Fact Check: ਗਲੀਆਂ ਵਿਚ ਲੋਕਾਂ ਵੱਲੋਂ ਲਗਾਏ ਗਏ ਝੋਨੇ ਦੀ ਇਹ ਤਸਵੀਰ ਪੁਰਾਣੀ ਹੈ, ਭਗਵੰਤ ਮਾਨ ਸਰਕਾਰ ਨਾਲ ਕੋਈ ਸਬੰਧ ਨਹੀਂ
Published : May 27, 2022, 8:23 pm IST
Updated : May 27, 2022, 8:23 pm IST
SHARE ARTICLE
Fact Check Old image of people protested against punjab government shared as recent
Fact Check Old image of people protested against punjab government shared as recent

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2019 ਤੋਂ ਇੰਟਰਨੈੱਟ ਦੀ ਦੁਨੀਆ 'ਤੇ ਮੌਜੂਦ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਕਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ 'ਤੇ ਤੰਜ ਕੱਸਿਆ ਜਾ ਰਿਹਾ ਹੈ। ਇਸ ਤਸਵੀਰ ਵਿਚ ਕੁਝ ਲੋਕਾਂ ਨੂੰ ਪਿੰਡ ਦੀ ਗਲੀ 'ਚ ਝੋਨਾ ਲਾਉਂਦੇ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਹਾਲੀਆ ਦੱਸਕੇ ਪੰਜਾਬ ਦੀ ਆਪ ਸਰਕਾਰ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2019 ਤੋਂ ਇੰਟਰਨੈੱਟ ਦੀ ਦੁਨੀਆ 'ਤੇ ਮੌਜੂਦ ਹੈ। ਹੁਣ ਪੁਰਾਣੀ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ Dhongi AAP ਨੇ 19 ਮਈ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਸਾਡੇ ਵੱਲ ਝੋਨੇ ਦੀਆ ਤਿਆਰਿਆਂ ਮੁਕੰਮਲ ਹੁੰਦਿਆਂ ਹੋਇਆਂ ????????????ਬਦਲਾਵ..!!"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਇਸ ਸਰਚ ਤੋਂ ਸਾਨੂੰ ਇਹ ਤਸਵੀਰ 2020 ਦੇ ਪੋਸਟ 'ਤੇ ਅਪਲੋਡ ਮਿਲੀ।

ਇਸ ਤਸਵੀਰ ਨੂੰ Punjab News Instructions Jobs Information ਨਾਂਅ ਦੇ ਫੇਸਬੁੱਕ ਪੇਜ ਨੇ 31 ਜੁਲਾਈ 2020 ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਕਾਰਜ਼ਾ ਦੀ ਮੂੰਹ ਬੋਲਦੀ ਤਸਵੀਰ।"

ਇਸ ਪੋਸਟ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਤਸਵੀਰ ਪੁਰਾਣੀ ਹੈ ਅਤੇ ਪੰਜਾਬ ਵਿਚ ਬਣੀ ਹਾਲੀਆ ਆਪ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ। 

ਅਸੀਂ ਤਸਵੀਰ ਨੂੰ ਲੈ ਕੇ ਸਰਚ ਜਾਰੀ ਰੱਖੀ ਅਤੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਇਹ ਤਸਵੀਰ 2019 ਦੇ ਕਈ ਪੋਸਟਾਂ 'ਤੇ ਅਪਲੋਡ ਮਿਲੀ। ਫੇਸਬੁੱਕ ਯੂਜ਼ਰ "Gurdeep Sidhu" ਨੇ 26 ਜੁਲਾਈ 2019 ਨੂੰ ਇਹ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਰਾਏ ਕੇ ਕਲਾ ਦੇ ਕਾਗਰਸੀ ਤੇ ਅਕਾਲੀ ਲੀਡਰਾ ਦੀ ਮੇਹਰਬਾਨੀ ਕਰਕੇ ਪਿੰਡ ਐਨੀ ਤਰੱਕੀ ਕਰ ਗਿਆ ਪਿੰਡ ਦੇ ਕਿਸਾਨ ਗਲੀਆ ਵਿੱਚ ਝੋਨਾ ਲਉਣਾ ਸੁਰੂ ਕਰਤਾ"

FB UserFB User

ਇਸੇ ਸਰਚ ਦੌਰਾਨ ਸਾਨੂੰ ਇਸ ਤਸਵੀਰ ਵਿਚ ਦਿੱਸ ਰਹੇ ਲੋਕਾਂ ਦਾ ਇਸ ਗਲੀ ਵਿਚ ਝੋਨਾ ਬੀਜਦੇ ਦਾ ਵੀਡੀਓ ਵੀ ਮਿਲਿਆ। ਇੱਕ ਸਥਾਨਕ ਪੱਤਰਕਾਰ Sony Dhalla reporter Gidderbaha sri muktsar sahib ਨੇ ਇਸ ਵੀਡੀਓ ਨੂੰ 27 ਜੁਲਾਈ 2019 ਨੂੰ ਸ਼ੇਅਰ ਕੀਤਾ ਅਤੇ ਕੈਪਸ਼ਨ ਲਿਖਿਆ, "ਗਿੱਦੜਬਾਹਾ ਦੇ ਨਜ਼ਦੀਕੀ ਪਿੰਡ ਰਾਏਕੇ ਕਲਾਂ ਜ਼ਿਲ੍ਹਾ ਬਠਿੰਡਾ ਏਨੀ ਤਰੱਕੀ ਕਰ ਗਿਆ ਕਿ ਹੁਣ ਗਲੀਆਂ ਵਿੱਚ ਵੀ ਝੋਨਾ ਲੱਗਣ…"

ਮਤਲਬ ਸਾਫ ਸੀ ਕਿ ਵਾਇਰਲ ਤਸਵੀਰ 2019 ਤੋਂ ਇੰਟਰਨੈੱਟ ਦੀ ਦੁਨੀਆ 'ਤੇ ਮੌਜੂਦ ਹੈ।

ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਇਸ ਤਸਵੀਰ ਨੂੰ ਲੈ ਕੇ ਸਾਡੇ ਸੀਨੀਅਰ ਪੱਤਰਕਾਰ ਸੁਰਖਾਬ ਚੰਨ ਨਾਲ ਗੱਲਬਾਤ ਕੀਤੀ। ਸੁਰਖਾਬ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਤਸਵੀਰ ਹਾਲੀਆ ਨਹੀਂ ਬਲਕਿ ਕਾਫੀ ਪੁਰਾਣੀ ਹੈ ਜਦੋਂ ਸਰਕਾਰ ਖਿਲਾਫ ਕੁਝ ਪਿੰਡਾਂ ਦੇ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਹੁਣ ਪੁਰਾਣੀ ਤਸਵੀਰ ਨੂੰ ਹਾਲੀਆ ਦੱਸਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵਾਇਰਲ ਤਸਵੀਰ ਦਾ ਪੰਜਾਬ ਵਿਚ ਹਾਲੀਆ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ ਇਸ ਤਸਵੀਰ ਦੀ ਅਧਿਕਾਰਿਕ ਲੋਕੇਸ਼ਨ ਅਤੇ ਮਿਤੀ ਦੀ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵਾਇਰਲ ਤਸਵੀਰ 2019 ਤੋਂ ਵਾਇਰਲ ਹੈ ਅਤੇ ਇਸਦਾ ਪੰਜਾਬ ਵਿਚ ਹਾਲੀਆ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2019 ਤੋਂ ਇੰਟਰਨੈੱਟ ਦੀ ਦੁਨੀਆ 'ਤੇ ਮੌਜੂਦ ਹੈ। ਹੁਣ ਪੁਰਾਣੀ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 

Claim- Image of Protest against AAP Government In Punjab
Claimed By- FB Page Dhongi AAP
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM
Advertisement