ਤੱਥ ਜਾਂਚ: ਪੰਜਾਬ 'ਚ ਲੌਕਡਾਊਨ ਦੇ ਨਿਯਮਾਂ ਬਾਰੇ BBC ਦਾ ਪੁਰਾਣਾ ਗ੍ਰਾਫ਼ਿਕ ਹੋ ਰਿਹਾ ਹੈ ਵਾਇਰਲ
Published : Feb 26, 2021, 12:55 pm IST
Updated : Feb 26, 2021, 1:05 pm IST
SHARE ARTICLE
Fact check: Old BBC graphic on lockdown rules in Punjab goes viral
Fact check: Old BBC graphic on lockdown rules in Punjab goes viral

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਗ੍ਰਾਫਿਕ ਬੀਬੀਸੀ ਨੇ ਆਪਣੇ ਫੇਸਬੁੱਕ ਪੇਜ਼ 'ਤੇ 12 ਜੂਨ 2020 ਨੂੰ ਅਪਲੋਡ ਕੀਤਾ ਸੀ ਜਿਸ ਨੂੰ ਹੁਣ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਵਾਇਰਸ ਨੇ ਫਿਰ ਤੋਂ ਰਫ਼ਤਾਰ ਫੜ ਲਈ ਹੈ ਅਤੇ ਕੋਵਿਡ ਦੇ ਵਧ ਰਹੇ ਕੇਸਾਂ 'ਤੇ ਚਿੰਤਾ ਵਧਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦਰੂਨੀ ਤੇ ਬਾਹਰੀ ਇਕੱਠਾਂ ਉੱਪਰ ਪਾਬੰਦੀਆਂ ਲਾਉਂਦੇ ਹੋਏ ਇਕ ਮਾਰਚ ਤੋਂ ਅੰਦਰੂਨੀ ਇਕੱਠਾਂ ਦੀ ਗਿਣਤੀ 100 ਤੱਕ ਅਤੇ ਬਾਹਰੀ ਇਕੱਠਾਂ ਦੀ ਗਿਣਤੀ 200 ਤੱਕ ਸੀਮਤ ਕਰਨ ਦੇ ਹੁਕਮ ਦਿਤੇ ਹਨ। 
ਇਸ ਸਭ ਦੇ ਚਲਦਿਆਂ ਸੋਸ਼ਲ ਮੀਡੀਆ 'ਤੇ ਨਾਮੀ ਮੀਡੀਆ ਚੈਨਲ BBC ਦੀ ਇਕ ਗ੍ਰਾਫਿਕ ਪਲੇਟ ਵਾਇਰਲ ਹੋ ਰਹੀ ਹੈ। ਜਿਸ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਵਿਚ ਲੌਕਡਾਊਨ ਦੇ ਨਿਯਮਾਂ ਬਾਰੇ ਦੱਸਿਆ ਗਿਆ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਗ੍ਰਾਫਿਕ ਬੀਬੀਸੀ ਨੇ ਆਪਣੇ ਫੇਸਬੁੱਕ ਪੇਜ਼ 'ਤੇ 12 ਜੂਨ 2020 ਨੂੰ ਅਪਲੋਡ ਕੀਤਾ ਸੀ ਜਿਸ ਨੂੰ ਹਾਲੀਆ ਕਹਿ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਬੀਬੀਸੀ ਨੇ ਖ਼ੁਦ ਵੀ ਇਸ ਪੋਸਟ ਨੂੰ ਪੁਰਾਣੀ ਦੱਸਿਆ ਹੈ। 

ਵਾਇਰਲ ਪੋਸਟ 
ਫੇਸਬੁੱਕ ਪੇਜ਼ PB-20 Balachaur ਨੇ 25 ਫਰਵਰੀ ਨੂੰ ਵਾਇਰਲ ਗ੍ਰਾਫ਼ਿਕ ਸ਼ੇਅਰ ਕੀਤਾ ਜਿਸ ਉੱਪਰ ਬੀਬੀਸੀ ਦਾ ਲੋਗੋ ਲੱਗਾ ਹੋਇਆ ਸੀ ਅਤੇ ਲਿਖਿਆ ਹੋਇਆ ਸੀ, ''ਪੰਜਾਬ 'ਚ ਲੌਕਡਾਊਨ ਦੇ ਨਵੇਂ ਨਿਯਮ''
ਸ਼ਨੀਵਾਰ,ਐਤਵਾਰ ਤੇ ਸਰਕਾਰੀ ਛੁੱਟੀ ਵਾਲੇ ਦਿਨ ਰਹੇਗਾ ਲੌਕਡਾਊਨ 
ਜ਼ਰੂਰੀ ਸਮਾਨ ਵਾਲੀਆਂ ਦੁਕਾਨਾਂ ਹਰ ਰੋਜ਼ ਸ਼ਾਮ 7 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ
ਰੈਸਟੋਰੈਂਟ ਤੇ ਸ਼ਰਾਬ ਦੇ ਠੇਕੇ ਹਰ ਰੋਜ਼ ਸ਼ਾਮ 8 ਵਜੇ ਤੱਕ ਖੁੱਲ੍ਹਣਗੇ
ਬਾਕੀ ਦੁਕਾਨਾਂ ਸ਼ਨੀਵਾਰ ਨੂੰ 5 ਵਜੇ ਤੱਕ ਖੁੱਲ੍ਹਣਗੀਆਂ ਤੇ ਐਤਵਾਰ ਨੂੰ ਪੂਰੀ ਤਰ੍ਹਾਂ ਬੰਦ ਰਹਿਣਗੀਆਂ 
ਇਕ ਜ਼ਿਲ੍ਹੇ ਤੋਂ ਦੂਜੇ 'ਚ ਜਾਣ ਲਈ ਈ-ਪਾਸ ਦੀ ਲੋੜ ਪਵੇਗੀ, ਪਰ ਮੈਡੀਕਲ ਐਂਮਰਜੈਂਸੀ 'ਚ ਲੋੜ ਨਹੀਂ
ਵਿਆਹਾਂ ਲਈ ਵੀ ਈ-ਪਾਸ ਜਾਰੀ ਹੋਵੇਗਾ ਜੋ 50 ਨਾਲੋਂ ਵੱਧ ਲੋਕਾਂ ਨੂੰ ਨਹੀਂ ਦਿੱਤਾ ਜਾਵੇਗਾ। 


ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ  

ਪੜਤਾਲ 
ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਇਹ ਸਰਚ ਕੀਤਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਪੰਜਾਬ ਵਿਚ ਲੌਕਡਾਊਨ ਲਗਾਉਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਲਈ ਅਸੀਂ ਮੁੱਖ ਮੰਤਰੀ ਦੇ ਫੇਸਬੁੱਕ ਪੇਜ਼ ਵੱਲ ਰੁੱਖ ਕੀਤਾ। ਸਾਨੂੰ ਉਹਨਾਂ ਦੇ ਫੇਸਬੁੱਕ ਪੇਜ਼ 23 ਫਰਵਰੀ ਨੂੰ ਅਪਲੋਡ ਕੀਤੀ ਇਕ ਪੋਸਟ ਮਿਲੀ। ਪੋਸਟ ਅਨੁਸਾਰ ਮੁੱਖ ਮੰਤਰੀ ਨੇ ਅਜੇ ਪੂਰੇ ਪੰਜਾਬ ਵਿਚ ਲੌਕਡਾਊਨ ਲਗਾਉਣ ਦੇ ਆਦੇਸ਼ ਨਹੀਂ ਦਿੱਤੇ ਹਨ ਪਰ ਉਹਨਾਂ ਨੇ ਅਧਿਕਾਰਤ ਡੀ.ਸੀ. ਨੂੰ ਲੋੜ ਪੈਣ' ਤੇ ਹਾਟਸਪੋਟਾਂ ਵਿਚ ਰਾਤ ਦਾ ਕਰਫਿਊ ਲਗਾਉਣ ਦੇ ਹੁਕਮ ਜ਼ਰੂਰ ਦਿੱਤੇ ਹਨ। 

Photo

ਮੁੱਖ ਮੰਤਰੀ ਵੱਲੋਂ ਕੀਤੀ ਸਖ਼ਤੀ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੀ ਰਿਪੋਰਟ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। 

ਅੱਗੇ ਵਧਦੇ ਹੋਏ ਅਸੀਂ ਬੀਬੀਸੀ ਦੇ ਫੇਸਬੁੱਕ ਪੇਜ਼ ਵੱਲ ਰੁਖ ਕੀਤਾ ਅਤੇ ਦੇਖਿਆ ਕਿ ਕੀ ਉਹਨਾਂ ਨੇ ਹਾਲ ਹੀ ਵਿਚ ਕੋਈ ਇਸ ਤਰ੍ਹਾਂ ਦੀ ਗ੍ਰਾਫ਼ਿਕ ਪਲੇਟ ਬਣਾ ਕੇ ਅਪਲੋਡ ਕੀਤੀ ਹੈ ਜਾਂ ਨਹੀਂ। ਪੜਤਾਲ ਦੌਰਾਨ ਸਾਨੂੰ ਵਾਇਰਲ ਗ੍ਰਾਫ਼ਿਕ ਪਲੇਟ ਬੀਬੀਸੀ ਦੇ ਫੇਸਬੁੱਕ ਪੇਜ਼ 12 ਜੂਨ 2020 ਨੂੰ ਅਪਲੋਡ ਕੀਤੀ ਮਿਲੀ। ਗ੍ਰਾਫ਼ਿਕ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ, ''ਵੱਧ ਰਹੇ ਕੋਰੋਨਾਵਾਇਰਸ ਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਲੌਕਡਾਊਨ ਦੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ''

Photo

ਦੱਸ ਦਈਏ ਕਿ ਬੀਬੀਸੀ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਵੀ ਗ੍ਰਾਫਿਕ ਨੂੰ 12 ਜੂਨ 2020 ਨੂੰ ਸ਼ੇਅਰ ਕੀਤਾ ਸੀ। 

 Photo

ਇਸ ਦੇ ਨਾਲ ਹੀ ਸਾਨੂੰ ਬੀਬੀਸੀ ਦੀ ਪੰਜਾਬੀ ਵੈੱਬਸਾਈਟ 'ਤੇ ਵਾਇਰਲ ਪੋਸਟ ਨੂੰ ਲੈ ਕੇ ਅਪਲੋਡ ਕੀਤੀ ਇਕ ਰਿਪੋਰਟ ਵੀ ਮਿਲੀ। ਰਿਪੋਰਟ ਵਿਚ ਉਹਨਾਂ ਨੇ ਵਾਇਰਲ ਪੋਸਟ ਨੂੰ ਪੁਰਾਣੀ ਦੱਸਿਆ ਹੋਇਆ ਸੀ। ਉਹਨਾਂ ਨੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ''ਇਹ ਗ੍ਰਾਫਿਕ ਪਲੇਟ 12 ਜੂਨ 2020 ਨੂੰ ਬੀਬੀਸੀ ਪੰਜਾਬੀ ਵੱਲੋਂ ਸੋਸ਼ਲ ਮੀਡੀਆ 'ਤੇ ਛਾਪੀ ਗਈ ਸੀ ਜਦੋਂ ਪੰਜਾਬ ਸਰਕਾਰ ਨੇ ਇਹ ਗਾਈਡਲਾਈਨਜ਼ ਜਾਰੀ ਕੀਤੀਆਂ ਸਨ।'' 

Photo
 

ਇਸ ਤੋਂ ਬਾਅਦ ਅਸੀਂ ਬੀਬੀਸੀ ਦੇ ਗ੍ਰਾਫ਼ਿਕ ਮੁਤਾਬਿਕ ਖ਼ਬਰਾਂ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਕੁੱਝ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ PTC News ਦੇ ਯੂਟਿਊਬ ਪੇਜ਼ 'ਤੇ 12 ਜੂਨ 2020 ਨੂੰ ਅਪਲੋਡ ਕੀਤਾ ਵੀਡੀਓ ਮਿਲਿਆ। ਵੀਡੀਓ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ, ''ਪੰਜਾਬ ਸਰਕਾਰ ਨੇ ਵੀਕੈਂਡ ਵਾਲੇ ਲੌਕਡਾਊਨ ਲਈ ਜਾਰੀ ਕੀਤੀਆਂ ਹਿਦਾਇਤਾਂ''  ਵੀਡੀਓ ਵਿਚ ਵੀ ਉਹੀ ਕੁੱਝ ਦੱਸਿਆ ਗਿਆ ਸੀ ਜੋ ਬੀਬੀਸੀ ਦੇ ਗ੍ਰਾਫਿਕ ਵਿਚ ਲਿਖਿਆ ਗਿਆ ਸੀ। 

Photo
 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਗ੍ਰਾਫ਼ਿਕ ਨੂੰ ਪੁਰਾਣਾ ਪਾਇਆ ਹੈ। ਵਾਇਰਲ ਗ੍ਰਾਫਿਕ ਬੀਬੀਸੀ ਨੇ ਪਿਛਲੇ ਸਾਲ 12 ਜੂਨ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਅਪਲੋਡ ਕੀਤਾ ਸੀ ਜਿਸ ਨੂੰ ਹੁਣ ਵਾਇਰਲ ਕੀਤਾ ਜਾ ਰਿਹਾ ਹੈ। ਬੀਬੀਸੀ ਨੇ ਖ਼ੁਦ ਵੀ ਇਸ ਗ੍ਰਾਫ਼ਿਕ ਨੂੰ ਪੁਰਾਣਾ ਦੱਸਿਆ ਹੈ। 

Claim: BBC ਦੀ ਇਕ ਗ੍ਰਾਫਿਕ ਪਲੇਟ 
Claimed By: ਫੇਸਬੁੱਕ ਪੇਜ਼ PB-20 Balachaur
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement