
ਜਿਹੜੇ ਡਿਜ਼ਾਈਨ ਦੀ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ ਉਹ ਚੀਨ ਦੇ ਬੀਜਿੰਗ ਹਵਾਈ ਅੱਡੇ ਦਾ ਹੈ ਨਾ ਕਿ ਜੇਵਰ ਵਿਚ ਬਣਨ ਜਾ ਰਹੇ ਹਵਾਈ ਅੱਡੇ ਦਾ।
RSFC (Team Mohali)- 25 ਨਵੰਬਰ 2021 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਨੇੜੇ ਬਣਨ ਜਾ ਰਹੇ ਜੇਵਰ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ। ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣੇਗਾ। ਨੀਂਹ ਪੱਥਰ ਸਮਾਰੋਹ ਤੋਂ ਬਾਅਦ ਮੀਡੀਆ ਸਣੇ ਭਾਜਪਾ ਲੀਡਰ ਅਤੇ ਸਮਰਥਕਾਂ ਨੇ ਹਵਾਈ ਅੱਡੇ ਦੇ ਡਿਜ਼ਾਈਨ ਦੀ ਤਸਵੀਰ ਸਾਂਝੀ ਕਰਨੀ ਸ਼ੁਰੂ ਕੀਤੀ। ਦਾਅਵਾ ਕੀਤਾ ਗਿਆ ਕਿ ਡਿਜ਼ਾਈਨ ਜੇਵਰ ਵਿਚ ਬਣਨ ਜਾ ਰਹੇ ਹਵਾਈ ਅੱਡੇ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੇ ਡਿਜ਼ਾਈਨ ਦੀ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ ਉਹ ਚੀਨ ਦੇ ਬੀਜਿੰਗ ਹਵਾਈ ਅੱਡੇ ਦਾ ਹੈ ਨਾ ਕਿ ਜੇਵਰ ਵਿਚ ਬਣਨ ਜਾ ਰਹੇ ਹਵਾਈ ਅੱਡੇ ਦਾ। ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ।
ਵਾਇਰਲ ਪੋਸਟ
ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਈ ਸਾਰੇ ਯੂਜ਼ਰਸ ਵਾਇਰਲ ਕਰ ਰਹੇ ਹਨ। ਆਮ ਯੂਜ਼ਰਸ ਤੋਂ ਅਲਾਵਾ ਮੀਡੀਆ ਅਦਾਰੇ ਸਣੇ ਭਾਜਪਾ ਲੀਡਰਾਂ ਨੇ ਵੀ ਗ੍ਰਾਫਿਕ ਪਲੇਟ ਬਣਵਾਕੇ ਵਾਇਰਲ ਕੀਤਾ ਹੈ। ਅਜਿਹੇ ਹੀ ਕੁਝ ਸਕ੍ਰੀਨਸ਼ੋਟ ਹੇਠਾਂ ਵੇਖੇ ਜਾ ਸਕਦੇ ਹਨ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਸਾਨੂੰ ਇਹ ਤਸਵੀਰ "ukranews.com" ਦੀ ਇੱਕ ਖਬਰ ਵਿਚ ਪ੍ਰਕਾਸ਼ਿਤ ਮਿਲੀ। ਇਸ ਖਬਰ ਅਨੁਸਾਰ ਇਹ ਤਸਵੀਰ ਚੀਨ ਦੇ ਬੀਜਿੰਗ ਹਵਾਈ ਅੱਡੇ ਦੀ ਹੈ।
ਅੱਗੇ ਵਧਦੇ ਹੋਏ ਅਸੀਂ ਬੀਜਿੰਗ ਹਵਾਈ ਅੱਡੇ ਦੀਆਂ ਤਸਵੀਰਾਂ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਬੀਜਿੰਗ ਦੇ ਹਵਾਈ ਅੱਡੇ ਦੀਆਂ ਕਈ ਤਸਵੀਰਾਂ ਮਿਲੀਆਂ। ਇਨ੍ਹਾਂ ਤਸਵੀਰਾਂ ਤੋਂ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਡਿਜ਼ਾਈਨ ਚੀਨ ਦੇ ਬੀਜਿੰਗ ਹਵਾਈ ਅੱਡੇ ਦਾ ਹੈ। Getty Images ਅਤੇ Airport Technology 'ਤੇ ਤਸਵੀਰਾਂ ਨੂੰ ਕਲਿਕ ਕਰ ਵੇਖੋ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੇ ਡਿਜ਼ਾਈਨ ਦੀ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ ਉਹ ਚੀਨ ਦੇ ਬੀਜਿੰਗ ਹਵਾਈ ਅੱਡੇ ਦਾ ਹੈ ਨਾ ਕਿ ਜੇਵਰ ਵਿਚ ਬਣਨ ਜਾ ਰਹੇ ਹਵਾਈ ਅੱਡੇ ਦਾ। ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ।
Claim- Design Image of New Noida-Jewar Airport
Claimed By- BJP Leaders and Supporters
Fact Check- Misleading