
ਵਾਇਰਲ ਹੋ ਰਿਹਾ ਵੀਡੀਓ Deepfake ਹੈ। ਇਹ ਵੀਡੀਓ 2 ਵੱਖੋ-ਵੱਖ ਵੀਡੀਓ ਦਾ ਕੋਲਾਜ ਹੈ ਜਿਸਨੂੰ ਖਾਲਿਸਤਾਨ ਰੈਫਰੈਂਡਮ ਨਾਲ ਸਬੰਧਤ ਆਡੀਓ ਲਗਾ ਕੇ ਵਾਇਰਲ ਕੀਤਾ ਜਾ ਰਿਹਾ ਹੈ।
Claim
ਸੋਸ਼ਲ ਮੀਡੀਆ 'ਤੇ ਮਸ਼ਹੂਰ ਰੈਪਰ ਡਰੈਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਸਨੂੰ ਖਾਲਿਸਤਾਨ ਦੇ ਸਮ੍ਰਥਨਬ ਬਾਰੇ ਬੋਲਦੇ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰੈਪਰ ਖਾਲਿਸਤਾਨ ਪੱਖੀ ਹੈ।
ਇਸ ਵੀਡੀਓ ਨੂੰ the_panjab_updates ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ਨੇ ਸਾਂਝਾ ਕਰਦਿਆਂ ਲਿਖਿਆ, "Khalistan"
ਇਸੇ ਤਰ੍ਹਾਂ ਇੱਕ ਯੂਜ਼ਰ ਵੱਲੋਂ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਗਿਆ, "ਡਰੈਕ ਵੀ ਖਾਲਿਸਤਾਨੀ" (ਹਾਲਾਂਕਿ ਯੂਜ਼ਰ ਨੇ ਬਾਅਦ ਵਿਚ ਆਪਣਾ ਪੋਸਟ ਡਿਲੀਟ ਕਰ ਦਿੱਤਾ)
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ Deepfake ਹੈ। ਇਹ ਵੀਡੀਓ 2 ਵੱਖੋ-ਵੱਖ ਵੀਡੀਓ ਦਾ ਕੋਲਾਜ ਹੈ ਜਿਸਨੂੰ ਖਾਲਿਸਤਾਨ ਰੈਫਰੈਂਡਮ ਨਾਲ ਸਬੰਧਤ ਆਡੀਓ ਲਗਾ ਕੇ ਵਾਇਰਲ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਸਬੰਧਿਤ ਕੀਵਰਡ ਸਰਚ ਕੀਤਾ। ਦੱਸ ਦਈਏ ਕਿ ਰੈਪਰ ਵੱਲੋਂ ਜੇ ਅਜਿਹਾ ਕੋਈ ਬਿਆਨ ਦਿੱਤਾ ਗਿਆ ਹੁੰਦਾ ਤਾਂ ਉਸਨੇ ਹੁਣ ਤੱਕ ਸੁਰਖੀ ਦਾ ਰੂਪ ਧਾਰ ਲੈਣਾ ਸੀ ਪਰ ਸਾਨੂੰ ਵਾਇਰਲ ਦਾਅਵੇ ਸਬੰਧਿਤ ਕੋਈ ਪੁਖਤਾ ਖਬਰ ਨਹੀਂ ਮਿਲੀ।
ਹੁਣ ਅਸੀਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
"ਵਾਇਰਲ ਵੀਡੀਓ Deepfake ਹੈ"
ਸਾਨੂੰ Drake ਦਾ ਇੰਟਰਵਿਊ ਐਪਲ ਮਿਊਜ਼ੀਕ ਦੁਆਰਾ 3 ਮਈ 2016 ਦਾ ਸਾਂਝਾ ਮਿਲਿਆ। ਅਸੀਂ ਇਸ ਇੰਟਰਵਿਊ ਨੂੰ ਪੂਰਾ ਸੁਣਿਆ ਪਰ ਵੀਡੀਓ ਵਿਚ ਸਾਨੂੰ ਕੀਤੇ ਵੀ ਖਾਲਿਸਤਾਨ ਦਾ ਜ਼ਿਕਰ ਨਹੀਂ ਮਿਲਿਆ। ਅਸੀਂ ਇਹ ਵੀ ਪਾਇਆ ਕਿ ਐਪਲ ਮਿਊਜ਼ਿਕ ਦੁਆਰਾ ਅਪਲੋਡ ਵੀਡੀਓ ਵਿਚ ਇੰਟਰਵਿਊਰ ਕੋਈ ਹੋਰ ਹੈ ਜਦਕਿ ਵਾਇਰਲ ਵੀਡੀਓ ਵਿਚ ਕਿਸੀ ਹੋਰ ਇੰਟਰਵਿਊਰ ਨੂੰ ਦੇਖਿਆ ਜਾ ਸਕਦਾ ਹੈ।
ਅਸੀਂ ਅੱਗੇ ਵਧਦੇ ਹੋਏ ਇੰਟਰਵਿਊਰ ਦੇ ਕੀਫਰੇਮ ਨੂੰ ਰਿਵਰਸ ਇਮੇਜ ਸਰਚ ਕੀਤਾ ਤਾਂ ਸਾਨੂੰ ਇੰਟਰਵਿਊਰ ਦਾ ਅਸਲ ਵੀਡੀਓ ਯੂਟਿਊਬ ਅਕਾਊਂਟ PowerfulJRE ਦੁਆਰਾ 7 ਮਈ 2020 ਦਾ ਸਾਂਝਾ ਮਿਲਿਆ। ਇਸ ਵੀਡੀਓ ਵਿਚ ਇੰਟਰਵਿਊਰ ਜੋ ਰੇਗਨ ਉਦਯੋਗਪਤੀ ਐਲਨ ਮਸਕ ਨਾਲ ਪੋਡਕੈਸਟ ਕਰ ਰਹੇ ਸਨ।
ਦੱਸ ਦਈਏ ਅਸੀਂ ਇਸ ਪੋਡਕੈਸਟ ਨੂੰ ਵੀ ਪੂਰਾ ਸੁਣਿਆ ਪਰ ਸਾਨੂੰ ਕੀਤੇ ਵੀ ਖਾਲਿਸਤਾਨ ਜਾਂ ਭਾਰਤ ਸਰਕਾਰ ਦਾ ਜ਼ਿਕਰ ਨਹੀਂ ਮਿਲਿਆ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ Deepfake ਹੈ। ਇਹ ਵੀਡੀਓ 2 ਵੱਖੋ-ਵੱਖ ਵੀਡੀਓ ਦਾ ਕੋਲਾਜ ਹੈ ਜਿਸਨੂੰ ਖਾਲਿਸਤਾਨ ਰੈਫਰੈਂਡਮ ਨਾਲ ਸਬੰਧਤ ਆਡੀਓ ਲਗਾ ਕੇ ਵਾਇਰਲ ਕੀਤਾ ਜਾ ਰਿਹਾ ਹੈ।
Result: Fake
Our Sources:
Video Shared By Apple Music Dated 3 May 2016
Video Shared By PowerfulJRE Dated 7 May 2020
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ