Fact Check: ਜਖ਼ਮੀ ਬੱਚੇ ਦੀ ਤਸਵੀਰ ਦਾ ਹਾਲੀਆ ਬੰਗਲਾਦੇਸ਼ ਹਿੰਸਾ ਨਾਲ ਨਹੀਂ ਹੈ ਕੋਈ ਸਬੰਧ
Published : Mar 27, 2021, 5:36 pm IST
Updated : Mar 27, 2021, 5:36 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਹੈ ਕਿ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ ਅਤੇ ਇਸਦਾ ਬੰਗਲਾਦੇਸ਼ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ)- ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੰਗਲਾਦੇਸ਼ ਦੌਰੇ 'ਤੇ ਹਨ ਅਤੇ ਇਸ ਦੌਰਾਨ ਬੰਗਲਾਦੇਸ਼ ਵਿਚ ਕਈ ਲੋਕਾਂ ਦੁਆਰਾ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਈ ਥਾਂ ਹਿੰਸਾ ਵੇਖਣ ਨੂੰ ਮਿਲੀ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸੇ ਲੜੀ ਵਿਚ ਇੱਕ ਜਖ਼ਮੀ ਬੱਚੇ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਬੱਚੇ ਦੇ ਸਿਰ ਤੋਂ ਕਾਫ਼ੀ ਖ਼ੂਨ ਵਗਦਾ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਬੰਗਲਾਦੇਸ਼ ਹਿੰਸਾ ਨਾਲ ਸਬੰਧਿਤ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਹੈ ਕਿ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ ਅਤੇ ਇਸਦਾ ਬੰਗਲਾਦੇਸ਼ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Fayaz Ahmed ਨੇ ਬੰਗਲਾਦੇਸ਼ ਹਿੰਸਾ ਨਾਲ ਜੋੜ ਇੱਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "At least 40 people mostly students were hurt in a protest at Dhaka University campus against Prime Minister Narendra Modi’s visit to Bangladesh."

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ 

ਵਾਇਰਲ ਤਸਵੀਰ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਬ ਤੋਂ ਪਹਿਲਾਂ ਰਿਵਰਸ ਇਮੇਜ ਦਾ ਸਹਾਰਾ ਲੈ ਕੇ ਤਸਵੀਰ ਬਾਰੇ ਲੱਭਣਾ ਸ਼ੁਰੂ ਕੀਤਾ। ਸਾਨੂੰ ਸਰਚ ਦੌਰਾਨ ਇਹ ਤਸਵੀਰ ਦਸੰਬਰ 2019 ਵਿਚ ਅਪਲੋਡ ਕੀਤੇ ਕਈ ਸੋਸ਼ਲ ਮੀਡੀਆ ਪੋਸਟਾਂ 'ਤੇ ਮਿਲੀ। ਗੌਰ ਕਰਨ ਵਾਲੀ ਗੱਲ ਹੈ ਕਿ ਕਿਸੇ ਨੇ ਇਸ ਤਸਵੀਰ ਨੂੰ ਚਾਈਨਾ ਵਿਚ ਮੁਸਲਿਮਾਂ ਨਾਲ ਹੋ ਰਹੇ ਅੱਤਿਆਚਾਰ ਦਾ ਦੱਸਿਆ ਤਾਂ ਕਿਸੇ ਪੋਸਟ ਵਿਚ ਇਸ ਤਸਵੀਰ ਨੂੰ ਭਾਰਤ ਦਾ ਦੱਸਿਆ ਗਿਆ।

ਫੇਸਬੁੱਕ ਯੂਜ਼ਰ Gaskiyar lamari ਨੇ 24 ਦਿਸੰਬਰ 2019 ਨੂੰ ਵਾਇਰਲ ਤਸਵੀਰ ਅਪਲੋਡ ਕਰਦਿਆਂ ਲਿਖਿਆ, "ਅਨੁਵਾਦਿਤ - ਚੀਨ ਵਿਚ ਮੁਸਲਮਾਨਾਂ 'ਤੇ ਹੋ ਰਹੇ ਅੱਤਿਆਚਾਰ ਬਾਰੇ ਤੁਸੀਂ ਕੀ ਕਹੋਂਗੇ"

ਇਹ ਪੋਸਟ ਇਥੇ ਕਲਿੱਕ ਕਰ ਪੜ੍ਹਿਆ ਜਾ ਸਕਦਾ ਹੈ।

File photo

ਟਵਿੱਟਰ ਯੂਜ਼ਰ ਨੇ Asrar Alam ਨੇ ਤਸਵੀਰ ਨੂੰ ਭਾਰਤ ਦਾ ਦੱਸਕੇ ਇੱਕ ਟਵੀਟ ਦੇ ਜਵਾਬ ਵਿਚ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "Is bachhe ka kya dosh jisko police ne sar fod diya"

ਟਵੀਟ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

File photo

ਸਪੋਕਸਮੈਨ ਵਾਇਰਲ ਤਸਵੀਰ ਵਿਚ ਦਿੱਸ ਰਹੇ ਬੱਚੇ ਨੂੰ ਲੈ ਕੇ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਸ ਤਸਵੀਰ ਦਾ ਹਾਲੀਆ ਬੰਗਲਾਦੇਸ਼ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਹੈ ਕਿ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ ਅਤੇ ਇਸਦਾ ਬੰਗਲਾਦੇਸ਼ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।

Claim: ਵਾਇਰਲ ਤਸਵੀਰ ਬੰਗਲਾਦੇਸ਼ ਹਿੰਸਾ ਨਾਲ ਸਬੰਧਿਤ ਹੈ
Claimed By: ਫੇਸਬੁੱਕ ਯੂਜ਼ਰ Fayaz Ahmed
Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement