Fact Check: ਅੰਦੋਲਨ ਨੂੰ ਬਦਨਾਮ ਕਰਨ ਲਈ ਹਰ ਦਿਨ ਡਿੱਗ ਰਿਹਾ IT Cell, ਫਰਜ਼ੀ ਦਾਅਵਾ ਕੀਤਾ ਵਾਇਰਲ
Published : Jun 26, 2021, 1:32 pm IST
Updated : Jun 26, 2021, 1:42 pm IST
SHARE ARTICLE
Fact Check
Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਵਿਚ ਸਾਹਮਣੇ ਆਏ ਇਕ ਮਾਮਲੇ ਦਾ ਹੈ ਜਦੋਂ ਇੱਕ ਗ੍ਰੰਥੀ ਗੁਰੂ ਘਰ ਵਿਖੇ ਗਲਤ ਕੰਮ ਕਰਦਾ ਫੜ੍ਹਿਆ ਗਿਆ ਸੀ।

RSFC (Team Mohali)- ਕਿਸਾਨ ਅੰਦੋਲਨ ਨੂੰ 7 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਅਜੇ ਵੀ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਲੈ ਕੇ ਡਟੇ ਹੋਏ ਹਨ। ਇਨ੍ਹਾਂ 7 ਮਹੀਨਿਆਂ ਵਿਚ ਅੰਦੋਲਨ ਨੂੰ ਬਦਨਾਮ ਕਰਨ ਲਈ ਕਈ ਫਰਜ਼ੀ ਪੋਸਟ IT Cell ਦੁਆਰਾ ਵਾਇਰਲ ਕੀਤੇ ਗਏ। ਇੱਕ ਸਮਾਂ ਅਜਿਹਾ ਆਇਆ ਕਿ ਰੇਪ ਦੇ ਨਾਂਅ ਤੋਂ ਨੈਸ਼ਨਲ ਮੀਡੀਆ ਨੇ ਫਰਜ਼ੀ ਖਬਰਾਂ ਚਲਾ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।

ਹੁਣ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਬੁਜ਼ੁਰਗ ਸਿੱਖ ਨੂੰ ਇੱਕ ਔਰਤ ਨਾਲ ਗਲਤ ਅਵਸਥਾ ਵਿਚ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਦੋਲਨ ਦੀ ਆੜ ਵਿਚ ਕਿਸਾਨ, ਔਰਤਾਂ ਦਾ ਸੋਸ਼ਣ ਕਰ ਰਹੇ ਹਨ।  

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਵਿਚ ਸਾਹਮਣੇ ਆਏ ਇਕ ਮਾਮਲੇ ਦਾ ਹੈ ਜਦੋਂ ਇੱਕ ਗ੍ਰੰਥੀ ਗੁਰੂ ਘਰ ਵਿਖੇ ਗਲਤ ਕੰਮ ਕਰਦਾ ਫੜ੍ਹਿਆ ਗਿਆ ਸੀ। ਇਸ ਵੀਡੀਓ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ PM झालावाडी (@PMPATEl1969) ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "दिल्ली के बार्डर पर जो तथाकथित किसान आन्दोलन चल रहा है जिसे केजरीवाल, काँग्रेस, सपा, टीएमसी, अकाली दल, बीकेयू, आरजेडी, शिवसेना, एनसीपी जैसे अन्य गद्दार पार्टियों का समर्थन है, वहाँ महिलाओं से छेड़छाड़, रेप, हत्या और देश तोडने की साजिशे चल रही है देखें विडियो"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ। 

ਪੰਜਾਬ ਦੇ ਫਿਰੋਜ਼ਪੁਰ ਦਾ ਹੈ ਮਾਮਲਾ

ਇਹ ਵੀਡੀਓ ਫਿਰੋਜ਼ਪੁਰ ਹਲਕਾ ਅਧੀਨ ਪੈਂਦੇ ਪਿੰਡ ਭਿਕੀਵਾੜੇ ਦੇ ਇੱਕ ਗੁਰੂ ਘਰ ਨਾਲ ਸਬੰਧਿਤ ਹੈ ਜਦੋਂ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਦੂਦ 'ਚ ਔਰਤ ਨਾਲ ਇੱਕ ਗ੍ਰੰਥੀ ਸਿੰਘ ਨਗਨ ਅਵਸਥਾ ਵਿਚ ਫੜ੍ਹਿਆ ਗਿਆ ਸੀ। ਇਸ ਮਾਮਲੇ ਦੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਗ੍ਰੰਥੀ ਸਿੰਘ ਫਰਾਰ ਵੀ ਹੋ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੀ ਪੂਰੀ ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।

ਇਹ ਪਹਿਲੀ ਵਾਰ ਨਹੀਂ ਜਦੋਂ ਕਿਸਾਨ ਅੰਦੋਲਨ ਨੂੰ ਰੇਪ ਦੇ ਨਾਂਅ ਤੋਂ ਬਦਨਾਮ ਕੀਤਾ ਗਿਆ ਹੋਵੇ। ਕੁਝ ਦਿਨਾਂ ਪਹਿਲਾਂ ਨੈਸ਼ਨਲ ਮੀਡੀਆ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ ਦੇ ਟਿਕਰੀ ਬਾਰਡਰ 'ਤੇ ਇੱਕ ਹੋਰ ਕੁੜੀ ਨਾਲ ਜਬਰ ਜਨਾਹ ਦੀ ਵਾਰਦਾਤ ਹੋਈ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਸੀ ਅਤੇ ਪਾਇਆ ਸੀ ਕਿ ਰੇਪ ਵਰਗੀ ਕੋਈ ਵਾਰਦਾਤ ਨਹੀਂ ਹੋਈ ਸੀ।

ਜਿਸ ਕੁੜੀ ਨੂੰ ਲੈ ਕੇ ਇਹ ਅਫਵਾਹ ਫੈਲਾਈ ਗਈ ਸੀ ਉਸ ਨੇ ਖੁਦ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੂੰ ਦੱਸਿਆ ਸੀ ਕਿ ਉਸ ਨਾਲ ਰੇਪ ਦੀ ਕੋਈ ਵਾਰਦਾਤ ਨਹੀਂ ਹੋਈ ਸੀ ਬਲਕਿ ਉਸਦੇ ਨਾਲ ਛੇੜਛਾੜ ਦੀ ਘਟਨਾ ਵਾਪਰੀ ਸੀ।

ਇਸ ਮਾਮਲੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦਾ ਫੈਕਟ ਚੈੱਕ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਵਿਚ ਸਾਹਮਣੇ ਆਏ ਇਕ ਮਾਮਲੇ ਦਾ ਹੈ ਜਦੋਂ ਇੱਕ ਗ੍ਰੰਥੀ ਗੁਰੂ ਘਰ ਵਿਖੇ ਗਲਤ ਕੰਮ ਕਰਦਾ ਫੜ੍ਹਿਆ ਗਿਆ ਸੀ। ਇਸ ਵੀਡੀਓ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

Claim- Females geeting harrased at farmers protest

Claimed By- Twitter User @PMPATEl1969

Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement