
ਉਸ ਨੇ ਇਹ ਵੀ ਦੱਸਿਆ ਕਿ ਉਹ ਇਕ ਹੋਮੀਓਪੈਥੀ ਡਾਕਟਰ ਹੈ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਸੰਕਟ ਦੇ ਚਲਦੇ ਇਹਨਾਂ ਦਿਨਾਂ ਵਿਚ ਸੋਸ਼ਲ ਮੀਡੀਆ ਤੇ ਕਈ ਫੇਕ ਨਿਊਜ਼ ਵਾਇਰਲ ਹੋ ਰਹੀਆਂ ਹਨ। ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੀ ਇਕ ਡਾਕਟਰ ਕੋਰੋਨਾ ਵਾਇਰਸ ਮਰੀਜ਼ਾਂ ਦੇ ਇਲਾਜ ਦੌਰਾਨ ਖੁਦ ਕੋਵਿਡ-19 ਨਾਲ ਪੀੜਤ ਹੋ ਗਈ ਹੈ ਅਤੇ ਇਸ ਦੇ ਚਲਦੇ ਉਸ ਦੀ ਮੌਤ ਹੋ ਗਈ ਹੈ। ਵਾਇਰਲ ਪੋਸਟ ਵਿਚ ਮਹਿਲਾ ਡਾਕਟਰ ਦੀ ਤਸਵੀਰ ਵੀ ਸ਼ੇਅਰ ਕੀਤੀ ਜਾ ਰਹੀ ਹੈ।
Fack News
ਮਹਿਲਾ ਡਾਕਟਰ ਬਾਰੇ ਦਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਨਾਮ ਮਨੀਸ਼ਾ ਪਾਟਿਲ ਹੈ ਅਤੇ ਮਹਾਰਾਸ਼ਟਰ ਵਿਚ ਕੋਰੋਨਾ ਦਾ ਇਲਾਜ ਕਰਦੇ ਹੋਏ ਕੋਰੋਨਾ ਵਾਇਰਸ ਨਾਲ ਉਸ ਦੀ ਮੌਤ ਹੋ ਗਈ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਖ਼ਬਰ ਨੂੰ ਲੈ ਕੇ ਡਾਕਟਰ ਰੀਚਾ ਰਾਜਪੂਤ ਨੇ ਇਕ ਵਿਅੰਗਆਤਮਕ ਟਵੀਟ ਕੀਤਾ ਹੈ।
Coronavirus
ਦਰਅਸਲ ਸੋਸ਼ਲ ਮੀਡੀਆ ਤੇ ਡਾ. ਮਨੀਸ਼ਾ ਪਾਟਿਲ ਦੀ ਮੌਤ ਦੀਆਂ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਉਹ ਉੱਤਰ ਪ੍ਰਦੇਸ਼ ਦੇ ਡਾਕਟਰ ਰੀਚਾ ਰਾਜਪੂਤ ਦੀਆਂ ਹਨ। ਰੀਚਾ ਰਾਜਪੂਤ ਨੇ ਖੁਦ ਵਾਇਰਲ ਖ਼ਬਰ ਦਾ ਖੰਡਨ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਜ਼ਿੰਦਾ ਹਨ।
Corona Virus Test
ਰੀਚਾ ਰਾਜਪੂਤ ਨੇ ਐਤਵਾਰ ਨੂੰ ਉਹਨਾਂ ਦੀਆਂ ਤਸਵੀਰਾਂ ਨੂੰ ਗਲਤ ਇਸਤੇਮਾਲ ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਅੰਗਆਤਮਕ ਤਰੀਕੇ ਨਾਲ ਟਵੀਟ ਕੀਤਾ, ਹੁਣ ਮੇਰਾ ਭੂਤ ਮੇਰੇ ਟਵਿਟਰ ਅਕਾਉਂਟ ਨੂੰ ਹੈਂਡਲ ਕਰੇਗਾ। ਪ੍ਰਾਥਨਾ ਕਰੋ ਕਿ ਮੇਰੀ ਆਤਮਾ ਸ਼ਾਤੀ ਨਾਲ ਰਹੇ। ਰੀਚਾ ਨੇ ਪੁਸ਼ਟੀ ਕੀਤੀ ਕਿ ਤਸਵੀਰ ਅਸਲ ਵਿਚ ਉਸ ਦੀ ਹੈ। ਉਸ ਨੇ ਕਿਹਾ ਕਿ ਉਹ ਠੀਕ ਹੈ ਅਤੇ ਇਸ ਸਮੇਂ ਕਾਨਪੁਰ ਵਿੱਚ ਆਪਣੀ ਰਿਹਾਇਸ਼ ‘ਤੇ ਰਹਿ ਰਹੀ ਹੈ।
Corona Virus
ਉਸ ਨੇ ਇਹ ਵੀ ਦੱਸਿਆ ਕਿ ਉਹ ਇਕ ਹੋਮੀਓਪੈਥੀ ਡਾਕਟਰ ਹੈ ਅਤੇ ਇਸ ਸਮੇਂ ਉਨ੍ਹਾਂ ਦੀ ਮਦਦ ਕਰ ਰਹੀ ਹੈ ਜੋ ਆਮ ਡਾਕਟਰੀ ਸਲਾਹ ਆਨਲਾਈਨ ਮੰਗ ਰਹੇ ਹਨ। ਰਿਚਾ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਕੋਰੋਨਾ ਵਾਇਰਸ ਮਰੀਜ਼ਾਂ ਦਾ ਇਲਾਜ ਨਹੀਂ ਕਰ ਰਹੀ ਹੈ ਅਤੇ ਮਹਾਂਮਾਰੀ ਦੌਰਾਨ ਸਵੈ-ਇੱਛਾ ਨਾਲ ਸਿਹਤ ਸੰਭਾਲ ਕਰਮਚਾਰੀਆਂ ਦੀ ਮਦਦ ਕਰ ਰਹੀ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਮੈਂਬਰ ਹੈ ਅਤੇ ਇੱਕ ਸਮਾਜ ਸੇਵਕ ਹੈ।
Coronavirus
ਆਪਣੀਆਂ ਤਸਵੀਰਾਂ ਵਾਇਰਲ ਹੋਣ 'ਤੇ ਰੀਚਾ ਨੇ ਕਿਹਾ ਕਿ ਉਸਨੇ 25 ਅਪ੍ਰੈਲ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ # ਬਲੂ ਟਵਿੱਟਰ ਟ੍ਰੈਂਡ ਦੇ ਹਿੱਸੇ ਵਜੋਂ ਦੋ ਫੋਟੋਆਂ ਟਵੀਟ ਕੀਤੀਆਂ ਸਨ। ਉਸ ਨੂੰ ਡਰ ਹੈ ਕਿ ਕਿਸੇ ਨੇ ਉਥੋਂ ਦੀਆਂ ਤਸਵੀਰਾਂ ਖਿੱਚੀਆਂ ਹੋਣਗੀਆਂ ਅਤੇ ਉਨ੍ਹਾਂ ਨੂੰ ਝੂਠੇ ਦਾਅਵੇ ਨਾਲ ਸਾਂਝਾ ਕਰ ਦਿੱਤਾ ਜੋ ਬਾਅਦ ਵਿੱਚ ਵਾਇਰਲ ਹੋ ਗਿਆ।
ਰੀਚਾ ਦੇ ਅਨੁਸਾਰ ਇਹ ਤਸਵੀਰਾਂ ਪੁਰਾਣੀਆਂ ਹਨ ਅਤੇ ਚੱਲ ਰਹੀ ਮਹਾਂਮਾਰੀ ਦੌਰਾਨ ਕਲਿਕ ਨਹੀਂ ਕੀਤੀਆਂ ਗਈਆਂ ਸਨ। ਸੋਸ਼ਲ ਮੀਡੀਆ ਪਲੇਟਫਾਰਮ ਫਰਜ਼ੀ ਖ਼ਬਰਾਂ ਅਤੇ ਕੋਰੋਨਾ ਵਾਇਰਸ ਨੂੰ ਲੈ ਕੇ ਗਲਤ ਜਾਣਕਾਰੀ ਨਾਲ ਭਰੇ ਪਏ ਹਨ। ਪਾਠਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਟਸਐਪ, ਫੇਸਬੁੱਕ ਅਤੇ ਟਵਿਟਰ ਦੀਆਂ ਸਾਰੀਆਂ ਪੋਸਟਾਂ ਤੇ ਭਰੋਸਾ ਨਾ ਕਰੋ।
ਦਾਅਵਾ- ਇਕ ਪੋਸਟ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੀ ਡਾ. ਮਨੀਸ਼ਾ ਪਾਟਿਲ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ।
ਦਾਅਵਾ ਸਮੀਖਿਆ- ਇਸ ਖ਼ਬਰ ਦੀ ਪੁਸ਼ਟੀ ਕੀਤੀ ਗਈ ਤਾਂ ਪਤਾ ਚੱਲਿਆ ਕਿ ਜਿਹੜੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹ ਡਾ. ਰੀਚਾ ਰਾਜਪੂਤ ਦੀ ਹੈ ਅਤੇ ਉਹ ਬਿਲਕੁੱਲ ਠੀਕ ਹੈ।
ਤੱਥਾਂ ਦੀ ਜਾਂਚ- ਇਹ ਖ਼ਬਰ ਬਿਲਕੁੱਲ ਝੂਠੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।