Fact Check: ਸਪੀਡ ਬ੍ਰੇਕਰ ਬਣਨ ਦੀ ਖੁਸ਼ੀ 'ਚ ਕੇਜਰੀਵਾਲ ਨੇ ਲਗਵਾਏ ਪੋਸਟਰ? ਤੰਜ਼ ਕੱਸਦਾ ਪੋਸਟ ਫਰਜ਼ੀ
Published : Jun 25, 2021, 4:07 pm IST
Updated : Jun 25, 2021, 4:08 pm IST
SHARE ARTICLE
Fact Check: Arvind Kejriwal releases poster in the name of speed breaker work?
Fact Check: Arvind Kejriwal releases poster in the name of speed breaker work?

ਅਸਲ ਪੋਸਟਰ ਵਿਚ ਕੇਜਰੀਵਾਲ ਜਖੀਰਾ ਤੋਂ ਮੁੰਡਕਾ ਰੋਹਤਕ ਰੋਡ ਦੀ ਮੁਰੰਮਤ ਕਾਰਜ ਦੀ ਸ਼ੁਰੂਆਤ ਨੂੰ ਲੈ ਕੇ ਦਿੱਲੀ ਵਾਸੀਆਂ ਨੂੰ ਵਧਾਈ ਦੇ ਰਹੇ ਸਨ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਤਸਵੀਰ ਵਾਲਾ ਪੋਸਟਰ ਵੇਖਿਆ ਜਾ ਸਕਦਾ ਹੈ। ਇਸ ਪੋਸਟਰ ਵਿਚ ਕੇਜਰੀਵਾਲ ਦਿੱਲੀ ਵਾਸੀਆਂ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਹਨ। ਕੇਜਰੀਵਾਲ ਦਿੱਲੀ ਵਾਸੀਆਂ ਨੂੰ ਇਕ ਸਪੀਡ ਬ੍ਰੇਕਰ ਬਣਨ ਨੂੰ ਲੈ ਕੇ ਵਧਾਈ ਦੇ ਰਹੇ ਹਨ। ਪੋਸਟਰ ਨੂੰ ਵਾਇਰਲ ਕਰਦੇ ਹੋਏ ਕੇਜਰੀਵਾਲ ਸਰਕਾਰ 'ਤੇ ਤੰਜ਼ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਜਦੋਂ ਪੋਸਟਰ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਪੋਸਟਰ ਐਡੀਟਡ ਹੈ। ਅਸਲ ਪੋਸਟਰ ਵਿਚ ਕੇਜਰੀਵਾਲ ਜਖੀਰਾ ਤੋਂ ਮੁੰਡਕਾ ਰੋਹਤਕ ਰੋਡ ਦੇ ਮੁਰੰਮਤ ਕਾਰਜ ਦੀ ਸ਼ੁਰੂਆਤ ਨੂੰ ਲੈ ਕੇ ਦਿੱਲੀ ਵਾਸੀਆਂ ਨੂੰ ਵਧਾਈ ਦੇ ਰਹੇ ਸਨ।

ਵਾਇਰਲ ਪੋਸਟ

ਕਈ ਸੋਸ਼ਲ ਮੀਡੀਆ ਯੂਜ਼ਰ ਵਾਂਗ Major Surendra Poonia ਨੇ ਵੀ ਕੇਜਰੀਵਾਲ ਸਰਕਾਰ 'ਤੇ ਤੰਜ਼ ਕਸਦਿਆਂ ਇਹ ਪੋਸਟਰ ਸ਼ੇਅਰ ਕੀਤਾ। Major Surendra Poonia ਨੇ ਵਾਇਰਲ ਪੋਸਟਰ ਸ਼ੇਅਰ ਕਰਦਿਆਂ ਲਿਖਿਆ, "Thank you Kejriwal Ji RoseFolded hands"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖਿਆ। ਇਸ ਪੋਸਟ ਵਿਚ @anurag876 ਨਾਂਅ ਦੇ ਯੂਜ਼ਰ ਦੁਆਰਾ ਜਵਾਬ ਵਿਚ ਅਸਲੀ ਪੋਸਟਰ ਦੀ ਤਸਵੀਰ ਸ਼ੇਅਰ ਕੀਤੀ ਗਈ ਸੀ। ਜਿਥੇ ਨਕਲੀ ਪੋਸਟਰ ਵਿਚ ਲਿਖਿਆ ਹੈ "ਸਾਗਰਪੁਰ ਸਬਜ਼ੀਮੰਡੀ ਦੇ ਨੇੜੇ ਸਪੀਡ ਬ੍ਰੇਕਰ ਦਾ ਨਿਰਮਾਣ ਕੀਤਾ ਗਿਆ" ਉੱਥੇ ਹੀ ਅਸਲ ਪੋਸਟਰ ਵਿਚ ਲਿਖਿਆ ਹੈ, "ਜ਼ਖੀਰਾ ਗੋਲਚੱਕਰ ਤੋਂ ਮੁੰਡਕਾ ਰੋਹਤਕ ਰੋਡ ਦੇ ਮੁਰੰਮਤ ਕਾਰਜ ਦਾ ਨਿਰਮਾਣ ਸ਼ੁਰੂ"

ਇਨ੍ਹਾਂ ਦੋਵੇਂ ਤਸਵੀਰਾਂ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।

yo

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਜ਼ਖੀਰਾ ਗੋਲਚੱਕਰ ਤੋਂ ਮੁੰਡਕਾ ਰੋਹਤਕ ਰੋਡ ਦੇ ਮੁਰੰਮਤ ਕਾਰਜ ਦੇ ਨਿਰਮਾਣ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਨਿਰਮਾਣ ਕਾਰਜ ਨੂੰ ਲੈ ਕੇ ਯੂਟਿਊਬ 'ਤੇ ਆਪ ਦਾ ਵੀਡੀਓ ਮਿਲਿਆ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਇਸ ਕਾਰਜ ਦੀ ਸ਼ੁਰੂਆਤ ਕਰਦੇ ਹਨ। ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਜਦੋਂ ਪੋਸਟਰ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਪੋਸਟਰ ਐਡੀਟਡ ਹੈ। ਅਸਲ ਪੋਸਟਰ ਵਿਚ ਕੇਜਰੀਵਾਲ ਜ਼ਖੀਰਾ ਤੋਂ ਮੁੰਡਕਾ ਰੋਹਤਕ ਰੋਡ ਦੀ ਮੁਰੰਮਤ ਕਾਰਜ ਦੀ ਸ਼ੁਰੂਆਤ ਨੂੰ ਲੈ ਕੇ ਦਿੱਲੀ ਵਾਸੀਆਂ ਨੂੰ ਵਧਾਈ ਦੇ ਰਹੇ ਸਨ।

Claim- Arvind Kejriwal releases poster in the name of speed breaker work

Claimed By- Major Surendra Poonia

Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement