
ਅਸਲ ਵੀਡੀਓ ਵਿਚ ਆਪ ਆਗੂ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਕਹਿੰਦਾ ਹੈ ਜਿਹੜੇ ਅੰਦਰੋਂ-ਅੰਦਰੀ ਭਾਜਪਾ ਨੂੰ ਵੋਟ ਪਾਉਂਦੇ ਹਨ।
Claim
ਸੋਸ਼ਲ ਮੀਡਿਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਨੌਜਵਾਨ ਜਿਸਨੇ ਆਮ ਆਦਮੀ ਪਾਰਟੀ ਦਾ ਸਕਾਰਫ ਪਾਇਆ ਹੋਇਆ ਹੈ ਤੇ ਉਸਨੂੰ ਇਹ ਬੋਲਦੇ ਸੁਣਾ ਜਾ ਸਕਦਾ ਹੈ ਕਿ ਜੇ ਅਸੀਂ ਜਿੱਤ ਗਏ ਤਾਂ ਵੋਟ ਮੋਦੀ ਨੂੰ ਪਾਵਾਂਗੇ ਤੇ ਸੈਂਟਰ ਵਿਚ ਮੋਦੀ ਨੂੰ PM ਬਣਾਵਾਂਗੇ। ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿਚ ਭਾਜਪਾ ਦਾ ਪੱਖ ਪੂਰ ਰਹੀ ਹੈ।
ਫੇਸਬੁੱਕ ਯੂਜ਼ਰ Saini Jaitwal ਨੇ ਇਹ ਵੀਡੀਓ ਸਾਂਝਾ ਕੀਤਾ ਹੈ। ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ ਅਤੇ ਅਸਲ ਵੀਡੀਓ ਵਿਚ ਆਪ ਆਗੂ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਕਹਿੰਦਾ ਹੈ ਜਿਹੜੇ ਅੰਦਰੋਂ-ਅੰਦਰੀ ਭਾਜਪਾ ਨੂੰ ਵੋਟ ਪਾਉਂਦੇ ਹਨ।
Investigation
ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ ਸਵਾਲ ਕਰ ਰਿਹਾ ਪੱਤਰਕਾਰ Pro Punjab TV ਤੋਂ ਹੈ, ਕਿਉਂਕਿ ਉਸਨੇ ਮੀਡੀਆ ਅਦਾਰੇ ਦੀ ਮਾਇਕ ID ਫੜ੍ਹੀ ਹੋਈ ਹੈ।
ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਇਸ ਵੀਡੀਓ ਨੂੰ ਪ੍ਰੋ ਪੰਜਾਬ ਦੇ ਸੀਨੀਅਰ ਪੱਤਰਕਾਰ ਗਗਨਦੀਪ ਨਾਲ ਸਾਂਝਾ ਕੀਤਾ। ਗਗਨ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਬਠਿੰਡਾ ਦੇ ਲੰਬੀ ਵਿਖੇ ਹੋਈ ਡਿਬੇਟ ਦਾ ਹੈ। ਗਗਨਦੀਪ ਨੇ ਸਾਡੇ ਨਾਲ ਅਸਲ ਵੀਡੀਓ ਦਾ ਲਿੰਕ ਵੀ ਸਾਂਝਾ ਕੀਤਾ।
ਇਹ ਅਸਲ ਵੀਡੀਓ 13 ਮਈ 2024 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਸਿਰਲੇਖ ਲਿਖਿਆ ਗਿਆ ਸੀ, "ਬਾਦਲਾਂ ਦੇ ਗੜ੍ਹ ਲੰਬੀ ਤੋਂ ਧਮਾਕੇਦਾਰ Debate, ਏਨਾ ਘਮਸਾਨ ਪਹਿਲਾਂ ਨੀ ਦੇਖਿਆ ਹੋਣਾ"
ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ ਅਤੇ ਪਾਇਆ ਕਿ ਵਾਇਰਲ ਵੀਡੀਓ ਵਾਲੇ ਭਾਗ ਨੂੰ 6 ਮਿੰਟ 40 ਸੈਕੰਡ 'ਤੇ ਸੁਣਿਆ ਜਾ ਸਕਦਾ ਹੈ। ਦੱਸ ਦਈਏ ਕਿ ਪੂਰਾ ਵੀਡੀਓ ਸੁਣਨ 'ਤੇ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ।
ਇਹ ਵੀਡੀਓ ਬਠਿੰਡਾ ਲੋਕਸਭਾ ਸੀਟ ਨੂੰ ਲੈ ਕੇ ਲੰਬੀ ਵਿਖੇ ਹੋਈ ਡਿਬੇਟ ਦਾ ਹੈ ਅਤੇ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਆਗੂ ਕਹਿ ਰਿਹਾ ਸੀ ਕਿ ਸਾਨੂੰ ਉਨ੍ਹਾਂ ਲੋਕਾਂ ਨੂੰ ਪਛਾਨਣ ਦੀ ਲੋੜ ਹੈ ਜਿਹੜੇ ਅੰਦਰੋਂ-ਅੰਦਰੀ ਭਾਜਪਾ ਨੂੰ ਵੋਟ ਪਾਉਂਦੇ ਹਨ। ਆਗੂ ਕਹਿੰਦਾ ਹੈ ਕਿ ਸਾਡੇ ਨੇੜੇ ਤੇੜੇ ਅਜਿਹੇ ਕਈ ਲੋਕ ਹਨ ਜੋ ਕਿਸਾਨ-ਆਪ ਦਾ ਸਮਰਥਨ ਕਰਦੇ ਹਨ ਪਰ ਅੰਦਰੋਂ-ਅੰਦਰੀ ਸੈਂਟਰ ਨੂੰ ਜਿਤਾਉਣ ਦੀ ਗੱਲਾਂ ਆਖਦੇ ਹਨ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ ਅਤੇ ਅਸਲ ਵੀਡੀਓ ਵਿਚ ਆਪ ਆਗੂ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਕਹਿੰਦਾ ਹੈ ਜਿਹੜੇ ਅੰਦਰੋਂ-ਅੰਦਰੀ ਭਾਜਪਾ ਨੂੰ ਵੋਟ ਪਾਉਂਦੇ ਹਨ।
Result- Missing Context
Our Sources
Meta Video Of Pro Punjab TV Shared On 13 May 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ