Auto Refresh
Advertisement

ਸੱਚ/ਝੂਠ

ਸੰਗਰੂਰ ਚੋਣਾਂ 'ਚ ਹਾਰ ਤੋਂ ਨਰਾਜ਼ ਪੰਜਾਬ ਕਾਂਗਰਸ ਪ੍ਰਧਾਨ ਨੇ ਨਹੀਂ ਮਾਰਿਆ ਵਰਕਰ ਨੂੰ ਥੱਪੜ, ਵਾਇਰਲ ਪੋਸਟ ਗੁੰਮਰਾਹਕੁਨ

Published Jun 27, 2022, 2:07 pm IST | Updated Jun 27, 2022, 3:36 pm IST

ਇਹ ਵੀਡੀਓ ਹਾਲੀਆ ਨਹੀਂ ਬਲਕਿ 2014 ਦਾ ਹੈ। ਹੁਣ 8 ਸਾਲ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Fact Check Old video of Raja Warring Slapping A Person Viral As Recent
Fact Check Old video of Raja Warring Slapping A Person Viral As Recent

RSFC (Team Mohali)- ਸੰਗਰੂਰ ਜ਼ਿਮਨੀ ਚੋਣਾਂ ਦਾ ਨਤੀਜਾ ਹੈਰਾਨੀਜਨਕ ਰਿਹਾ। ਆਮ ਆਦਮੀ ਪਾਰਟੀ ਦੀ ਪੰਜਾਬ 'ਚ ਬੂਟਾ ਲਾਉਣ ਵਾਲੀ ਥਾਂ ਸੰਗਰੂਰ 'ਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੇ 23 ਸਾਲਾਂ ਬਾਅਦ ਜਿੱਤ ਹਾਸਿਲ ਕੀਤੀ। ਹੁਣ ਇਸ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋਇਆ। ਇਸ ਵੀਡੀਓ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਟ੍ਰਾੰਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਇੱਕ ਵਿਅਕਤੀ ਨੂੰ ਥੱਪੜ ਮਾਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲੀਆ ਸੰਗਰੂਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਾਜਾ ਵੜਿੰਗ ਨੇ ਗੁੱਸੇ ਵਿਚ ਇੱਕ ਵਿਅਕਤੀ ਨੂੰ ਥੱਪੜ ਮਾਰਿਆ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2014 ਦਾ ਹੈ। ਹੁਣ 8 ਸਾਲ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਵੀ ਨਹੀਂ ਕਿ ਇਸ ਵੀਡੀਓ ਨੂੰ ਹੁਣ ਵਾਇਰਲ ਕੀਤਾ ਗਿਆ ਹੋਵੇ। ਇਹ ਵੀਡੀਓ ਪਿਛਲੇ ਕਈ ਸਾਲਾਂ ਤੋਂ ਵਾਇਰਲ ਹੁੰਦਾ ਆ ਰਿਹਾ ਹੈ। 

ਵਾਇਰਲ ਪੋਸਟ 

ਫੇਸਬੁੱਕ ਪੇਜ "AggBani - ਅੱਗਬਾਣੀ" ਨੇ 27 ਜੂਨ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਇਹ ਤਾਂ ਉਹ ਗੱਲ ਹੋਗੀ "ਅਖੇ ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਸਾਨੂੰ ਇਸ ਮਾਮਲੇ ਨੂੰ ਲੈ ਕੇ 2019 ਦੀਆਂ ਕਈ ਖਬਰਾਂ ਮਿਲੀਆਂ ਪਰ ਕਿਸੇ ਅਦਾਰੇ ਨੇ ਵੀ ਵੀਡੀਓ ਦੀ ਅਸਲ ਪੁਸ਼ਟੀ ਪੁਖਤਾ ਤੌਰ 'ਤੇ ਨਹੀਂ ਕੀਤੀ। ਫੇਰ ਅੱਗੇ ਵਧਦੇ ਹੋਏ ਅਸੀਂ ਫੇਸਬੁੱਕ ਸਰਚ ਜਰੀਏ ਵੀਡੀਓ ਨੂੰ ਲੱਭਿਆ।

Old Old Posts

ਸਾਨੂੰ ਆਪਣੀ ਸਰਚ ਦੌਰਾਨ ਕਈ ਪੁਰਾਣੇ ਫੇਸਬੁੱਕ ਪੋਸਟਾਂ 'ਤੇ ਇਹ ਵੀਡੀਓ ਅਪਲੋਡ ਮਿਲਿਆ। ਇਨ੍ਹਾਂ ਪੋਸਟਾਂ ਤੋਂ ਇਹ ਗੱਲ ਸਾਫ ਸਾਬਿਤ ਹੋਈ ਕਿ ਇਹ ਵੀਡੀਓ ਪਹਿਲੀ ਵਾਰ ਵਾਇਰਲ ਨਹੀਂ ਹੋਇਆ ਹੈ। ਵੱਖ-ਵੱਖ ਵਿਰੋਧੀ ਧਿਰ ਲੱਗਭਗ ਪਿਛਲੇ 4-5 ਸਾਲਾਂ ਤੋਂ ਇਹ ਵੀਡੀਓ ਵਾਇਰਲ ਕਰ ਰਹੇ ਹਨ। ਅਜਿਹਾ ਹੀ ਇੱਕ ਸਾਨੂੰ 2016 ਦਾ ਮਿਲਿਆ। ਫੇਸਬੁੱਕ ਪੇਜ "We Support All Aap Candidates" ਨੇ 10 ਸਿਤੰਬਰ 2016 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਕਾਂਗਰਸ ਅਪਣੇ ਚੋਣ ਨਿਸ਼ਾਨ ਦਾ ਪ੍ਰਚਾਰ practically ਕਰਦੀ ਹੋਈ। ਕੱਲ ਹੰਸ ਰਾਜ ਹੰਸ ਨੇ ਕੀਤਾ ਅੱਜ ਰਾਜਾ ਵੜਿੰਗ ਨੇ ਕਰਤਾ। ਕਾਂਗਰਸ ਥਪੜੋ-ਥਪੜੀ ਹੋ ਰਹੀ।

ਇਸ ਪੋਸਟ ਵਿਚ ਇੱਕ ਯੂਜ਼ਰ ਨੇ ਕਮੈਂਟ ਕੀਤਾ ਹੋਇਆ ਸੀ ਕਿ ਇਹ ਵੀਡੀਓ ਹੋਰ ਵੀ ਪੁਰਾਣਾ ਹੈ। ਮਤਲਬ ਸਾਫ ਸੀ ਕਿ ਹਜੇ ਵੀਡੀਓ ਦਾ ਸੱਚ ਕਾਫੀ ਦੂਰ ਹੈ।

ਹੋਰ ਸਰਚ ਕਰਨ 'ਤੇ ਸਾਨੂੰ www.tribuneindia.com ਦੀ ਇਸ ਮਾਮਲੇ ਨੂੰ ਲੈ ਕੇ ਪੂਰੀ ਖਬਰ ਮਿਲੀ।

ਇਹ ਵੀਡੀਓ ਅਪ੍ਰੈਲ 2014 ਦਾ ਹੈ

Tribune ਦੀ ਇਸ ਖਬਰ ਵਿਚ ਵੀਡੀਓ ਦਾ ਸਕ੍ਰੀਨਸ਼ੋਟ ਸੀ। ਇਸ ਖਬਰ ਵਿਚ ਸਾਫ ਦੱਸਿਆ ਗਿਆ ਕਿ ਵੀਡੀਓ 30 ਅਪ੍ਰੈਲ 2014 ਦਾ ਹੈ ਜਦੋਂ ਰਾਜਾ ਵੜਿੰਗ ਨੇ ਆਪਣੇ ਰਿਸ਼ਤੇਦਾਰ ਨੂੰ ਥੱਪੜ ਮਾਰੀਆ ਸੀ। 

TribuneThe Tribune News

Tribune ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਮਤਲਬ ਸਾਫ ਸੀ ਕਿ 2014 ਦੇ ਵੀਡੀਓ ਨੂੰ ਪਿਛਲੇ ਕਈ ਸਾਲਾਂ ਤੋਂ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਜਾਂਦਾ ਰਿਹਾ।

ਦੱਸ ਦਈਏ ਕਿ Rozana Spokesman ਨੇ ਪਿਛਲੇ ਸਾਲ ਵੀ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਸੀ ਜਿਸਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2014 ਦਾ ਹੈ। ਹੁਣ 8 ਸਾਲ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਵੀ ਨਹੀਂ ਕਿ ਇਸ ਵੀਡੀਓ ਨੂੰ ਹੁਣ ਵਾਇਰਲ ਕੀਤਾ ਗਿਆ ਹੋਵੇ। ਇਹ ਵੀਡੀਓ ਪਿਛਲੇ ਕਈ ਸਾਲਾਂ ਤੋਂ ਵਾਇਰਲ ਹੁੰਦਾ ਆ ਰਿਹਾ ਹੈ। 

Claim- Raja Warring Slaps Workers After Going Angry With Recent Sangrur Bypoll Lose Of Congress 
Claimed By- FB Page Agg Bani 
Fact Check- Misleading

ਸਪੋਕਸਮੈਨ ਸਮਾਚਾਰ ਸੇਵਾ

Advertisement

 

Advertisement

ਮੁੰਡੇ ਦਾ ਰੂਪ ਧਾਰ ਕੇ ਪਾਲਦੀ ਹੈ ਘਰ ਵੱਡਾ ਭਰਾ ਨਸ਼ੇ ਕਾਰਨ ਮਰ ਗਿਆ - ਚਿੱਟੇ ਨੇ ਰੋਲਤੇ ਪੰਜਾਬ ਦੀ ਆਹ ਧੀ ਦੇ ਸੁਪਨੇ

07 Aug 2022 7:31 PM
ਫੁੱਟ- ਫੁੱਟ ਰੋ ਰਹੀ ਧੀ ਤੇ ਮਾਂ ਦੱਸ ਰਹੇ ਕਿਵੇਂ ਨਸ਼ੇ ਨੇ ਖਾ ਲਿਆ ਪਿਓ- ਪਰ ਇਹ ਕਾਲਾ ਸੱਚ ਪੰਜਾਬ ਦਾ ਸੁਣ ਨਹੀਂ ਹੋਣਾ -

ਫੁੱਟ- ਫੁੱਟ ਰੋ ਰਹੀ ਧੀ ਤੇ ਮਾਂ ਦੱਸ ਰਹੇ ਕਿਵੇਂ ਨਸ਼ੇ ਨੇ ਖਾ ਲਿਆ ਪਿਓ- ਪਰ ਇਹ ਕਾਲਾ ਸੱਚ ਪੰਜਾਬ ਦਾ ਸੁਣ ਨਹੀਂ ਹੋਣਾ -

ਇਸ ਪਿੰਡ 'ਚ ਇੱਕੋ ਹਫਤੇ ਅੰਦਰ ਹੋਈਆਂ 4 ਮੌਤਾਂ, ਫੈਲੀ ਕੋਈ ਭਿਆਨਕ ਬਿਮਾਰੀ ਜਾਂ ਕੁਝ ਹੋਰ?

ਇਸ ਪਿੰਡ 'ਚ ਇੱਕੋ ਹਫਤੇ ਅੰਦਰ ਹੋਈਆਂ 4 ਮੌਤਾਂ, ਫੈਲੀ ਕੋਈ ਭਿਆਨਕ ਬਿਮਾਰੀ ਜਾਂ ਕੁਝ ਹੋਰ?

ਸਿਮਰਨਜੀਤ ਸਿੰਘ ਮਾਨ 'ਤੇ ਵਰ੍ਹੇ CM ਭਗਵੰਤ ਮਾਨ- 'ਪਹਾੜਾਂ 'ਚ ਜ਼ਮੀਨ ਲੈ ਕੇ ਬਣਦੇ ਨੇ ਇਨਕਲਾਬੀ...'

ਸਿਮਰਨਜੀਤ ਸਿੰਘ ਮਾਨ 'ਤੇ ਵਰ੍ਹੇ CM ਭਗਵੰਤ ਮਾਨ- 'ਪਹਾੜਾਂ 'ਚ ਜ਼ਮੀਨ ਲੈ ਕੇ ਬਣਦੇ ਨੇ ਇਨਕਲਾਬੀ...'

Advertisement