Fact Check: UP ਦੀ ਸ਼ਹਾਨਾ ਬੇਗਮ ਦੀ ਤਸਵੀਰ ਨੂੰ ਐਡਿਟ ਕਰ AAP ਆਗੂ 'ਤੇ ਸਾਧੇ ਜਾ ਰਹੇ ਨਿਸ਼ਾਨੇ
Published : Nov 25, 2022, 5:43 pm IST
Updated : Nov 25, 2022, 5:43 pm IST
SHARE ARTICLE
Fact Check Morphed Image Viral Targeting AAP MLA Baljinder Kaur
Fact Check Morphed Image Viral Targeting AAP MLA Baljinder Kaur

ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ UP ਦੀ ਗੰਨ ਅੰਟੀ ਸ਼ਹਾਨਾ ਬੇਗਮ ਦੀ ਹੈ ਜਿਸਨੂੰ ਐਡਿਟ ਕਰਕੇ MLA ਬਲਜਿੰਦਰ ਕੌਰ ਦੇ ਚਿਹਰੇ ਨੂੰ ਚਿਪਕਾਇਆ ਗਿਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਮਹਿਲਾ ਨੂੰ ਹਥਿਆਰ ਫੜ੍ਹੇ ਵੇਖਿਆ ਜਾ ਸਕਦਾ ਹੈ। ਹੁਣ ਤਸਵੀਰ ਨੂੰ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਦੀ ਹੈ। ਇਸ ਤਸਵੀਰ ਨੂੰ ਵਾਇਰਲ ਕਰ ਬਲਜਿੰਦਰ ਕੌਰ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 

"ਆਖਿਰ ਕਿਉਂ ਹੋ ਰਹੀ ਤਸਵੀਰ ਵਾਇਰਲ?"- ਦੱਸ ਦਈਏ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ 'ਚ 3 ਮਹੀਨਿਆਂ ਅੰਦਰ ਹਥਿਆਰਾਂ ਦੇ ਸਾਰੇ ਲਾਇਸੈਂਸ ਨੂੰ ਰੀਵਿਊ ਕਰਨ ਦਾ ਫੈਸਲਾ ਲਿਆ ਹੈ। ਇਸਦੇ ਨਾਲ ਹੀ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਕਰਨ ‘ਤੇ ਪਾਬੰਦੀ ਲਗਾਈ ਹੈ। ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ ਨਾਲ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ‘ਤੇ ਸਖ਼ਤੀ ਮਨਾਹੀ ਹੋਵੇਗੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਉੱਤਰ ਪ੍ਰਦੇਸ਼ ਦੀ ਗੰਨ ਅੰਟੀ ਸ਼ਹਾਨਾ ਬੇਗਮ ਦੀ ਹੈ ਜਿਸਨੂੰ ਐਡਿਟ ਕਰਕੇ MLA ਬਲਜਿੰਦਰ ਕੌਰ ਦੇ ਚਿਹਰੇ ਨੂੰ ਚਿਪਕਾਇਆ ਗਿਆ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜਰ 'Arman Sandhu' ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,'ਜੇ ਅਸਲ ਪਿਓ ਦੇ ਓ ਤਾਂ ਕਰੋ ਇਸਤੇ ਪਰਚਾ ਜਿਹੜੀ ਫੂਲਨ ਦੇਵੀ ਵਾਲੀਆ ਫੀਲਿੰਗਾਂ ਲੈ ਰਹੀ ਏ। ਵੇਖਦੇ ਆ ਕਿੰਨੇ ਕੁ ਇਨਸਾਫ ਪਸੰਦ ਹੋ ਤੁਸੀਂ। '

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਵਾਇਰਲ ਤਸਵੀਰ AAP ਵਿਧਾਇਕਾ ਦੀ ਨਹੀਂ ਹੈ

ਸਾਨੂੰ ਅਸਲ ਤਸਵੀਰ ਨਾਮਵਰ ਮੀਡਿਆ ਅਦਾਰੇ Daily Mail ਦੀ ਸਾਲ 2016 ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਇਹ ਤਸਵੀਰ ਅਪਲੋਡ ਮਿਲੀ। ਰਿਪੋਰਟ ਮੁਤਾਬਕ ਤਸਵੀਰ ਵਿਚ ਦਿੱਸ ਰਹੀ ਮਹਿਲਾ ਦਾ ਨਾਮ ਸ਼ਹਾਨਾ ਬੇਗਮ ਹੈ। 

Daily MailDaily Mail

ਰਿਪੋਰਟ ਵਿਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸ਼ਹਾਨਾ ਬੇਗਮ ਬਾਰੇ ਦੱਸਿਆ ਗਿਆ। ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਰਹਿਣ ਵਾਲੀ ਸ਼ਹਾਨਾ ਬੇਗਮ ਦੀ ਉਮਰ 42 ਸਾਲ ਹੈ ਜੋ ਹੱਥਾਂ ਵਿਚ ਬੰਦੂਕਾਂ ਲੈ ਕੇ ਸੜਕਾਂ 'ਤੇ ਗਸ਼ਤ ਕਰਦੀ ਹੈ। ਪਿੰਡ ਦੀਆਂ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸ਼ਹਾਨਾ ਦੀ ਹੈ। ਸ਼ਹਾਨਾ ਪੁਲਿਸ ਜਾਂ ਸੁਰੱਖਿਆ ਗਾਰਡ ਵਜੋਂ ਕੰਮ ਨਹੀਂ ਕਰਦੀ ਸਗੋਂ ਸ਼ਹਾਨਾ ਨੇ ਔਰਤਾਂ ਵਿਰੁੱਧ ਵੱਧ ਰਹੇ ਅਪਰਾਧਾਂ ਨੂੰ ਰੋਕਣ ਲਈ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਰਿਪੋਰਟ ਵਿੱਚ ਸਾਨੂੰ ਸ਼ਹਾਨਾ ਬੇਗਮ ਦੀਆਂ ਬੰਦੂਕ ਨਾਲ ਕਈ ਵੱਖ ਵੱਖ ਤਸਵੀਰਾਂ ਵੀ ਮਿਲੀਆਂ।

Daily Mail ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ। 

ਸ਼ਹਾਨਾ ਦੇ ਕੰਮ ਨੂੰ ਲੈ ਕੇ inextlive ਮੀਡੀਆ ਅਦਾਰੇ ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਅਸਲ ਤਸਵੀਰ ਅਤੇ ਵਾਇਰਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

CollageCollage

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਉੱਤਰ ਪ੍ਰਦੇਸ਼ ਦੀ ਗੰਨ ਅੰਟੀ ਸ਼ਹਾਨਾ ਬੇਗਮ ਦੀ ਹੈ ਜਿਸਨੂੰ ਐਡਿਟ ਕਰਕੇ MLA ਬਲਜਿੰਦਰ ਕੌਰ ਦੇ ਚਿਹਰੇ ਨੂੰ ਚਿਪਕਾਇਆ ਗਿਆ ਹੈ।

Claim- Image of AAP Mla Baljinder Kaur holding Revolver
Claimed BY- FB User Arman Sandhu
Fact Check- Morphed

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement