
ਵਾਇਰਲ ਹੋ ਰਿਹਾ ਵੀਡੀਓ ਹਾਲ ਦਾ ਨਹੀਂ ਬਲਕਿ ਮਾਰਚ 2021 ਦਾ ਹੈ। Spicejet ਦੇ ਸਪਸ਼ਟੀਕਰਨ ਅਨੁਸਾਰ ਲੋਕਾਂ ਦਾ ਕੋਈ ਵੀ ਸਮਾਨ ਚੋਰੀ ਨਹੀਂ ਹੋਇਆ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਏਅਰਪੋਰਟ 'ਚ ਲੋਕਾਂ ਨੂੰ ਆਪਣੇ ਬੈਗ ਖੋਲ ਸਮਾਨ ਦੀ ਜਾਂਚ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਲੋਕ ਜਹਾਜ ਏਜੰਸੀ Spicejet ਨੂੰ ਮਾੜਾ ਬੋਲ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਦਿੱਲੀ ਏਅਰਪੋਰਟ ਦਾ ਇਹ ਵੀਡੀਓ ਹੈ ਜਿਥੇ ਦੁਬਈ ਤੋਂ ਦਿੱਲੀ ਆ ਰਹੀ ਫਲਾਈਟ ਵਿਚ ਲੋਕਾਂ ਦੇ ਸਮਾਨ ਚੋਰੀ ਹੋਏ।
ਇਸ ਵੀਡੀਓ ਨੂੰ ਯੂਜ਼ਰ ਹਾਲੀਆ ਦੱਸਕੇ ਵਾਇਰਲ ਕਰ ਰਹੇ ਹਨ ਅਤੇ Spicejet 'ਤੇ ਨਿਸ਼ਾਨਾ ਸਾਧ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲ ਦਾ ਨਹੀਂ ਬਲਕਿ ਮਾਰਚ 2021 ਦਾ ਹੈ। Spicejet ਦੇ ਸਪਸ਼ਟੀਕਰਨ ਅਨੁਸਾਰ ਲੋਕਾਂ ਦਾ ਕੋਈ ਵੀ ਸਮਾਨ ਚੋਰੀ ਨਹੀਂ ਹੋਇਆ ਸੀ। ਹੁਣ ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕਰ Spicejet ਬਾਰੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ Agg Bani ਨੇ 25 ਨਵੰਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਬਾਹਰੋਂ ਆਉਣ ਵਾਲੇ ਯਾਤਰੀਆਂ ਨੂੰ ਬੇਨਤੀ ਸਾਵਧਾਨ ਹੋਵੋ ਸੁਚੇਤ ਰਹੋ ।ਦਿੱਲੀ ਏਅਰਪੋਰਟ ਦਾ ਹਾਲ ਦੇਖ ਲਵੋ।"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।
ਵੀਡੀਓ ਮਾਰਚ ਦਾ ਹੈ
ਸਾਨੂੰ ਇਹ ਵੀਡੀਓ ਆਪਣੀ ਸਰਚ ਦੌਰਾਨ ਕਈ ਪੁਰਾਣੇ ਸੋਸ਼ਲ ਮੀਡੀਆ ਪੋਸਟਾਂ 'ਤੇ ਅਪਲੋਡ ਮਿਲੀ। ਸਭ ਤੋਂ ਪੁਰਾਣਾ ਪੋਸਟ ਸਾਨੂੰ ਮਾਰਚ 2021 ਦਾ ਅਪਲੋਡ ਮਿਲਿਆ। ਫੇਸਬੁੱਕ ਪੇਜ Godi Media ਨੇ 14 ਮਾਰਚ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "11/3/2021 दुबई से नई दिल्ली आ रहे स्पाइस जेट हवाई जहाज में बहुत बड़ी चोरी पैसेंजर यात्रियों के सारे बैग के लॉक तोड़ कर उनका सारा कीमती सामान स्पाइस जेट ने चुरा लिया जब दिल्ली में बैग रिसीव किया तो सारे बैग के लॉक टूटे मिले सबका समान चोरी हुआ कोई भी सरकारी या प्राइवेट ऑफीसर सुनने वाला नही आप इस आवाज़ को आगे बढ़ाए"
ਇਸ ਪੋਸਟ ਅਨੁਸਾਰ ਇਹ ਵੀਡੀਓ 11 ਮਾਰਚ 2021 ਦਾ ਹੈ ਜਦੋਂ ਦੁਬਈ ਤੋਂ ਦਿੱਲੀ ਪਰਤੀ ਫਲਾਈਟ ਦੇ ਯਾਤਰੀਆਂ ਨੇ ਆਪਣੇ ਸਮਾਨ ਚੋਰੀ ਹੋਣ ਦੇ ਦੋਸ਼ ਲਾਏ ਸਨ।
ਇਸ ਪੋਸਟ ਤੋਂ ਇਹ ਤਾਂ ਸਾਫ ਹੋਇਆ ਕਿ ਵੀਡੀਓ ਹਾਲੀਆ ਨਹੀਂ ਹੈ।
ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ IB Times ਦੀ 16 ਮਾਰਚ 2021 ਦੀ ਇਸ ਵੀਡੀਓ ਨੂੰ ਲੈ ਕੇ ਰਿਪੋਰਟ ਮਿਲੀ। ਰਿਪੋਰਟ ਅਨੁਸਾਰ SpiceJet ਨੇ ਚੋਰੀ ਦੇ ਅਲਜਮਾਂ ਨੂੰ ਨਕਾਰਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਕਿਸੇ ਵੀ ਯਾਤਰੀ ਦਾ ਕੋਈ ਸਮਾਨ ਚੋਰੀ ਨਹੀਂ ਹੋਇਆ ਹੈ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
IBT
ਇਸ ਖਬਰ ਤੋਂ ਅਲਾਵਾ ਸਾਨੂੰ SpiceJet ਵੱਲੋਂ 22 ਨਵੰਬਰ 2021 ਦਾ ਟਵੀਟ ਮਿਲਿਆ। ਇਸ ਟਵੀਟ ਵਿਚ SpiceJet ਨੇ ਵਾਇਰਲ ਵੀਡੀਓ ਦੇ ਦਾਅਵੇ ਦਾ ਖੰਡਨ ਕੀਤਾ ਸੀ ਅਤੇ ਦਾਅਵਾ ਕੀਤਾ ਕਿ ਕਿਸੇ ਵੀ ਯਾਤਰੀ ਦਾ ਕੋਈ ਸਮਾਨ ਚੋਰੀ ਨਹੀਂ ਹੋਇਆ ਸੀ। ਇਸ ਟਵੀਟ ਵਿਚ ਉਨ੍ਹਾਂ ਨੇ ਦੱਸਿਆ ਕਿ ਹਾਲੀਆ ਵਾਇਰਲ ਹੋ ਰਿਹਾ ਵੀਡੀਓ ਇਸ ਸਾਲ ਮਾਰਚ ਦਾ ਹੈ। ਇਹ ਟਵੀਟ ਹੇਠਾਂ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
An old video from Mar’21 is being circulated on social media regarding alleged pilferage on SpiceJet flight from Dubai to Delhi. The matter had been investigated in March 2021 & no such case of theft was found. Not a single passenger on the said flight had complained of theft.
— SpiceJet (@flyspicejet) November 22, 2021
"ਮਤਲਬ ਸਾਫ ਸੀ ਕਿ ਪੁਰਾਣੇ ਮਾਮਲੇ ਨੂੰ ਮੁੜ ਉਜਾਗਰ ਕੀਤਾ ਜਾ ਰਿਹਾ ਹੈ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲ ਦਾ ਨਹੀਂ ਬਲਕਿ ਮਾਰਚ 2021 ਦਾ ਹੈ। Spicejet ਦੇ ਸਪਸ਼ਟੀਕਰਨ ਅਨੁਸਾਰ ਲੋਕਾਂ ਦਾ ਕੋਈ ਵੀ ਸਮਾਨ ਚੋਰੀ ਨਹੀਂ ਹੋਇਆ ਸੀ। ਹੁਣ ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕਰ Spicejet ਬਾਰੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।
Claim- Baggage pilferage allegations on SpiceJet
Claimed By- FB Page Agg Bani
Fact Check- Misleading