ਤੱਥ ਜਾਂਚ: ਮੁੰਬਈ ਦੇ ਪੈਟਰੋਲ ਪੰਪ ਨੇ ਨਹੀਂ ਕੀਤਾ ਮੋਦੀ ਸਰਕਾਰ ਦਾ ਵਿਰੋਧ, ਵਾਇਰਲ ਪੋਸਟ ਫਰਜ਼ੀ  
Published : Feb 27, 2021, 6:32 pm IST
Updated : Feb 27, 2021, 6:33 pm IST
SHARE ARTICLE
Fact check: Mumbai petrol pump did not oppose Modi govt, viral post fake
Fact check: Mumbai petrol pump did not oppose Modi govt, viral post fake

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪੈਟਰੋਲ ਬਿੱਲ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। 

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਕਈ ਸ਼ਹਿਰਾਂ ਵਿਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਚੁੱਕੀ ਹੈ। ਇਸ ਦੇ ਚਲਦਿਆਂ ਸੋਸ਼ਲ ਮੀਡੀਆ 'ਤੇ ਇਕ ਪੈਟਰੋਲ ਪੰਪ ਦਾ ਬਿੱਲ ਵਾਇਰਲ ਹੋ ਰਿਹਾ ਹੈ। ਬਿੱਲ 'ਤੇ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 87.88 ਰੁਪਏ ਦਿਖਾਈ ਗਈ ਹੈ ਨਾਲ ਹੀ ਬਿੱਲ ਦੇ ਹੇਠਾਂ ਲਿਖਿਆ ਗਿਆ ਹੈ, ਜੇ ਪੈਟਰੋਲ ਦੀਆਂ ਕੀਮਤਾਂ ਨੂੰ ਘੱਟ ਕਰਵਾਉਣਾ ਚਾਹੁੰਦੇ ਹੋ ਤਾਂ ਮੋਦੀ ਸਰਕਾਰ ਨੂੰ ਦੁਬਾਰਾ ਵੋਟ ਨਾ ਦਿਓ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੰਬਈ ਪੈਟਰੋਲ ਪੰਪ ਨੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਦਾ ਵਿਰੋਧ ਕੀਤਾ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪੈਟਰੋਲ ਬਿੱਲ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। 

ਵਾਇਰਲ ਦਾਅਵਾ 
ਟਵਿੱਟਰ ਯੂਜ਼ਰ அரசியல், சமூகம்,#STAND with FARMERS
ਨੇ 19 ਫਰਵਰੀ ਨੂੰ ਵਾਇਰਲ ਪੋਸਟ ਸ਼ੇਅਰ ਕੀਤੀ ਅਤੇ ਕੈਪਸ਼ਨ ਲਿਖਿਆ, ''If you want to reduce Petrol, Diesel and LPG cylinder prices.., Don't Vote Modi and BJP alliances again. RT if u agree..,!''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ

ਪੜਤਾਲ 
ਸਭ ਤੋਂ ਪਹਿਲਾਂ ਅਸੀਂ ਵਾਇਰਲ ਬਿੱਲ ਨੂੰ ਧਿਆਨ ਨਾਲ ਦੇਖਿਆ ਤਾਂ ਸਾਹਮਣੇ ਆਇਆ ਕਿ ਬਿੱਲ ਦੇ ਉੱਪਰ ਸਾਈਂ ਬਾਲਾਜੀ ਪੈਟਰੋਲੀਅਮ ਲਿਖਿਆ ਹੋਇਆ ਸੀ ਜਿਸ ਨੂੰ ਮੁੰਬਈ ਵਿਚ ਸਥਿਤ ਅਤੇ ਐੱਚਪੀਐੱਲ ਦਾ ਡੀਲਰ ਦੱਸਿਆ ਗਿਆ ਸੀ। ਦੱਸ ਦੇਈਏ ਕਿ ਭਾਰਤ ਕੋਲ ਇਕੋ ਇਕ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨਾਮ ਦੀ ਪੈਟਰੋਲੀਅਮ ਕੰਪਨੀ ਹੈ, ਜੋ ਕਿ ਐਚਪੀਸੀਐਲ ਹੈ ਨਾ ਕਿ ਐੱਚਪੀਐੱਲ। ਵਾਇਰਲ ਪੋਸਟ ਵਿਚ ਕੰਪਨੀ ਦਾ ਨਾਮ ਗਲਤ ਦੱਸਿਆ ਗਿਆ ਹੈ। 

Photo

ਇਸ ਤੋਂ ਬਾਅਦ ਅਸੀਂ ਵਾਇਰਲ ਪੋਸਟ ਨੂੰ ਲੈ ਕੇ ਗੂਗਲ 'ਤੇ ਕੁੱਝ ਕੀਵਰਡ ਸਰਚ ਕੀਤੇ ਜਿਸ ਦੌਰਾਨ ਸਾਨੂੰ Hindustan Petroleum Corporation Limited ਦੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਇਕ ਯੂਜ਼ਰ ਦੇ ਟਵੀਟ ਦੇ ਜਵਾਬ ਵਿਚ ਕੰਪਨੀ ਵੱਲੋਂ ਵਾਇਰਲ ਪੋਸਟ ਨੂੰ ਲੈ ਕੀਤਾ ਟਵੀਟ ਮਿਲਿਆ।  ਇਹ ਟਵੀਟ 23 ਫਰਵਰੀ ਨੂੰ ਕੀਤਾ ਗਿਆ ਸੀ। ਟਵੀਟ ਕਰਦੇ ਹੋਏ ਲਿਖਿਆ ਗਿਆ, ''Bill in question is a fake bill which has nothing to do with HPCL. The fake bill has Company name given as "HPL" and has been floating in digital medium since long, with malafide intentions. Real bill format by HPCL is attached for reference. @dpradhanbjp @PetroleumMin @OfficeDp''

Photo

ਟਵੀਟ ਅਨੁਸਾਰ ਕੰਪਨੀ ਨੇ ਇਸ ਪੋਸਟ ਨੂੰ ਸਾਫ਼ ਤੌਰ 'ਤੇ ਖਾਰਿਜ ਕਰਦੇ ਹੋਏ ਕਿਹਾ ਕਿ ਇਹ ਪੋਸਟ ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਨਾਲ ਹੀ ਕੰਪਨੀ ਨੇ ਕਿਹਾ ਕਿ ਵਾਇਰਲ ਟਵੀਟ ਵਿਚ ਕੰਪਨੀ ਦਾ ਨਾਮ ਐੱਚਪੀਐੱਲ ਦਿੱਤਾ ਗਿਆ ਹੈ ਜਦਕਿ ਕੰਪਨੀ ਦਾ ਨਾਮ ਐੱਚਪੀਸੀਐੱਲ ਹੈ ਅਤੇ ਵਾਇਰਲ ਬਿੱਲ ਦਾ ਫਾਰਮੇਟ ਵੀ ਕੰਪਨੀ ਦੇ ਬਿੱਲ ਨਾਲ ਮੇਲ ਨਹੀਂ ਖਾਂਦਾ ਹੈ।

ਇਸ ਤੋਂ ਬਾਅਦ ਅਸੀਂ ਵਾਇਰਲ ਪੋਸਟ ਨੂੰ ਲੈ ਬੀਜੇਪੀ ਦੇ ਬੁਲਾਰੇ ਤੇਜਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ। ਉਹਨਾਂ ਨੇ ਵੀ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਪੋਸਟ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕੀ ਹੈ ਅਤੇ ਪੈਟਰੋਲ ਪੰਪ ਦੇ ਮਾਲਕ ਨੇ ਵੀ ਇਸ ਪੋਸਟ ਬਾਰੇ ਸਪੱਸ਼ਟੀਕਰਨ ਦਿੱਤਾ ਸੀ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। HPCL ਕੰਪਨੀ ਨੇ ਖ਼ੁਦ ਵਾਇਰਲ ਪੋਸਟ ਨੂੰ ਖਾਰਿਜ ਕੀਤਾ ਹੈ।

Claim: ਮੁੰਬਈ ਪੈਟਰੋਲ ਪੰਪ ਨੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਦਾ ਕੀਤਾ ਵਿਰੋਧ 
Claimed Byਟਵਿੱਟਰ ਯੂਜ਼ਰ அரசியல், சமூகம்,#STAND with FARMERS
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement