Fact Check: ਯੂਪੀ ਵਿਚ ਪਹਿਲੀ ਵਾਰ ਮਾਰੀ ਗਈ ਬਲਾਤਕਾਰੀ ਨੂੰ ਗੋਲੀ? ਗੁੰਮਰਾਹਕੁਨ ਦਾਅਵਾ ਵਾਇਰਲ
Published : Jun 25, 2021, 6:10 pm IST
Updated : Jun 26, 2021, 1:39 pm IST
SHARE ARTICLE
Fact Check
Fact Check

ਇਹ ਖਬਰ ਹਾਲੀਆ ਨਹੀਂ ਬਲਕਿ 2019 ਦੀ ਹੈ ਅਤੇ ਬਲਾਤਕਾਰੀ ਦੀ ਮੌਤ ਨਹੀਂ ਹੋਈ ਸੀ। ਬਲਾਤਕਾਰੀ ਨੂੰ 1 ਗੋਲੀ ਮਾਰੀ ਗਈ ਸੀ ਜਿਸਦੇ ਬਾਅਦ ਉਹ ਜ਼ਖ਼ਮੀ ਹੋ ਗਿਆ ਸੀ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਨਿਊਜ਼ ਚੈਨਲ ਦੀ ਬ੍ਰੇਕਿੰਗ ਪਲੇਟ ਵਾਇਰਲ ਹੋ ਰਹੀ ਹੈ ਜਿਸਦੇ ਉੱਤੇ ਲਿਖਿਆ ਹੈ, "ਦੇਸ਼ 'ਚ ਪਹਿਲੀ ਵਾਰ ਯੂਪੀ ਪੁਲਿਸ ਨੇ ਬਲਾਤਕਾਰੀ ਨੂੰ ਮਾਰੀ ਗੋਲੀ।" ਪੋਸਟ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮਪੁਰ ਦੇ SP ਅਜੈਪਾਲ ਸ਼ਰਮਾ ਨੇ 6 ਸਾਲਾ ਬੱਚੀ ਦੇ ਬਲਾਤਕਾਰੀ ਨੂੰ 3 ਗੋਲੀਆਂ ਮਾਰ ਕੇ ਖਤਮ ਕਰ ਦਿੱਤਾ। ਇਸ ਪੋਸਟ ਨੂੰ ਯੂਪੀ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਖਬਰ ਹਾਲੀਆ ਨਹੀਂ ਬਲਕਿ 2019 ਦੀ ਹੈ ਅਤੇ ਬਲਾਤਕਾਰੀ ਦੀ ਮੌਤ ਨਹੀਂ ਹੋਈ ਸੀ। ਬਲਾਤਕਾਰੀ ਨੂੰ 1 ਗੋਲੀ ਮਾਰੀ ਗਈ ਸੀ ਜਿਸਦੇ ਬਾਅਦ ਉਹ ਜ਼ਖ਼ਮੀ ਹੋ ਗਿਆ ਸੀ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Rima Khatri ਨੇ ਵਾਇਰਲ ਸਕ੍ਰੀਨਸ਼ੋਟ ਸ਼ੇਅਰ ਕਰਦਿਆਂ ਲਿਖਿਆ, "यूपी में सर पे चुनाव है, लेकिन बाबा जी बेख़ौफ बल्ले बाजी कर रहे है, ????जय योगीराज???????? ????रामपुर के SP अजयपाल शर्मा जी ने 6वर्ष की बच्ची के बलात्कारी मोहम्द नाज़िल को 3 गोलियां मार कर 72 हूरों के पास पहुंचा दिया????????????"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਵਾਇਰਲ ਸਕ੍ਰੀਨਸ਼ਾਟ News1 India ਦੀ ਬ੍ਰੇਕਿੰਗ ਦਾ ਹੈ ਜਿਸਨੂੰ 23 ਜੂਨ 2019 ਨੂੰ ਸ਼ੇਅਰ ਕੀਤਾ ਗਿਆ ਸੀ। Youtube 'ਤੇ ਅਪਲੋਡ ਇਸ ਬੁਲੇਟਿਨ ਦਾ ਸਿਰਲੇਖ ਹੈ, "देश में पहली बार UP के रामपुर POLICE ने मारी बलात्कारी को गोली"

sr
 

ਇਸ ਬੁਲੇਟਿਨ ਵਿਚ ਰਾਮਪੁਰ ਦੇ SP ਅਜੈਪਾਲ ਸ਼ਰਮਾ ਦਾ ਬਿਆਨ ਸੁਣਿਆ ਜਾ ਸਕਦਾ ਹੈ। ਦੱਸ ਦਈਏ ਕਿ ਬਲਾਤਕਾਰੀ ਦੀ ਮੌਤ ਨਹੀਂ ਹੋਈ ਸੀ ਉਸਨੂੰ 1 ਗੋਲੀ ਮਾਰਕੇ ਜਖਮੀ ਕਰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਬੁਲੇਟਿਨ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਅਸਲ ਮਾਮਲਾ

ਮਈ 2019 ਵਿਚ ਰਾਮਪੁਰ ਵਿਖੇ ਇੱਕ 6 ਸਾਲ ਕੁੜੀ ਦੀ ਕੁੜੀ ਲਾਪਤਾ ਹੋ ਗਈ ਸੀ। ਬਾਅਦ ਵਿਚ ਜੂਨ ਵਿਚ ਕੁੜੀ ਦੀ ਦੇਹ ਮਿਲੀ ਅਤੇ ਪਤਾ ਚਲਿਆ ਕਿ ਕੁੜੀ ਦੀ ਬੇਹਰਿਹਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਬੱਚੀ ਨਾਲ ਬਲਾਤਕਾਰ ਦੀ ਗੱਲ ਸਾਹਮਣੇ ਆਈ ਜਿਸਦੇ ਬਾਅਦ ਦੋਸ਼ੀ (ਨਾਜ਼ਿਲ) ਨੂੰ ਫੜਨ ਗਈ ਪੁਲਿਸ ਦੀ ਉਸ ਨਾਲ ਝੜਪ ਹੋ ਗਈ ਸੀ ਜਿਸ ਦੌਰਾਨ ਆਰੋਪੀ ਨੂੰ ਪੁਲਿਸ ਨੇ ਗੋਲੀ ਮਾਰ ਗ੍ਰਿਫਤਾਰ ਕਰ ਲਿਆ ਸੀ। ਦੱਸ ਦਈਏ ਕਿ ਇਹ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ। ਮਾਮਲੇ ਨੂੰ ਲੈ ਕੇ ਖਬਰਾਂ ਇਥੇ, ਇਥੇ ਕਲਿਕ ਕਰ ਪੜ੍ਹੀ ਜਾ ਸਕਦੀਆਂ ਹਨ।

ਨਤੀਜਾ- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਖਬਰ ਹਾਲੀਆ ਨਹੀਂ ਬਲਕਿ 2019 ਦੀ ਹੈ ਅਤੇ ਬਲਾਤਕਾਰੀ ਦੀ ਮੌਤ ਨਹੀਂ ਹੋਈ ਸੀ। ਬਲਾਤਕਾਰੀ ਨੂੰ 1 ਗੋਲੀ ਮਾਰੀ ਗਈ ਸੀ ਜਿਸਦੇ ਬਾਅਦ ਉਹ ਜ਼ਖ਼ਮੀ ਹੋ ਗਿਆ ਸੀ।

Claim- Rapist shot dead by UP Police for the first time in India
Claimed By- FB User Rima Khatri
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement