ ਨਾਲ ਹੈਸ਼ਟੈਗ ਹਨ "#Shromaniakalidal #Harsimratkaurbadal #Cmchanni #Illegalmining"
ਇਸ ਖਬਰ ਦੇ ਹੈਸ਼ਟੈਗ ਸਿਰਲੇਖ ਨਾਲੋਂ ਮੇਲ ਨਹੀਂ ਖਾ ਰਹੇ ਹਨ।
ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜ਼ਰੀਏ ਇਸ ਬਿਆਨ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਰਚ ਦੌਰਾਨ ਸਾਨੂੰ ਵਾਇਰਲ ਹੋ ਰਹੇ ਬਿਆਨ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ।
ਅੱਗੇ ਵਧਦੇ ਹੋਏ ਅਸੀਂ ਇਹ ਖਬਰ ਨੂੰ ਪ੍ਰੋ ਪੰਜਾਬ ਟੀਵੀ ਦੇ ਫੇਸਬੁੱਕ ਪੇਜ 'ਤੇ ਲੱਭਣਾ ਸ਼ੁਰੂ ਕੀਤਾ। ਸਾਨੂੰ ਵਾਇਰਲ ਹੋ ਰਹੇ ਸਕ੍ਰੀਨਸ਼ੋਟ ਪੋਸਟ ਨਾਲ ਮਿਲਦੀ ਜੁਲਦੀ ਤਸਵੀਰ ਵਾਲੀ ਖਬਰ ਪ੍ਰੋ ਪੰਜਾਬ ਟੀਵੀ ਦੁਆਰਾ 20 ਜਨਵਰੀ 2021 ਨੂੰ ਅਪਲੋਡ ਕੀਤੀ ਮਿਲੀ। ਇਸ ਪੋਸਟ ਵਿਚ ਵਾਇਰਲ ਪੋਸਟ ਦੇ ਵਿਚ ਹੈਸ਼ਟੈਗ ਤੇ ਹਰਸਿਮਰਤ ਕੌਰ ਬਾਦਲ ਦੀ ਤਸਵੀਰ ਇਕ ਸਮਾਨ ਹੈ ਪਰ ਸਿਰਲੇਖ ਵੱਖਰਾ ਹੈ। ਤੁਸੀਂ ਹੇਠਾਂ ਇਨ੍ਹਾਂ ਦੇ ਕੋਲਾਜ ਨੂੰ ਵੇਖ ਸਕਦੇ ਹੋ।
ਅੱਗੇ ਹੋਰ ਸਰਚ ਕਰਨ 'ਤੇ ਸਾਨੂੰ ਵਾਇਰਲ ਹੋ ਰਹੇ ਪੋਸਟ ਨੂੰ ਲੈ ਕੇ ਪ੍ਰੋ ਪੰਜਾਬ ਟੀਵੀ ਦੁਆਰਾ ਸਪਸ਼ਟੀਕਰਨ ਮਿਲਿਆ। ਪ੍ਰੋ ਪੰਜਾਬ ਨੇ ਵਾਇਰਲ ਪੋਸਟ ਨੂੰ ਲੈ ਕੇ ਸਪਸ਼ਟੀਕਰਨ ਦਿੰਦਿਆਂ ਦੱਸਿਆ ਕਿ ਵਾਇਰਲ ਹੋ ਰਿਹਾ ਪੋਸਟ ਪ੍ਰੋ ਪੰਜਾਬ ਟੀ ਵੀ ਦੇ ਲੋਗੋ ਹੇਠ ਸ਼ਰਾਰਤੀ ਅਨਸਰਾਂ ਦੁਆਰਾ ਝੂਠਾ ਚਲਾਇਆ ਜਾ ਰਿਹਾ ਹੈ ਅਤੇ ਇਸਨੂੰ ਲੈ ਕੇ ਪ੍ਰੋ ਪੰਜਾਬ ਟੀਵੀ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਾਈਬਰ ਸੈਲ 'ਚ ਸ਼ਿਕਾਇਤ ਕਰੇਗਾ।
ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਸਕ੍ਰੀਨਸ਼ੋਟ ਫਰਜ਼ੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਮੀਡੀਆ ਸੰਸਥਾਨ ਪ੍ਰੋ ਪੰਜਾਬ ਟੀਵੀ ਦਾ ਵਾਇਰਲ ਹੋ ਰਿਹਾ ਸਕ੍ਰੀਨਸ਼ੋਟ ਐਡੀਟੇਡ ਹੈ।
Claim- Harsimrat Kaur Badal Gave Statement To Join Hands With BJP and SSM
Claimed By- SM Users
Fact Check- Morphed