ਕੀ Nasa ਨੇ ਜਾਰੀ ਕੀਤਾ ਚੰਦ੍ਰਯਾਨ 3 ਦੀ ਲੈਂਡਿੰਗ ਦਾ ਵੀਡੀਓ? ਜਾਣੋ ਵਾਇਰਲ ਵੀਡੀਓ ਦਾ ਅਸਲ ਸੱਚ
Published : Aug 25, 2023, 6:30 pm IST
Updated : Aug 25, 2023, 6:30 pm IST
SHARE ARTICLE
Fact Check Animated video of Apollo 11 landing on the moon shared in the name of Chandryan 3 landing footage
Fact Check Animated video of Apollo 11 landing on the moon shared in the name of Chandryan 3 landing footage

ਵਾਇਰਲ ਇਹ ਵੀਡੀਓ ਇੱਕ ਐਨੀਮੇਟਡ ਫਿਲਮ ਹੈ ਨਾ ਕਿ ਨਾਸਾ ਦੁਆਰਾ ਜਾਰੀ ਚੰਦਰਯਾਨ ਦੇ ਲੈਂਡਿੰਗ ਦਾ ਵੀਡੀਓ।

RSFC (Team Mohali)- ਚੰਦਰਯਾਨ 3 ਨੇ ਆਖਰਕਾਰ 23 ਅਗਸਤ 2023 ਨੂੰ ਇਤਿਹਾਸ ਰਚ ਦਿੱਤਾ। ਚੰਦਰਮਾ 'ਤੇ ਸਫ਼ਲਤਾਪੂਰਵਕ ਉਤਰਨ ਤੋਂ ਬਾਅਦ ਪੂਰੇ ਦੇਸ਼ ਨੇ ਇਤਿਹਾਸ ਦੇ ਇਸ ਪਲ ਦਾ ਗਵਾਹ ਬਣ ਕੇ ਜਸ਼ਨ ਮਨਾਇਆ। ਹੁਣ ਇਸ ਲੈਂਡਿੰਗ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਸਾ ਨੇ ਚੰਦਰਯਾਨ 3 ਦੇ ਚੰਦਰਮਾ 'ਤੇ ਉਤਰਨ ਦਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਇਕ ਸਪੇਸ ਪਲੇਨ ਨੂੰ ਚੰਦਰਮਾ ਦੀ ਸਤ੍ਹਾ 'ਤੇ ਉਤਰਦਾ ਦੇਖਿਆ ਜਾ ਸਕਦਾ ਹੈ।

ਪੱਤਰਕਾਰ ਸ਼ੋਭਨਾ ਯਾਦਵ ਨੇ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, "#Chandrayaan3Landing #NASA NASA ਵੱਲੋਂ ਚੰਦਰਯਾਨ ਦੇ ਲੈਂਡਿੰਗ ਦਾ ਵੀਡੀਓ ਜਾਰੀ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਇਹ ਵੀਡੀਓ ਇੱਕ ਐਨੀਮੇਟਡ ਫਿਲਮ ਹੈ ਨਾ ਕਿ ਨਾਸਾ ਦੁਆਰਾ ਜਾਰੀ ਚੰਦਰਯਾਨ ਦੇ ਲੈਂਡਿੰਗ ਦਾ ਵੀਡੀਓ। ਇਹ ਅਸਲ ਵਿਚ ਚੰਦਰਮਾ 'ਤੇ ਉਤਰਨ ਵਾਲੇ ਅਮਰੀਕੀ ਪੁਲਾੜ ਜਹਾਜ਼ ਅਪੋਲੋ 11 'ਤੇ ਬਣੀ ਐਨੀਮੇਟਿਡ ਵੀਡੀਓ ਹੈ।

ਸਪੋਕਸਮੈਨ ਦੀ ਪੜਤਾਲ

ਜਾਂਚ ਸ਼ੁਰੂ ਕਰਦੇ ਹੋਏ, ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਵੀਡੀਓ ਦੇ ਕੀਫ੍ਰੇਮ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਵੀਡੀਓ ਯੂਟਿਊਬ 'ਤੇ "Hazegrayart" ਨਾਮ ਦੇ ਅਕਾਊਂਟ ਦੁਆਰਾ ਸਾਂਝਾ ਕੀਤਾ ਮਿਲਿਆ। 20 ਜੁਲਾਈ 2023 ਨੂੰ ਵਾਇਰਲ ਕਲਿੱਪ ਨੂੰ ਸ਼ਾਰਟਸ ਦੇ ਰੂਪ ਵਿਚ ਸਾਂਝਾ ਕਰਦਿਆਂ ਅਕਾਊਂਟ ਨੇ ਲਿਖਿਆ, "Apollo 11 Moon Landing"

ਇਸ ਅਕਾਊਂਟ ਨੂੰ ਸਕੈਨ ਕਰਨ 'ਤੇ ਸਾਨੂੰ ਇਸ ਵਾਇਰਲ ਕਲਿੱਪ ਦਾ ਪੂਰਾ ਵੀਡੀਓ ਵੀ ਮਿਲਿਆ ਅਤੇ ਨਾਲ ਹੀ ਅਸੀਂ ਪਾਇਆ ਕਿ ਇਹ ਅਕਾਊਂਟ ਸਪੇਸ ਨਾਲ ਸਬੰਧਤ ਐਨੀਮੇਟਡ ਵੀਡੀਓਜ਼ ਨੂੰ ਸਾਂਝਾ ਕਰਦਾ ਹੈ। ਇਸ ਕਲਿੱਪ ਦਾ ਪੂਰਾ ਵੀਡੀਓ ਅਕਾਊਂਟ ਦੁਆਰਾ ਜੂਨ 2021 ਨੂੰ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ ਗਿਆ ਸੀ, "The Apollo 11 Moon Landing: A Historic Moment in Space Exploration"

"ਤੁਹਾਨੂੰ ਦੱਸ ਦੇਈਏ ਕਿ ਅਪੋਲੋ 11 ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਇੱਕ ਮਹੱਤਵਪੂਰਨ ਮਿਸ਼ਨ ਸੀ, ਜਿਸਦਾ ਮੁੱਖ ਉਦੇਸ਼ ਮਨੁੱਖੀ ਯਾਤਰਾ ਦੇ ਇਤਿਹਾਸ ਵਿਚ ਪਹਿਲੀ ਵਾਰ ਚੰਦਰਮਾ 'ਤੇ ਪਹੁੰਚਣਾ ਸੀ। ਇਹ ਮਿਸ਼ਨ 1969 ਵਿਚ ਅਮਰੀਕੀ ਪੁਲਾੜ ਯਾਨ ਨਾਲ ਪੂਰਾ ਹੋਇਆ ਸੀ। ਅਪੋਲੋ 11 ਵਿਚ ਸ਼ਾਮਲ ਤਿੰਨ ਪੁਲਾੜ ਯਾਤਰੀ ਨੀਲ ਆਰਮਸਟਰਾਂਗ, ਬਜ਼ ਐਲਡਰਿਨ ਅਤੇ ਮਾਈਕਲ ਕੋਲਿਨਸ ਸਨ। ਉਨ੍ਹਾਂ ਨੇ 16 ਜੁਲਾਈ 1969 ਨੂੰ ਫਲੋਰੀਡਾ, ਅਮਰੀਕਾ ਵਿਚ ਕੈਨੇਡੀ ਸਪੇਸ ਸੈਂਟਰ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ। ਅਪੋਲੋ 11 ਨੇ ਚੰਦਰਮਾ ਲਈ ਉਪਗ੍ਰਹਿ ਅਤੇ ਪੁਲਾੜ ਯਾਨ ਦੀ ਵਰਤੋਂ ਕੀਤੀ ਸੀ। 20 ਜੁਲਾਈ 1969 ਨੂੰ ਅਪੋਲੋ 11 ਦੇ ਉਪਗ੍ਰਹਿ ਚੰਦਰਮਾ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ 'ਤੇ ਪਹੁੰਚਿਆ ਅਤੇ ਫਿਰ ਵਾਹਨ ਵਿਚ ਬੈਠੇ ਆਰਮਸਟ੍ਰਾਂਗ ਅਤੇ ਐਲਡਰਿਨ ਨੇ ਚੰਦਰਮਾ ਦੀ ਸਤ੍ਹਾ 'ਤੇ ਕਦਮ ਰੱਖਿਆ ਸੀ।

ਹੋਰ ਖੋਜ ਕਰਨ 'ਤੇ ਸਾਨੂੰ ਨਾਸਾ ਦੇ ਯੂਟਿਊਬ ਅਕਾਊਂਟ 'ਤੇ ਅਪੋਲੋ 11 ਦੇ ਲੈਂਡਿੰਗ ਟਾਈਮ ਦਾ ਵੀਡੀਓ ਮਿਲਿਆ। ਵੀਡੀਓ ਨੂੰ ਦੇਖਣ 'ਤੇ, ਸਾਨੂੰ ਪਤਾ ਲੱਗਾ ਕਿ Hazegrayart ਕਲਿੱਪ ਵਿਚ ਵਰਤਿਆ ਗਿਆ ਆਡੀਓ ਇਸ ਨਾਸਾ ਵੀਡੀਓ ਤੋਂ ਲਿਆ ਗਿਆ ਹੈ। 27 ਜੁਲਾਈ, 2019 ਨੂੰ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ, ਨਾਸਾ ਨੇ ਲਿਖਿਆ, "Apollo 11: Landing on the Moon"

ਮਤਲਬ ਸਾਫ਼ ਸੀ ਕਿ ਵਾਇਰਲ ਹੋ ਰਹੀ ਕਲਿੱਪ ਅਪੋਲੋ 11 ਦੀ ਲੈਂਡਿੰਗ ਦਾ ਐਨੀਮੇਟਿਡ ਵੀਡੀਓ ਹੈ, ਜਿਸ ਨੂੰ ਹੁਣ ਚੰਦਰਯਾਨ 3 ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਅਸੀਂ ਈਮੇਲ ਰਾਹੀਂ ਵਾਇਰਲ ਕਲਿਪ ਦੇ ਸਬੰਧ ਵਿੱਚ Hazegrayart ਦੀ ਟੀਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਹੀ ਉਨ੍ਹਾਂ ਦਾ ਜਵਾਬ ਆਉਂਦਾ ਹੈ ਤਾਂ ਇਸ ਲੇਖ ਨੂੰ ਅਪਡੇਟ ਕੀਤਾ ਜਾਵੇਗਾ।

ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਇਹ ਵੀਡੀਓ ਇੱਕ ਐਨੀਮੇਟਡ ਫਿਲਮ ਹੈ ਨਾ ਕਿ ਨਾਸਾ ਦੁਆਰਾ ਜਾਰੀ ਚੰਦਰਯਾਨ ਦੇ ਲੈਂਡਿੰਗ ਦਾ ਵੀਡੀਓ। ਇਹ ਅਸਲ ਵਿਚ ਚੰਦਰਮਾ 'ਤੇ ਉਤਰਨ ਵਾਲੇ ਅਮਰੀਕੀ ਪੁਲਾੜ ਜਹਾਜ਼ ਅਪੋਲੋ 11 'ਤੇ ਬਣੀ ਐਨੀਮੇਟਿਡ ਵੀਡੀਓ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement