Fast Fact Check: ਤਾਰਿਕ ਫਤਿਹ ਨੇ 26 ਜਨਵਰੀ ਹਿੰਸਾ ਨੂੰ ਲੈ ਕੇ ਫੈਲਾਈ ਫਰਜ਼ੀ ਖ਼ਬਰ
Published : Jan 28, 2021, 4:37 pm IST
Updated : Jan 28, 2021, 4:39 pm IST
SHARE ARTICLE
Fake news spread by Tariq Fateh
Fake news spread by Tariq Fateh

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਮਈ 2016 ਦੀ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) – 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਵਿਚ ਕਈ ਥਾਵਾਂ 'ਤੇ ਹਿੰਸਾ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਇਸ ਹਿੰਸਾ ਨੂੰ ਲੈ ਕੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਹੱਥਾਂ ਵਿਚ ਤਲਵਾਰ ਫੜੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਮਸ਼ਹੂਰ ਲੇਖਕ ਤਾਰਿਕ ਫਤਿਹ ਨੇ ਵੀ ਆਪਣੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਮਈ 2016 ਦੀ ਹੈ।

 

ਤਾਰਿਕ ਫਤਿਹ ਦਾ ਟਵੀਟ

27 ਜਨਵਰੀ 2021 ਨੂੰ ਤਾਰਿਕ ਫਤਿਹ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਹੱਥਾਂ ਵਿਚ ਤਲਵਾਰ ਫੜੇ ਵੇਖਿਆ ਜਾ ਸਕਦਾ ਹੈ।

ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ, "Chanting #KhalistanZindabad and brandishing drawn swords, so-called ‘farmers’ praise  #Bhindranwale as they head to Delhi to bring down the Indian flag on India’s #RepublicDay 80 police injured, one protestor dead. All smiles in Islamabad and Ottawa as"

Tweet

ਪੋਸਟ ਦਾ ਆਰਕਾਇਵਡ ਲਿੰਕ।

ਦੱਸ ਦਈਏ ਕਿ ਅਸੀਂ ਇਸ ਵੀਡੀਓ ਦੀ ਪੜਤਾਲ ਪਹਿਲਾਂ ਵੀ ਕਰ ਚੁੱਕੇ ਹਾਂ। ਇਸ ਵੀਡੀਓ ਦਾ ਹਾਲੀਆ ਕਿਸਾਨ ਸੰਘਰਸ਼ ਅਤੇ 26 ਜਨਵਰੀ ਨੂੰ ਹੋਈ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।

ਵੀਡੀਓ ਦੀ ਪੜਤਾਲ

ਵੀਡੀਓ ਸਬੰਧੀ ਕੀਤੇ ਜਾ ਰਹੇ ਦਾਅਵੇ ਦੀ ਪੁਸ਼ਟੀ ਲਈ ਰੋਜ਼ਾਨਾ ਸਪੋਕਸਮੈਨ ਨੇ ਸਭ ਤੋਂ ਪਹਿਲਾਂ ਗੂਗਲ ‘ਤੇ ਰਿਵਰਸ ਇਮੇਜ ਸਰਚ ਕੀਤਾ ਸੀ। ਇਸ ਦੌਰਾਨ ਸਭ ਤੋਂ ਪਹਿਲਾਂ Live From Beas (Shiv Sena not Come to Amritsar) ਟਾਈਟਲ ਦੇ ਨਾਂਅ ‘ਤੇ ਇਕ ਵੀਡੀਓ ਸਾਹਮਣੇ ਆਈ। ਇਹ ਵੀਡੀਓ ਖ਼ਾਲਸਾ ਗੱਤਕਾ ਗਰੁੱਪ (Khalsa Gatka Group) ਵੱਲੋਂ 25 ਮਈ 2016 ਨੂੰ ਅਪਲੋਡ ਕੀਤੀ ਗਈ।

ਵੀਡੀਓ ਸਬੰਧੀ ਹੋਰ ਪੜਤਾਲ ਲਈ ਰੋਜ਼ਾਨਾ ਸਪੋਕਸਮੈਨ ਨੇ ਗੂਗਲ ‘ਤੇ Shiv Sena not Come to Amritsar for rally ਸਰਚ ਕੀਤਾ। ਇਸ ਤੋਂ ਬਾਅਦ ਹਿੰਦੋਸਤਾਨ ਟਾਈਮਜ਼ ਦੀ ਇਕ ਰਿਪੋਟ ਸਾਹਮਣੇ ਆਈ।

Photo

https://www.hindustantimes.com/punjab/sikh-hardliners-hold-anakh-rally-at-beas-bridge-to-challenge-shiv-sena-in-absentia-after-cancellation-of-lalkar-rally/story-v6KzHSiNeju8Vcbt8rlHXK.html

ਵਧੇਰੀ ਜਾਣਕਾਰੀ ਲਈ ਅਸੀਂ ਅੰਮ੍ਰਿਤਸਰ ਤੋਂ ਅਪਣੇ ਰਿਪੋਟਰ ਚਰਨਜੀਤ ਸਿੰਘ ਅਰੋੜਾ ਨਾਲ ਗੱਲ ਕੀਤੀ, ਜਿਸ ਜ਼ਰੀਏ ਜਾਣਕਾਰੀ ਮਿਲੀ ਕਿ ਸ਼ਿਵਸੈਨਾ ਨੇ ਮਈ 2016 ਵਿਚ ਲਲਕਾਰ ਰੈਲੀ ਦਾ ਪ੍ਰਸਤਾਵ ਦਿੱਤਾ ਸੀ। ਲਲਕਾਰ ਰੈਲੀ ਨੂੰ ਰੋਕਣ ਲਈ ਬਿਆਸ ਪੁਲ ‘ਤੇ ਸਿੱਖ ਇਕੱਠੇ ਹੋਏ ਸਨ ਅਤੇ ਸ਼ਿਵਸੈਨਾ ਦੀ ਇਹ ਰੈਲੀ ਨਹੀਂ ਹੋਈ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਮਈ 2016 ਵਿਚ ਸ਼ਿਵਸੈਨਾ ਵੱਲੋਂ ਪ੍ਰਸਤਾਵਿਤ ਕੀਤੀ ਗਈ ਰੈਲੀ ਨੂੰ ਰੋਕਣ ਲਈ ਬਿਆਸ ਪੁਲ ‘ਤੇ ਹੋਏ ਸਿੱਖਾਂ ਦੇ ਇਕੱਠ ਨਾਲ ਸਬੰਧਤ ਹੈ।

Claim: ਦਿੱਲੀ ਹਿੰਸਾ ਨਾਲ ਜੋੜ ਕੇ ਪੁਰਾਣਾ ਵੀਡੀਓ ਕੀਤਾ ਜਾ ਰਿਹਾ ਵਾਇਰਲ

Claim By:  Tarek Fatah 

Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement