Fact Check: ਸੋਸ਼ਲ ਮੀਡੀਆ 'ਤੇ ਪੁਰਾਣਾ ਵੀਡੀਓ ਵਾਇਰਲ ਕਰ ਮੁਸਲਿਮ ਭਾਈਚਾਰੇ 'ਤੇ ਕੱਸਿਆ ਜਾ ਰਿਹਾ ਤਨਜ
Published : May 27, 2021, 4:37 pm IST
Updated : May 27, 2021, 4:37 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਵੀਡੀਓ ਅਪ੍ਰੈਲ 2020 ਦਾ ਹੈ

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇੱਕ ਬੈੰਕ ਦੇ ਸਾਹਮਣੇ ਸੜਕ 'ਤੇ ਔਰਤਾਂ ਦੀ ਲੰਬੀ ਲਾਈਨ ਵੇਖੀ ਜਾ ਸਕਦੀ ਹੈ। ਵੀਡੀਓ ਵਿਚ ਮੁਸਲਿਮ ਔਰਤਾਂ ਨੂੰ ਵੇਖਿਆ ਜਾ ਸਕਦਾ ਹੈ। ਹੁਣ ਯੂਜ਼ਰ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਇਹ ਲਾਈਨ ਸਰਕਾਰ ਦੁਆਰਾ ਮੁਫ਼ਤ ਰਾਸ਼ਨ ਲੈਣ ਵਾਲੇ ਲੋਕਾਂ ਦੀ ਹੈ। ਕਈ ਯੂਜ਼ਰ ਵੀਡੀਓ ਨੂੰ ਮੁਸਲਿਮ ਭਾਈਚਾਰੇ ਨਾਲ ਜੋੜ ਉਨ੍ਹਾਂ 'ਤੇ ਤਨਜ ਕਸ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਵੀਡੀਓ ਅਪ੍ਰੈਲ 2020 ਦਾ ਹੈ ਜਦੋਂ ਲਾਕਡਾਊਨ ਲੱਗਣ ਤੋਂ ਬਾਅਦ ਕਈ ਔਰਤਾਂ ਬੈੰਕ ਵਿਚੋਂ ਆਪਣੇ ਪੈਸੇ ਕਢਾਉਣ ਆ ਗਈਆਂ ਸਨ। ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਦਾ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "#RenukaJain" ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "भारत सरकार से फ्री में राशन मिलने वाली भीड़ तो देखिए ,आपका इनकम टैक्स कहाँ जा रहा समझिएFrowning face"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਸੁਦਰਸ਼ਨ ਨਿਊਜ਼ ਦੇ ਐਡੀਟਰ ਸੁਰੇਸ਼ ਚਵਹਨਕੇ ਨੇ ਵੀ ਵਾਇਰਲ ਵੀਡੀਓ ਨੂੰ ਫਰਜੀ ਦਾਅਵੇ ਨਾਲ ਸ਼ੇਅਰ ਕੀਤਾ। ਸੁਰੇਸ਼ ਨੇ ਟਵੀਟ ਕਰਦਿਆਂ ਲਿਖਿਆ, "समय पर टैक्स भरो, 
फ़्री में राशन की क़तार देखो, पहचानों और आँखें खोलो...."

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ Bank Of Baroda ਦੇ ਸਾਹਮਣੇ ਉੱਤਰ ਪ੍ਰਦੇਸ਼ ਨੰਬਰ ਦੀ ਬਾਈਕ ਨੂੰ ਸ਼ੁਰੂਆਤ ਵਿਚ ਹੀ ਵੇਖਿਆ ਜਾ ਸਕਦਾ ਹੈ।

ਹੁਣ ਅੱਗੇ ਵਧਦੇ ਹੋਏ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨੂੰ ਲੈ ਕੇ News 18 India ਦਾ ਇੱਕ ਵੀਡੀਓ ਬੁਲੇਟਿਨ ਮਿਲਿਆ ਜਿਸ ਦੇ ਵਿਚ ਵੀਡੀਓ ਦੇ ਦ੍ਰਿਸ਼ ਵੇਖੇ ਜਾ ਸਕਦੇ ਹਨ। ਇਹ ਵੀਡੀਓ ਬੁਲੇਟਿਨ 20 ਅਪ੍ਰੈਲ 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਸ ਨੂੰ ਅਪਲੋਡ ਕਰਦਿਆਂ ਟਾਈਟਲ ਲਿਖਿਆ ਗਿਆ, "Muzaffarnagar में बैंक के बाहर भीड़ का वीडियो वायरल, खातों में पैसे वापस जाने की अफवाह"

ਵੀਡੀਓ ਅਨੁਸਾਰ, "ਮਾਮਲਾ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਦਾ ਹੈ ਜਿਥੇ ਇੱਕ ਅਫਵਾਹ ਕਰਕੇ ਔਰਤਾਂ ਦੀ ਲਾਈਨ ਇੱਕ ਬੈੰਕ ਸਾਹਮਣੇ ਲੱਗ ਗਈ। ਅਸਲ ਵਿਚ, ਇੱਕ ਅਫਵਾਹ ਉੱਡੀ ਕਿ ਲਾਕਡਾਊਨ ਕਰਕੇ ਸਰਕਾਰੀ ਸਕੀਮ ਜਨਧੰਨ ਅਧੀਨ ਪੈਂਦੇ ਔਰਤਾਂ ਦੇ ਬੈੰਕ ਖਾਤਿਆਂ ਵਿਚ ਆਏ ਪੈਸੇ ਵਾਪਸ ਲਏ ਜਾ ਰਹੇ ਹਨ। ਇਸ ਅਫਵਾਹ ਕਰਕੇ ਕਈ ਸਾਰੀ ਔਰਤਾਂ ਬੈੰਕ ਸਾਹਮਣੇ ਆ ਗਈਆਂ ਅਤੇ ਆਪਣੇ ਪੈਸੇ ਵਾਪਸ ਕਢਾਉਣ ਲੱਗੀਆਂ। ਬੈੰਕ ਕਰਮਚਾਰੀਆਂ ਨੇ ਉਨ੍ਹਾਂ ਔਰਤਾਂ ਨੂੰ ਸੋਸ਼ਲ ਡਿਸਟੇਨਸਿੰਗ ਦੀ ਪਾਲਣਾ ਸਿਖਾਈ ਅਤੇ ਸਮਝਾਇਆ ਕਿ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਲਏ  ਜਾ ਰਹੇ ਹਨ ਅਤੇ ਉਹ ਪਰੇਸ਼ਾਨ ਨਾ ਹੋਣ।"

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਅਫਵਾਹ ਨੂੰ ਲੈ ਕੇ DFS ਨੇ 9 ਅਪ੍ਰੈਲ 2020 ਨੂੰ ਟਵੀਟ ਕਰ ਸਪੱਸ਼ਟੀਕਰਨ ਦਿੰਦੇ ਲਿਖਿਆ ਸੀ, "Govt. ने PMJDY महिला a/c holders के खाते में 500 रु जमा किए हैं। यह अप्रैल माह के है मई, जून में भी 500-500 रु डाले जाएँगे। This amt has reached ur bank a/c & you can withdraw it any time. अफ़वाहों पर ध्यान न दें l अपने सुविधा अनुसार ATM, CSP और बैंकों से यह पैसा लें @FinMinIndia"

ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਦੀ ਖਬਰ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo

ਨਤੀਜਾ - ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਵੀਡੀਓ ਅਪ੍ਰੈਲ 2020 ਦਾ ਹੈ ਜਦੋਂ ਲਾਕਡਾਊਨ ਲੱਗਣ ਤੋਂ ਬਾਅਦ ਕਈ ਔਰਤਾਂ ਬੈੰਕ ਵਿਚੋਂ ਆਪਣੇ ਪੈਸੇ ਕਢਾਉਣ ਆ ਗਈਆਂ ਸਨ। ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਦਾ ਹੈ।

Claim : ਵਾਇਰਲ ਵੀਡੀਓ ਵਿਚ ਦਿਖ ਰਹੀ ਲਾਈਨ ਸਰਕਾਰ ਦੁਆਰਾ ਮੁਫ਼ਤ ਰਾਸ਼ਨ ਲੈਣ ਵਾਲੇ ਲੋਕਾਂ ਦੀ ਹੈ
Claimed By: ਸੁਦਰਸ਼ਨ ਨਿਊਜ਼ ਦੇ ਐਡੀਟਰ ਸੁਰੇਸ਼ ਚਵਹਨਕੇ
Fact Check: ਫਰਜੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement