70 ਫ਼ੀਸਦੀ ਝੁਲਸੇ ਉੱਜਵਲ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ
ਮੁਜ਼ੱਫਰਨਗਰ: ਫੀਸ ਨਾ ਅਦਾ ਕਰਨ ਕਾਰਨ ਇਕ ਕਾਲਜ ਵਿਦਿਆਰਥੀ ਨੂੰ ਕਥਿਤ ਤੌਰ ਉਤੇ ਇਮਤਿਹਾਨ ’ਚ ਬੈਠਣ ਨਾ ਦਿਤਾ ਗਿਆ, ਜਿਸ ਤੋਂ ਬਾਅਦ ਉਸ ਨੇ ਪ੍ਰੇਸ਼ਾਨ ਹੋ ਕੇ ਖ਼ੁਦ ਨੂੰ ਅੱਗ ਲਗਾ ਲਈ। 70 ਫੀ ਸਦੀ ਝੁਲਸ ਗਏ ਉੱਜਵਲ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦਸਿਆ ਕਿ ਬਾਅਦ ’ਚ ਉਸ ਨੂੰ ਇਲਾਜ ਲਈ ਉੱਚ ਕੇਂਦਰ ’ਚ ਰੈਫਰ ਕਰ ਦਿਤਾ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਮੁਤਾਬਕ ਬੁਢਾਨਾ ਦੇ ਡੀ.ਏ.ਵੀ. ਕਾਲਜ ’ਚ ਬੀ.ਏ. ਦੇ ਦੂਜੇ ਸਾਲ ਦੇ ਵਿਦਿਆਰਥੀ ਉੱਜਵਲ ਰਾਣਾ (22) ਨੂੰ ਫੀਸ ਨਾ ਅਦਾ ਕਰਨ ਕਾਰਨ ਇਮਤਿਹਾਨ ’ਚ ਸ਼ਾਮਲ ਨਾ ਹੋਣ ਉਤੇ ਕਥਿਤ ਤੌਰ ਉਤੇ ਪਰੇਸ਼ਾਨ ਹੋ ਕੇ ਖ਼ੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
