Fact Check: ਕੀ The New York Times ਨੇ ਫਰੰਟ ਪੇਜ 'ਤੇ ਕੀਤੀ PM ਮੋਦੀ ਦੀ ਤਰੀਫ? ਜਾਣੋ ਸੱਚ
Published : Sep 27, 2021, 1:29 pm IST
Updated : Sep 27, 2021, 1:29 pm IST
SHARE ARTICLE
Fact Check Edited New York Times 26 September edition front page viral
Fact Check Edited New York Times 26 September edition front page viral

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਫਰੰਟ ਪੇਜ ਐਡੀਟੇਡ ਹੈ। The New York Times ਵੱਲੋਂ PM ਬਾਰੇ ਅਜਿਹਾ ਕੋਈ ਪੇਜ ਨਹੀਂ ਛਾਪਿਆ ਗਿਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਨਾਮੀ ਅੰਤਰਰਾਸ਼ਟਰੀ ਮੀਡਿਆ ਅਦਾਰੇ The New York Times ਦੇ ਫਰੰਟ ਪੇਜ ਦੀ ਕਟਿੰਗ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਕਟਿੰਗ ਵਿਚ PM ਮੋਦੀ ਦੀ ਵੱਡੀ ਤਸਵੀਰ ਅਤੇ ਪ੍ਰਸ਼ੰਸਾ ਭਰੇ ਲਫ਼ਜ਼ PM ਪ੍ਰਤੀ ਇਸਤੇਮਾਲ ਕੀਤੇ ਗਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੀਡੀਆ ਅਦਾਰੇ ਨੇ ਪ੍ਰਧਾਨਮੰਤਰੀ ਮੋਦੀ ਨੂੰ ਸਭਤੋਂ ਮਜ਼ਬੂਤ PM ਦੱਸਿਆ ਅਤੇ ਪੂਰੇ ਫਰੰਟ ਪੇਜ ਵਿਚ ਮੋਦੀ ਦੀ ਤਰੀਫ ਕੀਤੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਫਰੰਟ ਪੇਜ ਐਡੀਟੇਡ ਹੈ। The New York Times ਵੱਲੋਂ PM ਬਾਰੇ ਅਜਿਹਾ ਕੋਈ ਪੇਜ ਨਹੀਂ ਛਾਪਿਆ ਗਿਆ ਹੈ।

ਵਾਇਰਲ ਪੋਸਟ 

ਇਸ ਫਰੰਟ ਪੇਜ ਨੂੰ ਕਈ ਯੂਜ਼ਰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਹੀ ਹੈ ਫੇਸਬੁੱਕ ਯੂਜ਼ਰ Nagi Prabhjot. ਯੂਜ਼ਰ ਨੇ ਇਹ ਕਟਿੰਗ ਸ਼ੇਅਰ ਕਰਦਿਆਂ ਲਿਖਿਆ, "Last, Best Hope of Earth"Most Powerful leader Our Prime Minister Sh.Narender Modi."

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਕਟਿੰਗ ਨੂੰ ਧਿਆਨ ਨਾਲ ਪੜ੍ਹਿਆ। ਇਸ ਕਟਿੰਗ ਨੂੰ ਜੇਕਰ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਇਸਦੇ ਵਿਚ ਇੱਕ ਵੱਡੀ ਗਲਤੀ ਵੇਖਣ ਨੂੰ ਮਿਲਦੀ ਹੈ। ਇਸ ਕਟਿੰਗ ਵਿਚ ਮਿਤੀ 26 ਸਿਤੰਬਰ ਦੱਸੀ ਗਈ ਹੈ ਅਤੇ ਸਿਤੰਬਰ ਦੇ ਅੰਗਰੇਜ਼ੀ ਸ਼ਬਦ ਨੂੰ ਗਲਤ ਲਿਖਿਆ ਹੋਇਆ ਹੈ। ਇਸ ਕਟਿੰਗ ਵਿਚ September ਦੀ ਥਾਂ Setpember ਲਿਖਿਆ ਹੋਇਆ ਹੈ। ਅਜੇਹੀ ਵੱਡੀ ਗਲਤੀ ਅਜਿਹੇ ਵੱਡੇ ਮੀਡੀਆ ਅਦਾਰਿਆਂ ਤੋਂ ਵੇਖਣ ਨੂੰ ਘੱਟ ਹੀ ਮਿਲਦੀ ਹੈ।

Spelling MistakeSpelling Mistake

ਅੱਗੇ ਵਧਦੇ ਹੋਏ ਅਸੀਂ The New York Times ਦੀ ਵੈੱਬਸਾਈਟ ਵੱਲ ਵਿਜ਼ਿਟ ਕੀਤਾ ਅਤੇ 26 ਸਿਤੰਬਰ 2021 ਦੇ Epaper ਨੂੰ ਵੇਖਿਆ। ਸਾਨੂੰ 26 ਸਿਤੰਬਰ ਦੇ Epaper ਵਿਚ PM ਮੋਦੀ ਨੂੰ ਲੈ ਕੇ ਅਜੇਹੀ ਕੋਈ ਵੀ ਖਬਰ ਨਹੀਂ ਮਿਲੀ। ਇਸ ਗੱਲ ਤੋਂ ਸਾਫ ਹੁੰਦਾ ਹੈ ਕਿ ਵਾਇਰਲ ਹੋ ਰਹੀ ਕਟਿੰਗ ਐਡੀਟੇਡ ਹੈ। 

26 Sep Epaper

The New York Times ਦੇ 26 ਸਿਤੰਬਰ 2021 ਦੇ Epaper ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਫਰੰਟ ਪੇਜ ਐਡੀਟੇਡ ਹੈ। The New York Times ਵੱਲੋਂ PM ਬਾਰੇ ਅਜਿਹਾ ਕੋਈ ਪੇਜ ਨਹੀਂ ਛਾਪਿਆ ਗਿਆ ਹੈ।

Claim- The New York Times Appraised PM Modi on Front Page
Claimed By- FB User Nagi Prabhjot
Fact Check- Morphed

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement