Fact Check: ਜਿੰਮ 'ਚ ਪਤਨੀ ਨੇ ਕੁੱਟਿਆ ਪਤੀ, ਵੀਡੀਓ ਫਿਰਕੂ ਰੰਗਤ ਨਾਲ ਵਾਇਰਲ
Published : Oct 25, 2021, 3:50 pm IST
Updated : Oct 25, 2021, 3:50 pm IST
SHARE ARTICLE
Fact Check Video of fight between couple in gym shared with communal hate
Fact Check Video of fight between couple in gym shared with communal hate

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਵਿਚ ਇਹ ਤਿੰਨੋ ਲੋਕ ਇੱਕੋ ਸਮੁਦਾਏ ਦੇ ਹਨ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਜਿੰਮ ਅੰਦਰ ਇੱਕ ਔਰਤ ਨੂੰ ਇੱਕ ਕੁੜੀ ਅਤੇ ਮੁੰਡੇ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਭੋਪਾਲ ਦਾ ਹੈ ਜਿਥੇ ਇੱਕ ਪਤਨੀ ਨੇ ਆਪਣੇ ਪਤੀ ਦੇ ਅਫੇਯਰ ਦੇ ਚਲਦੇ ਜਿੰਮ 'ਚ ਪਤੀ ਅਤੇ ਕੁੜੀ ਨੂੰ ਕੁੱਟਿਆ। ਵੀਡੀਓ ਨੂੰ ਹਿੰਦੂ-ਮੁਸਲਿਮ ਰੰਗਤ ਦੇ ਕੇ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਿਮ ਵਿਅਕਤੀ ਦਾ ਹਿੰਦੂ ਕੁੜੀ ਨਾਲ ਅਫੇਯਰ ਚਲ ਰਿਹਾ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਵਿਚ ਇਹ ਤਿੰਨੋ ਲੋਕ ਇੱਕੋ ਸਮੁਦਾਏ ਦੇ ਹਨ। ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "हिन्दू जयेश चव्हाण" ਨੇ 20 ਅਕਤੂਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "भोपाल में एक जीम में बनी घटना है यह। शादीशुदा मु$लिम हिंदू* लडकी से अफेयर चला रहा है। ( अफेयर क्या ल@जिहाद ) फिर क्या था उसकी बीवी ने कूट दिया। पर ये सुधरने वाले तो है नही, हिंदू* लडकी को फिर एक दिन सूटकेस में ही बंद होना है।"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਦਾਅਵੇ ਨੂੰ ਅਧਾਰ ਬਣਾਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਖਬਰਾਂ ਤੋਂ ਸਾਫ ਹੋਇਆ ਕਿ ਮਾਮਲੇ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਸਾਨੂੰ ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਦੀ 18 ਅਕਤੂਬਰ 2021 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ। ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਦਿੱਤਾ ਗਿਆ, "Beating In Gym: पत्नी ने जिम में पति और उसकी प्रेमिका को पीटा, वीडियो वायरल"

Jagran NewsJagran News

ਖਬਰ ਅਨੁਸਾਰ ਮਾਮਲਾ ਭੋਪਾਲ ਦੇ ਕੋਹ-ਏ-ਫਿਜ਼ਾ ਇਲਾਕੇ ਅਧੀਨ ਪੈਂਦੇ ਇੱਕ ਜਿੰਮ ਵਿਖੇ ਇੱਕ ਔਰਤ ਨੇ ਆਪਣੇ ਪਤੀ ਦੀ ਕੁੱਟਮਾਰ ਸਿਰਫ ਇਸ ਵਜ੍ਹਾ ਕਰਕੇ ਕੀਤੀ ਕਿਓਂਕਿ ਪਤਨੀ ਨੂੰ ਸ਼ੱਕ ਸੀ ਕਿ ਉਸਦਾ ਇੱਕ ਦੂਜੀ ਕੁੜੀ ਨਾਲ ਅਫੇਯਰ ਚਲ ਰਿਹਾ ਸੀ। ਇਸ ਸੰਦੇਹ ਕਰਕੇ ਔਰਤ ਨੂੰ ਆਪਣੇ ਪਤੀ ਸਣੇ ਇੱਕ ਔਰਤ ਨੂੰ ਵੀ ਕੁੱਟਿਆ।

ਇਸ ਪੂਰੀ ਖਬਰ ਨੂੰ ਪੜ੍ਹਿਆ ਜਾਵੇ ਤਾਂ ਕੀਤੇ ਵੀ ਹਿੰਦੂ-ਮੁਸਲਿਮ ਰੰਗ ਵੇਖਣ ਨੂੰ ਨਹੀਂ ਮਿਲਿਆ।

ਇਸ ਮਾਮਲੇ ਨੂੰ ਲੈ ਕੇ Zee News ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਹੋਰ ਸਰਚ ਕਰਨ 'ਤੇ ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ Fact Check ਰਿਪੋਰਟ ਮਿਲੇ ਜਿਨ੍ਹਾਂ ਵਿਚ ਕੋਹ-ਏ-ਫਿਜ਼ਾ ਥਾਣੇ ਦੇ ਪ੍ਰਭਾਰੀ ਨੇ ਗੱਲਬਾਤ ਕਰਦਿਆਂ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਸੀ ਅਤੇ ਜਾਣਕਾਰੀ ਦਿੱਤੀ ਸੀ ਕਿ ਵੀਡੀਓ ਵਿਚ ਤਿੰਨੋ ਲੋਕ ਇੱਕੋ (ਮੁਸਲਿਮ) ਸਮੁਦਾਏ ਦੇ ਸਨ।

ਅੱਗੇ ਵਧਦੇ ਹੋਏ ਅਸੀਂ ਭੋਪਾਲ ਦੇ ਕੋਹ-ਏ-ਫਿਜ਼ਾ ਥਾਣੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਜਵਾਬ ਆਉਂਦੇ ਹੀ ਇਸ ਖਬਰ ਨੂੰ ਅਪਡੇਟ ਕੀਤਾ ਜਾਵੇਗਾ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਵਿਚ ਇਹ ਤਿੰਨੋ ਲੋਕ ਇੱਕੋ ਸਮੁਦਾਏ ਦੇ ਹਨ। ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 

Claim- Muslim man having affair with Hindu women beaten by his wife
Claimed By- FB User हिन्दू जयेश चव्हाण
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement