
ਇਸ ਪੋਸਟ ਨੂੰ ਅਪਲੋਡ ਕਰਨ ਵਾਲਾ ਯੂਜ਼ਰ ਲੋਕਾਂ ਨੂੰ ਅਪੀਲ ਕਰ ਰਿਹਾ...
ਨਵੀਂ ਦਿੱਲੀ: ਅਕਸਰ ਸੋਸ਼ਲ ਮੀਡੀਆ ਤੇ ਫੇਕ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿਚ ਇਕ ਭਾਵੁਕ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਫੋਟੋ ਵਿਚ ਇਕ ਵਿਅਕਤੀ ਨੇ ਔਰਤ ਨੂੰ ਪਿਛੇ ਤੋਂ ਫੜਿਆ ਹੋਇਆ ਹੈ ਤੇ ਉਸ ਦੇ ਚਿਹਰੇ ਤੇ ਆਕਸੀਜਨ ਮਾਸਕ ਲਗਿਆ ਹੋਇਆ ਹੈ। ਇਹ ਔਰਤ ਬਹੁਤ ਹੀ ਤਕਲੀਫ ਵਿਚ ਵਿਖਾਈ ਦੇ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਔਰਤ ਗਰਭਵਤੀ ਹੈ ਅਤੇ ਇਸ ਨੂੰ ਕੋਰੋਨਾ ਵਾਇਰਸ ਵੀ ਹੈ।
Corona virus
ਇਸ ਪੋਸਟ ਨੂੰ ਅਪਲੋਡ ਕਰਨ ਵਾਲਾ ਯੂਜ਼ਰ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਇਸ ਪੋਸਟ ਨੂੰ ਵਧ ਤੋਂ ਵਧ ਸ਼ੇਅਰ ਕੀਤਾ ਜਾਵੇ। ਇਸ ਪੋਸਟ ਨੂੰ ਅਪਲੋਡ ਕਰਨ ਵਾਲਾ ਵਿਅਕਤੀ ਅਪਣੇ ਆਪ ਨੂੰ ਉਸ ਔਰਤ ਦਾ ਪਤੀ ਦਸ ਰਿਹਾ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਬਚਣਾ ਨਹੀਂ। ਇਸ ਪ੍ਰਕਾਰ ਉਸ ਦਾ ਬੱਚਾ ਵੀ ਖਤਰੇ ਵਿਚ ਹੈ। ਫੇਸਬੁੱਕ ਪੋਸਟ ਨੂੰ ਪਹਿਲਾਂ ਹੀ 12,000 ਤੋਂ ਵੱਧ ਯੂਜ਼ਰਸ ਦੁਆਰਾ ਸਾਂਝਾ ਕੀਤਾ ਗਿਆ ਹੈ।
Photo
ਹਾਲਾਂਕਿ ਇਕ ਮੀਡੀਆ ਚੈਨਲ ਦੁਆਰਾ ਇਸ ਪੋਸਟ ਨੂੰ ਐਂਟੀ ਫੈਕ ਪਾਇਆ ਹੈ ਕਿ ਇਸ ਵਾਇਰਲ ਹੋਈ ਤਸਵੀਰ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ ਅਤੇ ਤਸਵੀਰ ਵਿਚਲੀ ਔਰਤ ਕੋਵਿਡ -19 ਤੋਂ ਪੀੜਤ ਨਹੀਂ ਹੈ। ਇਹ ਤਸਵੀਰ ਉਸ ਦੀ ਐਲਬਮ ਦੇ ਹਿੱਸੇ ਵਜੋਂ ਈਲੇਨ ਬਾਕਾ ਨਾਮਕ ਦਸਤਾਵੇਜ਼ੀ ਸ਼ੈਲੀ ਵਾਲੇ ਫੋਟੋਗ੍ਰਾਫਰ ਦੁਆਰਾ ਲਈ ਗਈ ਸੀ ਜੋ ਜਨਮ ਦੀ ਫੋਟੋਗ੍ਰਾਫੀ ਤੇ ਅਧਾਰਤ ਹੈ।
Doctor
ਡਲਾਸ ਆਧਾਰਿਤ ਫੋਟੋਗ੍ਰਾਫਰ ਨੇ ਗਰਭਵਤੀ ਦੇ ਵੱਖ-ਵੱਖ ਪਲਾਂ ਨੂੰ ਅਪਣੀ ਐਲਬਮ ਵਿਚ ਕੈਦ ਕਰ ਲਿਆ ਸੀ। ਰਿਸਰਵ ਇਮੇਜ਼ ਸਰਚ ਦੀ ਮਦਦ ਨਾਲ ਖੋਜਿਆ ਗਿਆ ਕਿ ਵਾਇਰਲ ਇਮੇਜ ਨੂੰ popsugar.com ਨਾਮਕ ਵੈਬਸਾਈਟ ਤੇ ਇਕ ਲੇਖ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਬਲੈਕ ਕਮਿਊਨਿਟੀਜ਼ ਵਿਚ ਵਧੀ ਹੋਈ ਮੌਤ ਦਰ ਅਤੇ ਭਰੂਣ ਹੱਤਿਆ ਦਰ ਬਾਰੇ ਹੈਡਲਾਈਨ ਫੋਟੋਗ੍ਰਾਫਰ ਇਜ਼ ਰਾਇਜ਼ਿੰਗ ਅਵੈਅਰਨੈਸ ਵਾਲਾ ਲੇਖ 20 ਫ਼ਰਵਰੀ 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।
Facebook
ਇਸ ਲਈ ਕਿਹਾ ਜਾ ਸਕਦਾ ਹੈ ਕਿ ਇਸ ਤਸਵੀਰ ਵਿਚਲੀ ਔਰਤ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ ਕਿਉਂ ਕਿ ਇਸ ਤਸਵੀਰ ਵਿਚ ਦਿਸਣ ਵਾਲੀ ਔਰਤ ਕੋਰੋਨਾ ਰੋਗੀ ਨਹੀਂ ਹੈ। ਵਾਇਰਲ ਮੈਸੇਜ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਡਾਕਟਰਾਂ ਨੇ ਕਿਹਾ ਕਿ ਜੇ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਹ ਵੀ ਕੋਵਿਡ-19 ਪਾਜ਼ੀਟਿਵ ਹੋਵੇਗਾ।
File photo
ਵਿਸ਼ਵ ਸਿਹਤ ਸੰਗਠਨ ਨੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਰਤਮਾਨ ਵਿਚ ਗਰਭਵਤੀ ਔਰਤ ਤੇ ਕੋਵਿਡ-19 ਦੇ ਪ੍ਰਭਾਵਾਂ ਨੂੰ ਸਮਝਣ ਲਈ ਖੋਜ ਜਾਰੀ ਹੈ। ਡੇਟਾ ਸੀਮਿਤ ਹੈ ਪਰ ਇਸ ਸਮੇਂ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਨ੍ਹਾਂ ਨੂੰ ਆਮ ਜਨਸੰਖਿਆ ਦੇ ਮੁਕਾਬਲੇ ਗੰਭੀਰ ਬਿਮਾਰੀ ਦਾ ਵਧੇਰੇ ਖਤਰਾ ਹੈ। ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤਾਂ ਦੇ ਸਿਹਤਮੰਦ ਬੱਚਿਆਂ ਨੂੰ ਜਨਮ ਦੇ ਰਹੀਆਂ ਹਨ।
ਪਰ ਅਜੇ ਤਕ ਇਹ ਖੋਜ ਨਹੀਂ ਹੋਈ ਕਿ ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤ ਤੋਂ ਉਸ ਦੇ ਬੱਚੇ ਨੂੰ ਇਹ ਬਿਮਾਰੀ ਹੋ ਸਕਦੀ ਹੈ ਜਾਂ ਨਹੀਂ। ਅਜੇ ਤਕ ਤਾਂ ਐਮਨੀਓਟਿਕ ਤਰਲ ਜਾਂ ਛਾਤੀ ਦੇ ਦੁੱਧ ਦੇ ਸੈਂਪਲਾਂ ਵਿੱਚ ਇਹ ਵਾਇਰਸ ਨਹੀਂ ਮਿਲਿਆ ਹੈ।
ਦਾਅਵਾ ਕਿਸ ਦੁਆਰਾ ਕੀਤਾ ਗਿਆ- ਇਕ ਫੇਸਬੁੱਕ ਪੋਸਟ ਦੁਆਰਾ ਇਹ ਦਾਅਵਾ ਕੀਤਾ ਗਿਆ ਸੀ।
ਦਾਅਵਾ ਸਮੀਖਿਆ- ਔਰਤ ਕੋਰੋਨਾ ਨਾਲ ਪੀੜਤ ਨਹੀਂ ਹੈ। ਇਹ ਤਸਵੀਰ ਇਕ ਅੰਤਰਰਾਸ਼ਟਰੀ ਫੋਟੋਗ੍ਰਾਫਰ ਦੀ ‘ਜਨਮ ਫੋਟੋਗ੍ਰਾਫੀ ਐਲਬਮ’ ਵਿਚੋਂ ਲਈ ਗਈ ਹੈ।
ਤੱਥਾਂ ਦੀ ਜਾਂਚ- ਇਹ ਖ਼ਬਰ ਝੂਠੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।