Fact Check: ਖੇਤੀ ਕਾਨੂੰਨ ਵਾਪਸ ਦੇ ਐਲਾਨ ਤੋਂ ਬਾਅਦ ਰੋਈ ਅਦਾਕਾਰਾ Payal Rohtagi? ਜਾਣੋ ਸੱਚ
Published : Nov 27, 2021, 4:47 pm IST
Updated : Nov 27, 2021, 4:47 pm IST
SHARE ARTICLE
Fact Check Old video of Payal Rohtagi crying over bengal violance shared with misleading claim
Fact Check Old video of Payal Rohtagi crying over bengal violance shared with misleading claim

ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਮਈ 2021 ਦਾ ਹੈ ਜਦੋਂ ਬੰਗਾਲ ਹਿੰਸਾ ਨੂੰ ਲੈ ਕੇ ਪਾਯਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਇਹ ਗੱਲ ਕਹੀ ਸੀ।

RSFC (Team Mohali)- ਸੋਸ਼ਲ ਮੀਡੀਆ 'ਤੇ ਬੋਲੁਵੱਡ ਅਦਾਕਾਰਾ ਪਾਯਲ ਰੋਹਤਗੀ ਦਾ ਰੋਂਦੇ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਪਾਯਲ ਨੂੰ ਰੋਂਦੇ ਹੋਏ ਬੋਲਦੇ ਸੁਣਿਆ ਜਾ ਸਕਦਾ ਹੈ ਕਿ  "ਮੋਦੀ ਜੀ ਇਹ ਗੱਲ ਸਹੀ ਨਹੀਂ, ਅਸੀਂ ਤੁਹਾਨੂੰ ਵੋਟ ਨਹੀਂ ਦਵਾਂਗੇ"। ਕਲਿਪ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ਦੇ ਵਾਪਸ ਹੋਣ ਦੇ ਐਲਾਨ ਤੋਂ ਬਾਅਦ ਅਦਾਕਾਰਾ ਰੋਈ ਅਤੇ ਦੇਸ਼ ਦੇ PM ਬਾਰੇ ਇਹ ਗੱਲ ਕਹੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਮਈ 2021 ਦਾ ਹੈ ਜਦੋਂ ਬੰਗਾਲ ਹਿੰਸਾ ਨੂੰ ਲੈ ਕੇ ਪਾਯਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਇਹ ਗੱਲ ਕਹੀ ਸੀ।

ਵਾਇਰਲ ਪੋਸਟ

ਪੰਜਾਬੀ ਗਾਇਕ "Kamal Grewal" ਨੇ ਇਹ ਵੀਡੀਓ ਕਲਿਪ ਸ਼ੇਅਰ ਕਰਦਿਆਂ ਲਿਖਿਆ, "ਜਿੱਥੇ ਬਿੱਲ cancel ਹੋਣ ਦੀ ਖੁਸ਼ੀ ਹੈ poore world ਚ ਕਿਸਾਨ ਵੀਰਾ ਨੂੰ ਆਪਣੇ ਹੱਕ ਵਾਪਿਸ ਮਿੱਲੇ !yaad karo ਇਹ ਲੋਕ pehla ਖੁਸ਼ ਸੀ ਹੁਣ ਇੰਹਨਾ ਦਾ ਬੁਰਾ ਹਾਲ ਹੈ Samaj ni ਆਉਦੀ ਇਹਨਾ ਤੇ ਹੱਸੀਏ ਜਾ ਲਾਣਤਾ ਪਾਈਏ!! #kisaanmajdoorektajindAbaad

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਸਾਨੂੰ 5 ਮਈ 2021 ਦੀ ਹਿੰਦੀ ਅਖਬਾਰ Jansatta ਦੀ ਇੱਕ ਖਬਰ ਮਿਲੀ। ਇਸ ਖਬਰ ਦਾ ਸਿਰਲੇਖ ਸੀ, "बंगाल हिंसा पर रोते हुए एक्ट्रेस पायल रोहतगी ने प्रधानमंत्री को सुनाई खरी-खोटी, सोशल मीडिया पर उड़ा मजाक"

Jansatta

ਖਬਰ ਅਨੁਸਾਰ, ਬੰਗਾਲ ਹਿੰਸਾ ਨੂੰ ਲੈ ਕੇ ਪਾਯਲ ਰੋਹਤਗੀ ਨੇ ਲਾਈਵ ਕਰਦਿਆਂ PM ਬਾਰੇ ਕੜੇ ਸ਼ਬਦ ਕਹੇ। ਇਸ ਲਾਈਵ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਗਿਆ।

ਅੱਗੇ ਵਧਦੇ ਹੋਏ ਅਸੀਂ ਪਾਯਲ ਦੇ ਸੋਸ਼ਲ ਮੀਡੀਆ ਹੈਂਡਲਸ 'ਤੇ ਵਿਜ਼ਿਟ ਕੀਤਾ। ਸਾਨੂੰ Youtube 'ਤੇ Team Payal Rohtagi ਦੇ ਅਕਾਊਂਟ ਤੋਂ ਇਹ ਵੀਡੀਓ ਸ਼ੇਅਰ ਕੀਤਾ ਮਿਲਿਆ। ਵੀਡੀਓ ਸ਼ੇਅਰ ਕਰਦਿਆਂ ਸਿਰਲੇਖ ਦਿੱਤਾ ਗਿਆ, "Modi ji WE feel so helpless - Payal Rohatgi"

Payal YT

ਇਸ ਵੀਡੀਓ ਨੂੰ ਅਸੀਂ ਪੂਰਾ ਸੁਣਿਆ। ਵਾਇਰਲ ਵੀਡੀਓ ਵਾਲਾ ਭਾਗ 2:25 ਮਿੰਟ ਤੋਂ ਲੈ ਕੇ 2:40 ਮਿੰਟ ਵਿਚਕਾਰ ਸੁਣਿਆ ਜਾ ਸਕਦਾ ਹੈ। ਮਤਲਬ ਸਾਫ ਸੀ ਪੁਰਾਣੇ ਵੀਡੀਓ ਕਲਿਪ ਨੂੰ ਐਡਿਟ ਕਰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਪਾਯਲ ਨੇ ਖੇਤੀ ਕਾਨੂੰਨ ਵਾਪਸ ਹੋਣ ਦੇ ਐਲਾਨ ਤੋਂ ਬਾਅਦ PM ਬਾਰੇ ਅਜਿਹਾ ਕੁਝ ਬੋਲਿਆ ਹੈ ਜਾਂ ਨਹੀਂ। ਦੱਸ ਦਈਏ ਕਿ ਸਾਨੂੰ ਵਾਇਰਲ ਦਾਅਵੇ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਮਈ 2021 ਦਾ ਹੈ ਜਦੋਂ ਬੰਗਾਲ ਹਿੰਸਾ ਨੂੰ ਲੈ ਕੇ ਪਾਯਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਇਹ ਗੱਲ ਕਹੀ ਸੀ।

Claim- Actress Payal Rohtagi Cries Over Farm Law Repealed
Claimed By- Punjabi Artist Kamal Grewal
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement