
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਕਾਫੀ ਪੁਰਾਣਾ ਹੈ ਤੇ ਇਸਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਜੰਗ ਨਾਲ ਕੋਈ ਸਬੰਧ ਨਹੀਂ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਦੀਵਾਰ ਨਾਲ ਬੈਠਾ ਸੈਨਿਕ ਇੱਕ ਮੋਰਟਾਰ ਹਥਿਆਰ ਤੋਂ ਮਿਸਾਇਲਾਂ ਦਾਗ ਰਿਹਾ ਹੈ ਤੇ ਅਚਾਨਕ ਉਹ ਮੋਰਟਾਰ ਫੱਟ ਜਾਂਦਾ ਹੈ। ਹੁਣ ਸੋਸ਼ਲ ਮੀਡੀਆ 'ਤੇ ਯੂਜ਼ਰਸ ਇਸ ਵੀਡੀਓ ਹਾਲੀਆ ਇਜ਼ਰਾਇਲ-ਫਿਲਿਸਤਿਨ ਜੰਗ ਨਾਲ ਜੋੜਕੇ ਵਾਇਰਲ ਕਰ ਰਹੇ ਹਨ।
ਪੱਤਰਕਾਰ "David Atherton" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "This might not be contemporary, but a Palestinian is mortaring Israeli positions. But not for long...."
This might not be contemporary, but a Palestinian is mortaring Israeli positions. But not for long.... pic.twitter.com/fFABbY73Jm
— David Atherton (@DaveAtherton20) October 25, 2023
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਕਾਫੀ ਪੁਰਾਣਾ ਹੈ ਤੇ ਇਸਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਜੰਗ ਨਾਲ ਕੋਈ ਸਬੰਧ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਤੇ ਉਨ੍ਹਾਂ ਨੂੰ Yandex ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਹਾਲੀਆ ਨਹੀਂ ਹੈ
ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ 'ਤੇ ਸਾਂਝਾ ਕੀਤਾ ਮਿਲਿਆ। ਸਭਤੋਂ ਪੁਰਾਣਾ ਲਿੰਕ ਸਾਨੂੰ ਨਵੰਬਰ 2011 ਦਾ ਮਿਲਿਆ। https://my.mail.ru/ ਨਾਂ ਦੀ ਵੈੱਬਸਾਈਟ 'ਤੇ ਇਸ ਵੀਡੀਓ ਨੂੰ 4 ਨਵੰਬਰ 2011 ਨੂੰ ਸਾਂਝਾ ਕੀਤਾ ਗਿਆ ਅਤੇ ਰੂਸੀ ਭਾਸ਼ਾ ਵਿਚ ਕੈਪਸ਼ਨ ਲਿਖਿਆ ਗਿਆ, "Homemade mortar explosion"
Mail.Ru
ਦੱਸ ਦਈਏ ਕਿ ਸਾਨੂੰ ਇਹ ਵੀਡੀਓ ਕਈ ਥਾਵਾਂ 'ਤੇ ਅਪਲੋਡ ਮਿਲਿਆ। ਵੱਧ ਇੰਟਰਨੈੱਟ ਯੂਜ਼ਰਸ ਵੱਲੋਂ ਇਸ ਵੀਡੀਓ ਨੂੰ ਇਰਾਕ ਦਾ ਦੱਸਿਆ ਗਿਆ ਅਤੇ ਕੁਝ ਯੂਜ਼ਰਸ ਨੇ ਕਮੈਂਟ ਜਰੀਏ ਇਸ ਵੀਡੀਓ ਨੂੰ 2004 ਦੇ ਨੇੜੇ ਦਾ ਦੱਸਿਆ।
ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਅਧਿਕਾਰਿਕ ਮਿਤੀ ਤੇ ਥਾਂ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਕਾਫੀ ਪੁਰਾਣਾ ਹੈ ਤੇ ਇਸਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਕਾਫੀ ਪੁਰਾਣਾ ਹੈ ਤੇ ਇਸਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਜੰਗ ਨਾਲ ਕੋਈ ਸਬੰਧ ਨਹੀਂ ਹੈ।