ਫਰਜ਼ੀ ਖਬਰਾਂ ਤੋਂ ਬਚੋ: ਕੁੜੀ ਨੂੰ ਸ਼ਰੇਆਮ ਗੋਲੀ ਮਾਰਨ ਦਾ ਇਹ ਵੀਡੀਓ ਮਣੀਪੁਰ ਦਾ ਨਹੀਂ ਹੈ
Published : Jul 27, 2023, 7:19 pm IST
Updated : Jul 27, 2023, 7:19 pm IST
SHARE ARTICLE
Fact Check Old video of brutality in Myanmar viral in the name of Manipur Violence
Fact Check Old video of brutality in Myanmar viral in the name of Manipur Violence

ਇਹ ਵੀਡੀਓ ਮਿਆਂਮਾਰ ਦਾ ਪੁਰਾਣਾ ਵੀਡੀਓ ਹੈ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਮਣੀਪੁਰ ਦਰਿੰਦਗੀ ਦਾ ਰੋਸ ਹਾਲੇ ਘੱਟ ਨਹੀਂ ਹੋਇਆ ਹੈ ਅਤੇ ਇਸੇ ਵਿਚਕਾਰ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਕੁੜੀ ਨੂੰ ਕੁਝ ਮਿਲਟਰੀ ਦੇ ਜਵਾਨਾਂ ਵੱਲੋਂ ਸ਼ਰੇਆਮ ਗੋਲੀ ਮਾਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਹਾਲੀਆ ਮਣੀਪੁਰ 'ਚ ਚਲ ਰਹੀ ਹਿੰਸਾ ਨਾਲ ਜੁੜਿਆ ਹੋਇਆ ਹੈ ਜਿੱਥੇ ਇੱਕ ਬੇਕਸੂਰ ਕੁੜੀ ਨੂੰ ਸ਼ਰੇਆਮ ਮਾਰ ਦਿੱਤਾ ਗਿਆ।

ਫੇਸਬੁੱਕ ਯੂਜ਼ਰ "Raj Bajwa" ਨੇ 23 ਜੁਲਾਈ 2023 ਨੂੰ ਵਾਇਰਲ ਵੀਡੀਓ ਦੇ ਸਕ੍ਰੀਨਸ਼ੋਟ ਸਾਂਝੇ ਕਰਦਿਆਂ ਲਿਖਿਆ, "ਲਵੋ ਜੀ ਇਕ ਹੋਰ ਵੀਡੀਓ ਆਗੀ ਮਨੀਪੁਰ ਵਿੱਚੋਂ। ਇਸ ਵਿੱਚ ਵੀ ਸ਼ਿਕਾਰ 20-21 ਸਾਲ ਦੀ ਕੁੜੀ ਹੋਈ। ਪਹਿਲਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਫਿਰ ਸ਼ਰੇਆਮ ਗੋਲੀ ਮਾਰਤੀ। ਜੋ ਫੇਸਬੁੱਕ ਤੇ ਅਪਲੋਡ ਨਹੀਂ ਕਰ ਸਕਦਾ...ਮੈਨੂੰ ਆਸ ਹੈ ਪਿਛਲੀ ਵੀਡੀਓ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਮੂੰਹ ਬੰਦ ਰੱਖੁੱਗਾ ਗੋਦੀ ਮੀਡੀਆ ਅਤੇ ਭਗਤਾਂ ਦਾ ਲਾਣਾ...ਸੋਚੋ ਇਹੀ ਕੁਝ ਪੰਜਾਬ ਚ ਹੋਇਆ ਹੁੰਦਾ ਤਾਂ ਹੁਣ ਤੱਕ ਕੀ ਕੀ ਹੋ ਜਾਣਾ ਸੀ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਣੀਪੁਰ ਹਿੰਸਾ ਨਾਲ ਸਬੰਧਿਤ ਨਹੀਂ ਹੈ। ਇਹ ਵੀਡੀਓ ਮਿਆਂਮਾਰ ਦਾ ਪੁਰਾਣਾ ਵੀਡੀਓ ਹੈ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਵੱਖ-ਵੱਖ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। 

ਵਾਇਰਲ ਵੀਡੀਓ ਪੁਰਾਣਾ ਅਤੇ ਮਿਆਂਮਾਰ ਦਾ ਹੈ

ਸਾਨੂੰ ਇਹ ਵੀਡੀਓ "reeleak.com" ਨਾਂਅ ਦੀ ਵੈੱਬਸਾਈਟ 'ਤੇ 9 ਦਿਸੰਬਰ 2022 ਦੀ ਸਾਂਝੀ ਕੀਤੀ ਮਿਲੀ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਮਿਆਂਮਾਰ ਦਾ ਦੱਸਿਆ ਗਿਆ ਅਤੇ ਕੈਪਸ਼ਨ ਦਿੱਤਾ ਗਿਆ, "Warning - Cruel Punishment In Myanmar"

MyanmarMyanmar

ਹੁਣ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ ਤਾਂ ਸਾਨੂੰ ਵੀਡੀਓ ਨੂੰ ਲੈ ਕੇ ਕਈ ਅਧਿਕਾਰਿਕ ਰਿਪੋਰਟਾਂ ਮਿਲੀਆਂ। elevenmyanmar.com ਨੇ 3 ਦਿਸੰਬਰ 2022 ਨੂੰ ਖਬਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ, "A young woman beaten, shot dead, and was forced to make a confession that she was a “military informant,” according to a video circulating on social media"

ਇਥੇ ਮੌਜੂਦ ਜਾਣਕਾਰੀ ਅਨੁਸਾਰ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਸਦੇ ਵਿਚ ਇੱਕ ਕੁੜੀ ਨੂੰ ਜ਼ਬਰਨ "ਮਿਲਟਰੀ ਇੰਫੋਰਮਰ (ਜਸੂਸ)" ਕਬੂਲ ਕਰਵਾ ਕੇ ਮਾਰ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਇਸ ਖਬਰ ਵਿਚ ਇਸ ਔਰਤ ਦੇ ਨਾਂਅ ਆਦਿ ਬਾਰੇ ਖਾਸਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ।

ਸਾਡੀ ਵੀਡੀਓ ਨੂੰ ਲੈ ਕੇ ਪੜਤਾਲ ਤੋਂ ਸਾਫ ਹੋਇਆ ਕਿ ਇਹ ਵੀਡੀਓ ਹਾਲੀਆ ਮਣੀਪੁਰ ਹਿੰਸਾ ਨਾਲ ਸਬੰਧਿਤ ਨਹੀਂ ਹੈ।

"ਕਿਉਂ ਮਣੀਪੁਰ 'ਚ ਭੜਕੀ ਹੋਈ ਹੈ ਹਿੰਸਾ"

File photo of military in Manipur. File photo of military in Manipur.

ਦੱਸ ਦਈਏ ਮਣੀਪੁਰ ’ਚ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੇਈਤੀ ਫ਼ਿਰਕੇ ਦੀ ਮੰਗ ਵਿਰੁਧ ਤਿੰਨ ਮਈ ਨੂੰ ਪਹਾੜੀ ਜ਼ਿਲ੍ਹਿਆਂ ’ਚ ‘ਆਦਿਵਾਸੀ ਇਕਜੁਟਤਾ ਮਾਰਚ’ ਕਰਨ ਤੋਂ ਬਾਅਦ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਸਨ। ਇਹ ਝੜਪਾਂ ਇੰਨੀ ਜ਼ਿਆਦਾ ਵੱਧ ਗਈਆਂ ਹਨ ਕਿ ਹਾਲੇ ਤੱਕ ਇਹ ਸਿਲਸਿਲਾ ਰੁੱਕਿਆ ਨਹੀਂ ਹੈ ਤੇ ਹਜ਼ਾਰਾਂ ਲੋਕ ਮਣੀਪੁਰ ਤੋਂ ਦੂਰ-ਦਰਾਜ ਇਲਾਕਿਆਂ 'ਚ ਵਸਣਾ ਸ਼ੁਰੂ ਹੋ ਗਏ ਹਨ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਣੀਪੁਰ ਹਿੰਸਾ ਨਾਲ ਸਬੰਧਿਤ ਨਹੀਂ ਹੈ। ਇਹ ਵੀਡੀਓ ਮਿਆਂਮਾਰ ਦਾ ਪੁਰਾਣਾ ਵੀਡੀਓ ਹੈ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Delhi 'ਚ ਹੋ ਗਿਆ ਵੱਡਾ ਉਲਟਫੇਰ, ਕੌਣ ਹੋਵੇਗਾ ਅਗਲਾ CM, ਦੇਖੋ The Spokesman Debate 'ਚ ਅਹਿਮ ਚਰਚਾ

08 Feb 2025 12:24 PM

Delhi 'ਚ BJP ਦੀ ਜਿੱਤ ਮਗਰੋਂ ਸ਼ਾਮ ਨੂੰ BJP Office ਜਾਣਗੇ PM Narendra Modi | Delhi election result 2025

08 Feb 2025 12:18 PM

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM
Advertisement