ਮਲੋਟ ਵਿਖੇ ਕਿਸਾਨਾਂ ਨੇ ਕੀਤਾ ਭਾਜਪਾ ਆਗੂ ਦਾ ਵਿਰੋਧ? Fact Check ਰਿਪੋਰਟ
Published : Feb 27, 2024, 1:38 pm IST
Updated : Feb 29, 2024, 4:11 pm IST
SHARE ARTICLE
Fact Check: Old video of farmers protested against BJP Leader Arun Narang viral as recent
Fact Check: Old video of farmers protested against BJP Leader Arun Narang viral as recent

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਜਦੋਂ ਸਾਲ 2021 ਵਿਚ ਮਲੋਟ ਤੋਂ ਭਾਪਜਾ ਆਗੂ ਅਰੁਣ ਨਾਰੰਗ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਿਸਾਨ ਸੰਘਰਸ਼ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਕਿਸਾਨਾਂ ਨੂੰ ਇੱਕ ਵਿਅਕਤੀ ਦਾ ਵਿਰੋਧ ਅਤੇ ਉਸਦੇ ਕੱਪੜੇ ਪਾੜਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਾਲੀਆ ਹੈ ਅਤੇ ਪੰਜਾਬ ਦੇ ਮਲੋਟ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿਥੇ ਕਿਸਾਨਾਂ ਵੱਲੋਂ ਭਾਜਪਾ ਆਗੂ ਨੂੰ ਘੇਰਿਆ ਗਿਆ ਅਤੇ ਉਸਦਾ ਵਿਰੋਧ ਕਰ ਉਸਦੇ ਕੱਪੜੇ ਪਾੜ ਦਿੱਤੇ ਗਏ।

ਫੇਸਬੁੱਕ ਯੂਜ਼ਰ Babbu Romana ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਮਲੋਟ ਸਹਿਰ ਵਿੱਚ ਬੀਜੇਪੀ ਦੇ।ਵਿਧਾਇਕਾ ਦਾ ਕਿਸਾਨਾ ਵੱਲੋ ਵਿਰੋਧ ਕੀਤਾ ਗਿਆ ਅਤੇ ਕੱਪੜੇ ਪਾੜ ਦਿੱਤੇ ਗਏ ਅਤੇ ਪੇਜ ਨੂੰ ਫੋਲੋ ਕਰਲੋ ਤੇ ਸੇਅਰ ਕਰਦੋ....?????"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਜਦੋਂ ਸਾਲ 2021 ਵਿਚ ਅਬੋਹਰ ਤੋਂ ਭਾਪਜਾ ਦੇ MLA ਅਰੁਣ ਨਾਰੰਗ ਦਾ ਮਲੋਟ ਵਿਖੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਦੱਸ ਦਈਏ ਅਰੁਣ ਨਾਰੰਗ ਨੇ ਸਾਲ 2023 ਵਿਚ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਕੀਤਾ।

"ਵਾਇਰਲ ਵੀਡੀਓ ਹਾਲੀਆ ਨਹੀਂ ਹੈ"

ਸਾਨੂੰ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ Rozana Spokesman ਦੀ ਮਾਰਚ 2021 ਦੀ Live ਖਬਰ ਮਿਲੀ। ਖਬਰ ਵਿਚ ਵਾਇਰਲ ਵੀਡੀਓ ਦੇ ਦ੍ਰਿਸ਼ ਸਾਫ ਵੇਖੇ ਜਾ ਸਕਦੇ ਹਨ। ਖਬਰ ਨੂੰ ਸਾਂਝੀ ਕਰਦਿਆਂ ਸਿਰਲੇਖ ਦਿੱਤਾ ਗਿਆ, "ਮਲੋਟ 'ਚ ਬੀਜੇਪੀ ਦੇ MLA ਦੇ ਕੱਪੜੇ ਪਾੜੇ, ਪੁਲਿਸ ਨੇ ਮਸਾਂ ਬਚਾਈ ਜਾਨ, ਦੇਖੋ ਵੀਡੀਓ"

ਮੌਜੂਦ ਜਾਣਕਾਰੀ ਅਨੁਸਾਰ, "ਮਲੋਟ ਵਿਚ ਬੀਜੇਪੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ, ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਕਾਂਗਰਸ ਸਰਕਾਰ ਖਿਲਾਫ ਪ੍ਰੈੱਸ ਕਾਨਫਰੰਸ ਕਰਨ ਪਹੁੰਚੇ ਸਨ। ਵਿਧਾਇਕ ਆਮਦ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿਚ ਕਿਸਾਨ ਵੀ ਪ੍ਰੈੱਸ ਕਾਨਫਰੰਸ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਵਿਧਾਇਕ ਅਰੁਣ ਨਾਰੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਕਿਸਾਨਾਂ ਨੇ ਬੀਜੇਪੀ ਦਫਤਰ ਅੱਗੇ ਧਰਨਾ ਲਗਾ ਕੇ ਕੇਂਦਰ ਸਰਕਾਰ ਅਤੇ ਬੀਜੇਪੀ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੀਜੇਪੀ ਵਰਕਰਾਂ ਵੱਲੋਂ ਵੀ ਨਾਅਰੇ ਲਗਾਏ ਗਏ ਜਿਸ ਦੌਰਾਨ ਕਿਸਾਨਾਂ ਅਤੇ ਬੀਜੇਪੀ ਵਰਕਰਾਂ ਵਿਚਾਲੇ ਹਲਕੀ ਧੱਕਾ-ਮੁੱਕੀ ਦੇਖਣ ਨੂੰ ਮਿਲੀ। ਇਸ ਦੌਰਾਨ ਕਿਸਾਨਾਂ ਨੇ ਬੀਜੇਪੀ ਦੇ ਵਿਧਾਇਕ ਅਰੁਣ ਨਾਰੰਗ ਦੇ ਚਿਹਰੇ ਤੇ ਕਾਲਖ਼ ਪੋਚ ਦਿੱਤੀ ਅਤੇ ਧੱਕਾਮੁੱਕੀ ਵਿੱਚ ਵਿਧਾਇਕ ਦੇ ਕੱਪੜੇ ਵੀ ਪਾੜ ਦਿੱਤੇ।"

ਇਸ ਮਾਮਲੇ ਨੂੰ ਲੈ ਕੇ ਲਿਖਿਤ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

"ਦੱਸ ਦਈਏ ਸਾਲ 2023 ਵਿਚ ਅਰੁਣ ਨਾਰੰਗ ਨੇ ਭਾਜਪਾ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਸੀ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਜਦੋਂ ਸਾਲ 2021 ਵਿਚ ਅਬੋਹਰ ਤੋਂ ਭਾਪਜਾ ਦੇ MLA ਅਰੁਣ ਨਾਰੰਗ ਦਾ ਮਲੋਟ ਵਿਖੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਦੱਸ ਦਈਏ ਅਰੁਣ ਨਾਰੰਗ ਨੇ ਸਾਲ 2023 ਵਿਚ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ।

Our Sources:

Live News Report By Rozana Spokesman, Dated- 27 March 2021

News Report Article By Global Punjab TV, Published On 27 March 2021

SHARE ARTICLE

ਸਪੋਕਸਮੈਨ FACT CHECK

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement