ਕੁਦਰਤੀ ਜੀਵਾਂ ਦਾ ਇਹ ਵੀਡੀਓ AI ਦੀ ਕਲਾਕਾਰੀ ਹੈ, Fact Check ਰਿਪੋਰਟ
Published : Mar 27, 2024, 2:51 pm IST
Updated : Mar 27, 2024, 2:51 pm IST
SHARE ARTICLE
Fact Check AI Generated Video Of Nature Elements Viral As Real
Fact Check AI Generated Video Of Nature Elements Viral As Real

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ AI ਦਾ ਕਮਾਲ ਹੈ ਅਤੇ ਇਸਦੇ ਵਿਚ ਅਸਲ ਕੁਦਰਤੀ ਜੀਵ ਨਹੀਂ ਹਨ।

Claim

ਸੋਸ਼ਲ ਮੀਡੀਆ 'ਤੇ ਕੁਦਰਤੀ ਪੰਛੀਆਂ ਦਾ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜੀਵ ਅਸਲੀ ਹਨ ਅਤੇ ਦੁਰਲਭ ਵੇਖਣ ਨੂੰ ਮਿਲਦੇ ਹਨ। 

ਫੇਸਬੁੱਕ ਯੂਜ਼ਰ Aap Paramjit Gill ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਕੀ ਕੁਦਰਤ ਇੰਨੀ ਸੁੰਦਰ ਹੈ?"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ AI ਦਾ ਕਮਾਲ ਹੈ ਅਤੇ ਇਸਦੇ ਵਿਚ ਅਸਲ ਕੁਦਰਤੀ ਜੀਵ ਨਹੀਂ ਹਨ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ @kelly_boesch_ai_art ਨਾਂਅ ਦਾ ਵਾਟਰਮਾਰਕ ਯੂਜ਼ਰਨੇਮ ਦਿੱਸ ਰਿਹਾ ਹੈ।

ਇਸ ਯੂਜ਼ਰਨੇਮ ਨੂੰ ਅਸੀਂ ਗੂਗਲ 'ਤੇ ਸਰਚ ਕੀਤਾ ਅਤੇ ਸਾਨੂੰ ਅਸਲ ਵੀਡੀਓ ਇਸ ਯੂਜ਼ਰਨੇਮ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਮਿਲਿਆ। ਇੰਸਟਾਗ੍ਰਾਮ ਅਕਾਊਂਟ "kelly_boesch_ai_art" ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ, "This video went to 1M views in 6 hours today on TokTok. Not sure why this one is my first million views. I think some people think it’s real by the comments m, even though I said it’s ai. Crazy."

ਜਾਣਕਾਰੀ ਦਿੰਦਿਆਂ ਅਕਾਊਂਟ ਨੇ ਦੱਸਿਆ ਕਿ "ਮੇਰੀ ਬਣਾਈ ਇਸ AI ਕਲਾ ਦੀ ਵੀਡੀਓ ਨੂੰ ਲੋਕ ਅਸਲ ਮੰਨ ਕੇ ਵਾਇਰਲ ਕਰ ਰਹੇ ਹਨ ਅਤੇ ਇਸ ਵੀਡੀਓ ਨੂੰ Tiktok ਉੱਤੇ 6 ਘੰਟਿਆਂ ਅੰਦਰ 10 ਲਾਖ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ।"

ਯੂਜ਼ਰ ਨੇ ਜਾਣਕਾਰੀ ਦਿੰਦਿਆਂ ਸਾਫ ਕਿਹਾ ਕਿ ਇਹ ਵੀਡੀਓ AI ਦੀ ਕਲਾ ਹੈ।

ਦੱਸ ਦਈਏ kelly_boesch_ai_art ਅਕਾਊਂਟ AI ਦੀ ਬਣਾਈ ਕਲਾ ਨੂੰ ਸਾਂਝਾ ਕਰਦਾ ਹੈ ਅਤੇ ਇਸ ਅਕਾਊਂਟ 'ਤੇ AI ਦੁਆਰਾ ਬਣਾਈ ਕਲਾ ਦੇ ਬਹੁਤ ਨਮੂਨੇ ਵੇਖੇ ਜਾ ਸਕਦੇ ਹਨ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ AI ਦਾ ਕਮਾਲ ਹੈ ਅਤੇ ਇਸਦੇ ਵਿਚ ਅਸਲ ਕੁਦਰਤੀ ਜੀਵ ਨਹੀਂ ਹਨ।

Result: Misleading

Our Sources:

Original Video Shared By kelly_boesch_ai_art Instagram Account With Clarification On 21 January 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement