ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਉਸਦੇ ਬੇਟੇ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- 19 ਜੁਲਾਈ 2023 ਨੂੰ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਜਿਸਦੇ ਵਿਚ 2 ਔਰਤਾਂ ਦੀ ਨਗਨ ਅਵਸਥਾ ਵਿਚ ਸੈਂਕੜੇ ਲੋਕਾਂ ਦੀ ਭੀੜ ਸਾਹਮਣੇ ਜਨਤਕ ਤੌਰ 'ਤੇ ਪਰੇਡ ਕਰਵਾਈ ਗਈ। ਇਹ ਵੀਡੀਓ ਸਾਹਮਣੇ ਆਇਆ ਸੀ ਦੇਸ਼ ਦੇ ਮਣੀਪੁਰ ਤੋਂ ਜਿਥੇ ਮਈ 2023 ਤੋਂ ਅੱਗ ਲੱਗੀ ਹੋਈ ਹੈ। ਦੋ ਮਹੀਨੇ ਪੁਰਾਣੀ ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੰਸਦ ਤੋਂ ਲੈ ਕੇ ਸੜਕਾਂ ਤੱਕ ਇਸ ਘਟਨਾ ਦੀ ਆਲੋਚਨਾ ਹੋਈ। ਹੁਣ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਹਿੰਦੂਤਵ ਸੰਗਠਨ RSS ਦੀ ਵਰਦੀ ਪਾਈ 2 ਲੋਕਾਂ ਦੀ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਘਟਨਾ ਦੇ ਮੁੱਖ ਦੋਸ਼ੀ ਆਰਐਸਐਸ ਦੇ ਵਰਕਰ ਹਨ। ਤਸਵੀਰ ਵਿਚ ਦੋ ਵਿਅਕਤੀ ਆਰਐਸਐਸ ਯਾਨੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪਹਿਰਾਵੇ ਵਿਚ ਨਜ਼ਰ ਆ ਰਹੇ ਹਨ।
ਫੇਸਬੁੱਕ ਯੂਜ਼ਰ "Raman Paul" ਨੇ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਸੱਚ ਸਭ ਦੇ ਸਾਹਮਣੇ, ਇਹ ਦੰਗਾਈ ਦੀਆਂ ਫੋਟੋ ਦੇਖ ਲਵੋ, ਇਹ ਕਿੱਥੋਂ ਤਿਆਰ ਹੋ ਕੇ ਆਉਂਦੇ ਨੇ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਉਸਦੇ ਬੇਟੇ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਪੜ੍ਹੋ ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਕੀਤਾ। ਕਾਫੀ ਖੋਜ ਤੋਂ ਬਾਅਦ ਸਾਨੂੰ ਮਣੀਪੁਰ ਪੁਲਿਸ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਮਿਲਿਆ। ਇਸ ਟਵੀਟ ਵਿਚ ਪੁਲਿਸ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਸੀ।
*FIR registered for spreading false news:*
— Manipur Police (@manipur_police) July 23, 2023
On 23.07.2023, Cyber Crime Police Station (CCPS), Manipur received a report from a functionary of a political party that a picture of him and his son collaged with a screenshot of the viral video of two women paraded,
1/3
ਮਣੀਪੁਰ ਪੁਲਿਸ ਨੇ ਆਪਣੇ ਟਵੀਟ ਵਿਚ ਲਿਖਿਆ ਸੀ, “23 ਜੁਲਾਈ ਨੂੰ, ਮਣੀਪੁਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਇੱਕ ਰਾਜਨੀਤਿਕ ਪਾਰਟੀ ਦੇ ਕਾਰਜਕਰਤਾ ਤੋਂ ਸੂਚਨਾ ਮਿਲੀ ਸੀ ਕਿ ਦੋ ਔਰਤਾਂ ਦੀ ਪਰੇਡ ਨਾਲ ਜੁੜੀ ਘਟਨਾ ਦੇ ਸਬੰਧ ਵਿਚ ਉਸਦੀ ਅਤੇ ਉਸਦੇ ਬੇਟੇ ਦੀ ਇੱਕ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਿਓ-ਪੁੱਤਰ ਇਸ ਅਪਰਾਧ ਵਿਚ ਸਿੱਧੇ ਤੌਰ 'ਤੇ ਸ਼ਾਮਲ ਸਨ। ਇਹ ਤਸਵੀਰਾਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਇਹ ਉਸਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਅਤੇ ਕਾਨੂੰਨ ਵਿਵਸਥਾ ਦੀ ਗੰਭੀਰ ਉਲੰਘਣਾ ਕਰਨ ਦੇ ਇਰਾਦੇ ਨਾਲ ਪ੍ਰਸਾਰਿਤ ਕੀਤਾ ਗਿਆ ਹੈ। ਇਸ ਮਾਮਲੇ 'ਚ ਦੋਸ਼ੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।''
ਜਾਂਚ ਦੌਰਾਨ ਸਾਨੂੰ ਕੁਝ ਟਵੀਟਸ ਮਿਲੇ ਜਿਨ੍ਹਾਂ 'ਚ ਸੋਸ਼ਲ ਮੀਡੀਆ ਯੂਜ਼ਰਸ ਨੇ ਦੱਸਿਆ ਕਿ ਵਾਇਰਲ ਤਸਵੀਰ ਮਨੀਪੁਰ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਚਿਦਾਨੰਦ ਸਿੰਘ ਦੀ ਹੈ।
ਹੁਣ ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਚਿਦਾਨੰਦ ਸਿੰਘ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਖੋਜ ਕੀਤੀ। ਸਾਨੂੰ ਇਹ ਤਸਵੀਰ ਉਹਨਾਂ ਦੇ ਫੇਸਬੁੱਕ ਪੇਜ ਤੋਂ 17 ਅਕਤੂਬਰ 2022 ਨੂੰ ਸਾਂਝੀ ਕੀਤੀ ਮਿਲੀ। ਫੋਟੋ ਦੇ ਕੈਪਸ਼ਨ 'ਚ ਉਨ੍ਹਾਂ ਨੇ ਦੱਸਿਆ ਕਿ 16 ਅਕਤੂਬਰ ਨੂੰ ਇੰਫਾਲ ਜ਼ਿਲੇ 'ਚ ਆਯੋਜਿਤ ਆਰਐੱਸਐੱਸ ਦੇ ਮਾਰਗ ਸੰਚਾਲਨ 'ਚ ਉਹ ਆਪਣੇ ਬੇਟੇ ਚੌਧਰੀ ਸਚਿਨੰਦ ਅਤੇ ਚਚੇਰੇ ਭਰਾ ਅਸ਼ੋਕ ਨਾਲ ਮੌਜੂਦ ਸਨ।
ਦੱਸ ਦਈਏ ਅਸੀਂ ਆਪਣੀ ਸਰਚ ਵਿਚ ਪਾਇਆ ਕਿ ਚਿਦਾਨੰਦ ਨੇ ਵਾਇਰਲ ਦਾਅਵੇ ਖਿਲਾਫ ਸ਼ਿਕਾਇਤ ਦਰਜ ਕਾਰਵਾਈ ਸੀ ਅਤੇ ਉਸਦੀ ਟਵੀਟ ਕਰ ਜਾਣਕਾਰੀ ਵੀ ਸਾਂਝੀ ਕੀਤੀ ਸੀ।
Shame Shame....I am Chidananda Singh here , U can't get ur objectives to malign image of RSS n my family by using photo of myself n my son. I n my family never involved such heinous crime. What a foolish act. https://t.co/B6IjemAfXd
— Chidananda Singh (@ChChidananda) July 23, 2023
Thanks a lot to @manipur_police, like minded friends, fact checking media groups/ individuals for your kind support. A FIR has been registered against those who spreads false propaganda to defame RSS n my family. Truth will prevail. pic.twitter.com/BckbnnaRkw
— Chidananda Singh (@ChChidananda) July 24, 2023
ਦੱਸ ਦਈਏ ਕਿ ਮਣੀਪੁਰ ਪੁਲਿਸ ਨੇ 4 ਮਈ ਨੂੰ ਕੰਗਪੋਕਪੀ ਜ਼ਿਲੇ 'ਚ 2 ਔਰਤਾਂ ਦੇ ਕੱਪੜੇ ਉਤਾਰਨ ਦੇ ਮਾਮਲੇ 'ਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਲਾਈਵ ਹਿੰਦੁਸਤਾਨ ਦੀ ਰਿਪੋਰਟ ਮੁਤਾਬਕ 4 ਮਈ ਦੀ ਘਟਨਾ ਦੇ ਛੇਵੇਂ ਦੋਸ਼ੀ ਦੀ ਗ੍ਰਿਫਤਾਰੀ ਬੀਤੇ ਵੀਰਵਾਰ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਉਸਦੇ ਬੇਟੇ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।