ਦੁਬਈ ਤੋਂ ਭਾਰਤ ਆਇਆ ਸੀ ਯਾਤਰੀ
ਨਵੀਂ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਦਿੱਲੀ ਕਸਟਮਜ਼ ਨੇ ਇਕ ਯਾਤਰੀ ਨੂੰ 170 ਗ੍ਰਾਮ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਸੋਨਾ ਦੁਬਈ ਤੋਂ ਫਲਾਈਟ ਏਆਈ-996 ’ਤੇ ਭਾਰਤ ਆਏ ਯਾਤਰੀ ਕੋਲੋਂ ਬਰਾਮਦ ਕੀਤਾ ਗਿਆ। ਯਾਤਰੀ ਦਾ ਸਾਵਧਾਨੀ ਨਾਲ ਫਲਾਈਟ ਗੇਟ ਤੱਕ ਪਿੱਛਾ ਕੀਤਾ ਗਿਆ ਅਤੇ ਯਾਤਰੀ ਨੂੰ ਗਰੀਨ ਚੈਨਲ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਸਮੇਂ ਉਸ ਨੂੰ ਰੋਕਿਆ ਗਿਆ।
ਉਸ ਦੇ ਸਮਾਨ ਦੀ ਐਕਸ ਰੇਅ ਜਾਂਚ ਦੌਰਾਨ ਅਧਿਕਾਰੀਆਂ ਨੂੰ ਕੁੱਝ ਸ਼ੱਕੀ ਤਸਵੀਰਾਂ ਮਿਲੀਆਂ। ਬਰੀਕੀ ਨਾਲ ਕੀਤੀ ਗਈ ਜਾਂਚ ਦੌਰਾਨ ਪਲਾਸਟਿਕ ਦੀ ਬੋਤਲ ਦੇ ਢੱਕਣ ਹੇਠ ਇਕ ਸੋਨੇ ਦੀ ਗੇਂਦ ਨੂੰ ਚਲਾਕੀ ਨਾਲ ਲੁਕਾਇਆ ਗਿਆ ਸੀ। ਬਰਾਮਦ ਕੀਤੇ ਗਏ ਸੋਨੇ ਦਾ ਭਾਰ 170 ਗ੍ਰਾਮ ਸੀ, ਜਿਸ ਨੂੰ ਕਸਟਮ ਐਕਟ1962 ਦੀਆਂ ਧਾਰਵਾਂ ਤਹਿਤ ਜਬਤ ਕਰ ਲਿਆ ਗਿਆ।
