Fact Check: ਟਵਿੱਟਰ 'ਤੇ ਭਾਰਤ ਬੰਦ ਨੂੰ ਨਕਾਮ ਦੱਸ ਰਹੇ ਲੋਕ? ਪੜ੍ਹੋ IT ਸੈੱਲ ਦੀ ਨਕਾਮ ਕੋਸ਼ਿਸ਼
Published : Sep 27, 2021, 5:33 pm IST
Updated : Sep 27, 2021, 5:33 pm IST
SHARE ARTICLE
Fact Check Old image is being used to defame farmers Bharat Band call
Fact Check Old image is being used to defame farmers Bharat Band call

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੀ ਤਸਵੀਰ ਯੂਜ਼ਰ ਵਾਇਰਲ ਕਰ ਰਹੇ ਹਨ ਉਹ ਲਗਭਗ 5 ਸਾਲ ਪੁਰਾਣੀ ਤਸਵੀਰ ਹੈ।

RSFC (Team Mohali)- ਅੱਜ 27 ਸਿਤੰਬਰ 2021 ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ। ਇਸ ਬੰਦ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲਿਆ। ਟਵਿੱਟਰ 'ਤੇ ਭਾਰਤ ਬੰਦ ਨਾਲ ਜੁੜਿਆ ਹੈਸ਼ਟੈਗ ਪੂਰੀ ਦੁਨੀਆ ਵਿਚ ਟਰੇਂਡਿੰਗ 'ਤੇ ਰਿਹਾ। ਇੱਕ ਪਾਸੇ ਜਿਥੇ ਭਾਰਤ ਬੰਦ ਦੇ ਸਮਰਥਨ ਨਾਲ ਜੁੜਿਆ ਹੈਸ਼ਟੈਗ ਟਰੇਂਡ 'ਤੇ ਸੀ ਓਥੇ ਹੀ ਇਸਦੇ ਖਿਲਾਫ ਭਾਰਤ ਖੁਲਿਆ ਨਾਲ ਜੁੜਿਆ ਹੈਸ਼ਟੈਗ ਵੀ ਟਰੇਂਡ ਕਰ ਰਿਹਾ ਸੀ।

ਕੁਝ ਯੂਜ਼ਰ ਭਾਰਤ ਖੁਲਿਆ ਹੈ ਹੈਸ਼ਟੈਗ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਸਨ ਜਿਸਦੇ ਵਿਚ ਇੱਕ ਸੜਕ 'ਤੇ ਟ੍ਰੈਫਿਕ ਨੂੰ ਸਮਾਨ ਰੂਪ ਵਿਚ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਬੰਦ ਨਕਾਮ ਰਿਹਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੀ ਤਸਵੀਰ ਯੂਜ਼ਰ ਵਾਇਰਲ ਕਰ ਰਹੇ ਹਨ ਉਹ ਲਗਭਗ 5 ਸਾਲ ਪੁਰਾਣੀ ਤਸਵੀਰ ਹੈ। ਕੋਈ ਇਸ ਤਸਵੀਰ ਨੂੰ ਦਿੱਲੀ ਦੀ ਦੱਸਕੇ ਵਾਇਰਲ ਕਰ ਰਿਹਾ ਹੈ, ਕੋਈ ਯੂਪੀ ਦੀ, ਕੋਈ ਸੂਰਤ ਦੀ ਅਤੇ ਕੋਈ ਪੁਣੇ ਦੀ ਦੱਸਕੇ ਵਾਇਰਲ ਕਰ ਰਿਹਾ ਹੈ। ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ IT ਸੈੱਲ ਦੀ ਨਕਾਮ ਕੋਸ਼ਿਸ਼ ਪਾਇਆ ਹੈ।

ਵਾਇਰਲ ਦਾਅਵੇ

ਯੂਜ਼ਰ ਇਸ ਤਸਵੀਰ ਨੂੰ "#भारत_खुला_है" ਹੈ ਹੈਸ਼ਟੈਗ ਲਾ ਕੇ ਵਾਇਰਲ ਕਰ ਰਹੇ ਹਨ।

ਟਵਿੱਟਰ ਯੂਜ਼ਰ हरीश राजगुरु ਨੇ ਇਸ ਤਸਵੀਰ ਨੂੰ ਸੂਰਤ ਦਾ ਦੱਸਿਆ।

ਟਵਿੱਟਰ ਯੂਜ਼ਰ vijay choudhary ਨੇ ਇਸ ਤਸਵੀਰ ਨੂੰ ਦਿੱਲੀ ਦਾ ਦੱਸਿਆ।

ਟਵਿੱਟਰ ਯੂਜ਼ਰ Ritesh ਨੇ ਇਸ ਤਸਵੀਰ ਨੂੰ ਯੂਪੀ ਦਾ ਦੱਸਿਆ।

ਟਵਿੱਟਰ ਯੂਜ਼ਰ Arjun Kp ਨੇ ਇਸ ਤਸਵੀਰ ਨੂੰ ਪੁਣੇ ਦਾ ਦੱਸਿਆ।

ਵਾਇਰਲ ਤਸਵੀਰ ਲਗਭਗ 5 ਸਾਲ ਪੁਰਾਣੀ ਹੈ

ਇਸ ਤਸਵੀਰ ਨੂੰ ਅਸੀਂ ਗੂਗਲ ਰਿਵਰਸ ਇਮੇਜ ਟੂਲ ਜਰੀਏ ਸਰਚ ਕੀਤਾ। ਸਾਨੂੰ ਇਹ ਤਸਵੀਰ ਕਈ ਪੁਰਾਣੀਆਂ ਖਬਰਾਂ 'ਤੇ ਅਪਲੋਡ ਮਿਲੀ।

ਸਭਤੋਂ ਪੁਰਾਣੀ ਖਬਰ ਸਾਨੂੰ 2016 ਦੀ ਮਿਲੀ। Patna Beats ਨਾਂਅ ਦੀ ਵੈੱਬਸਾਈਟ ਨੇ 2 ਨਵੰਬਰ 2016 ਨੂੰ ਇਹ ਤਸਵੀਰ ਸ਼ੇਅਰ ਕਰਦਿਆਂ ਆਪਣੀ ਖਬਰ ਦਾ ਸਿਰਲੇਖ ਲਿਖਿਆ, "Odd-Even Parking scheme launched in Patna to curb traffic issues"

Patna BeatsPatna Beats

ਤਸਵੀਰ ਨੂੰ Patna ਵਿਚ ਲਾਗੂ ਹੋਏ Odd-Even ਫਾਰਮੂਲੇ ਨਾਲ ਜੋੜਕੇ ਸ਼ੇਅਰ ਕੀਤਾ ਗਿਆ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

ਰੋਜ਼ਾਨਾ ਸਪੋਕਸਮੈਨ ਤਸਵੀਰ ਦੀ ਮਿਤੀ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ, ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਤਸਵੀਰ ਘੱਟੋਂ-ਘੱਟ 5 ਸਾਲ ਪੁਰਾਣੀ ਹੈ ਅਤੇ ਇਸਦਾ ਭਾਰਤ ਬੰਦ ਨਾਲ ਕੋਈ ਸਬੰਧ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੀ ਤਸਵੀਰ ਯੂਜ਼ਰ ਵਾਇਰਲ ਕਰ ਰਹੇ ਹਨ ਉਹ ਲਗਭਗ 5 ਸਾਲ ਪੁਰਾਣੀ ਤਸਵੀਰ ਹੈ। ਕੋਈ ਇਸ ਤਸਵੀਰ ਨੂੰ ਦਿੱਲੀ ਦੀ ਦੱਸਕੇ ਵਾਇਰਲ ਕਰ ਰਿਹਾ ਹੈ, ਕੋਈ ਯੂਪੀ ਦੀ, ਕੋਈ ਸੂਰਤ ਦੀ ਅਤੇ ਕੋਈ ਪੁਣੇ ਦੀ ਦੱਸਕੇ ਵਾਇਰਲ ਕਰ ਰਿਹਾ ਹੈ। ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ IT ਸੈੱਲ ਦੀ ਨਕਾਮ ਕੋਸ਼ਿਸ਼ ਪਾਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement