ਤੱਥ ਜਾਂਚ: ਇਰਾਕੀ ਮਸਜਿਦ 'ਤੇ ਅਮਰੀਕਾ ਵੱਲੋਂ ਕੀਤੇ ਹਮਲੇ ਦਾ ਪੁਰਾਣਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ
Published : Feb 28, 2021, 6:46 pm IST
Updated : Feb 28, 2021, 6:47 pm IST
SHARE ARTICLE
Fact check: Old video of US attack on Iraqi mosque goes viral with false claim
Fact check: Old video of US attack on Iraqi mosque goes viral with false claim

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਇਰਾਕ ਦੀ ਮਸਜਿਦ 'ਤੇ  ਅਮਰੀਕੀ ਫੌਜ ਨੇ ਹਮਲਾ ਕੀਤਾ ਸੀ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਮਸਜਿਦ 'ਤੇ ਲਗਾਤਾਰ ਗੋਲੀਬਾਰੀ ਹੋਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਅਜਾਨ ਪੜ੍ਹਨ ਦੀ ਅਵਾਜ਼ ਵੀ ਸੁਣੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਜ਼ਰਾਈਲ ਬਾਰਡਰ ਦੇ ਕੋਲ ਫਿਲੀਸਤੀਨ ਵਿਚ ਬਣੀ ਮਸਜਿਦ ਤੋਂ ਅਜਾਨ ਦੀ ਅਵਾਜ ਤੋਂ ਤੰਗ ਆ ਕੇ ਇਜ਼ਰਾਈਲ ਫੌਜ ਨੇ ਮਸਜਿਦ 'ਤੇ ਗੋਲੀਬਾਰੀ ਕਰ ਦਿੱਤੀ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਇਰਾਕ ਦੀ ਮਸਜਿਦ 'ਤੇ  ਅਮਰੀਕੀ ਫੌਜ ਨੇ ਹਮਲਾ ਕੀਤਾ ਸੀ ਜਿਸ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਵੀਡੀਓ ਵਿਚ ਜੋ ਅਜਾਨ ਦੀ ਅਵਾਜ ਸੁਣਾਈ ਦੇ ਰਹੀ ਹੈ ਉਹ ਅਲੱਗ ਤੋਂ ਐਡਿਟ ਕਰ ਕੇ ਲਗਾਈ ਗਈ ਹੈ। 

ਵਾਇਰਲ ਵੀਡੀਓ
ਟਵਿੱਟਰ ਯੂਜ਼ਰ Guru Ji ਨੇ 25 ਫਰਵਰੀ ਨੂੰ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''इजरायल बॉर्डर के पास फलस्तीन में बनी मस्जिद से अज़ान की आवाज़ आते ही (यहूदी आतंकी) फोज ने मस्जिद के गुंबद पर गोली बारी करदी  इतनी गोलियां चलाने के बाद भी मीनार पूरी शान से खड़ा रहा गोली चलाने वाले ने सोचा कि पूरा मीनार गोलियों से भून देंगे तो गिर जाएगा मगर मीनार जस का तस खड़ा रहा''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਪੜਤਾਲ 
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਵਿਚੋਂ ਸਕਰੀਨਸ਼ਾਰਟ ਲਿਆ ਅਤੇ yandex ਟੂਲ ਵਿਚ ਅਪਲੋਡ ਕਰ ਰਿਵਰਸ ਇਮੇਜ ਸਰਚ ਕੀਤਾ। ਸਰਚ ਦੌਰਾਨ ਸਾਨੂੰ ਇਹ ਵੀਡੀਓ ਸਾਨੂੰ ਅਮਰੀਕਾ ਡਾਕੂਮੈਂਟਰੀ ਫਿਲਮ ਨਿਰਮਾਤਾ Michael Moore ਦੇ ਅਧਿਕਾਰਕ ਯੂਟਿਊਬ ਪੇਜ਼ ਅਪਲੋਡ ਕੀਤਾ ਮਿਲਿਆ। ਇਹ ਵੀਡੀਓ 16 ਮਾਰਚ 2008 ਵਿਚ ਅਪਲੋਡ ਕੀਤਾ ਗਿਆ ਸੀ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ, ''WINTER SOLDIER: U.S. Marines Fire on Mosques Unprovoked''

Photo

ਕੈਪਸ਼ਨ ਮੁਤਾਬਿਕ ਅਮਰੀਕੀ ਸੈਨਾ ਇਰਾਕ ਦੀ ਮਸਜਿਦ 'ਤੇ ਹਮਲਾ ਕਰ ਰਹੀ ਹੈ। ਅਸੀਂ ਵੀਡੀਓ ਨੂੰ ਧਿਆਨ ਨਾਲ ਸੁਣਿਆ ਤਾਂ ਵੀਡੀਓ ਵਿਚ ਕਿਧਰੇ ਵੀ ਅਜਾਨ ਦੀ ਅਵਾਜ਼ ਨਹੀਂ ਸੁਣਾਈ ਦਿੱਤੀ। ਮਤਲਬ ਸਾਫ਼ ਹੈ ਕਿ ਅਜਾਨ ਦੀ ਅਵਾਜ਼ ਅਲੱਗ ਤੋਂ ਕੱਟ ਕੇ ਲਗਾਈ ਗਈ ਹੈ। 

ਇਸ ਦੇ ਨਾਲ ਹੀ ਸਾਨੂੰ ਸਰਚ ਦੌਰਾਨ mynet.com ਦੀ ਰਿਪੋਰਟ ਮਿਲੀ। ਇਹ ਰਿਪੋਰਟ 24 ਮਾਰਚ 2008 ਨੂੰ ਅਪਲੋਡ ਕੀਤੀ ਗਈ ਸੀ। ਰਿਪਰੋਟ ਤੁਰਕੀ ਭਾਸ਼ਾ ਵਿਚ ਸੀ ਇਸ ਲਈ ਅਸੀਂ ਇਸ ਦੀ ਹੈੱਡਲਾਈਨ ਨੂੰ ਗੂਗਲ ਟਰਾਂਸਲੇਟ ਕੀਤਾ। ਹੈੱਡਲਾਈਨ ਵਿਚ ਲਿਖਿਆ ਹੋਇਆ ਸੀ, ਅਮਰੀਕੀ ਸਿਪਾਹੀਆਂ ਦੀ ਨਵੀਂ ਖੇਡ''ਮੀਨਾਰ ਤਬਾਹ ਕਰਨਾ'' ਰਿਪੋਰਟ ਵਿਚ ਵਾਇਰਲ ਵੀਡੀਓ ਵਿਚੋਂ ਲਈ ਗਈ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪੋਰਟ ਵਿਚ ਇਹੀ ਕਿਹਾ ਗਿਆ ਸੀ ਕਿ ਇਹ ਹਮਲਾ ਇਰਾਕ ਮਸਜਿਦ 'ਤੇ ਅਮਰੀਕੀ ਸੈਨਿਕਾਂ ਨੇ ਹੀ ਕੀਤਾ ਸੀ। 

Photo
 

ਸਰਚ ਦੌਰਾਨ ਸਾਨੂੰ ਅਮਰੀਕਾ ਦੇ ਮਰੀਨ ਅਫ਼ਸਰ ਜਾਨ ਟਰਨਰ ਦਾ ਇਕ ਵੀਡੀਓ ਮਿਲਿਆ ਜਿਸ ਨੂੰ 17 ਮਾਰਚ 2008 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਵਿਚ ਜਾਨ ਟਰਨਰ ਇਹ ਕਬੂਲ ਰਿਹਾ ਹੈ ਕਿ 2006 ਵਿਚ ਉਹ ਇਰਾਕ ਵਿਚ ਸੀ। ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਮਾਸੂਮ ਬੱਚੇ ਨੂੰ ਗੋਲੀ ਮਾਰੀ ਸੀ। ਮਤਲਬ ਉਹਨਾਂ ਦਾ ਕਹਿਣਾ ਸੀ ਕਿ ਕਿਸ ਤਰ੍ਹਾਂ ਮਾਸੂਮ ਲੋਕਾਂ ਨੂੰ ਮਾਰਿਆ ਜਾਂਦਾ ਸੀ। ਵੀਡੀਓ ਵਿਚ 6.40 ਸੈਕਿੰਡ ਤੋਂ ਬਾਅਦ ਵਾਇਰਲ ਵੀਡੀਓ ਵਾਲਾ ਦ੍ਰਿਸ਼ ਵੀ ਦਿਖਾਇਆ ਗਿਆ ਹੈ। ਉਸ ਬਾਰੇ ਟਰਨਰ ਕਹਿੰਦੇ ਹਨ ਕਿ ਮਸਜਿਦ ਉੱਪਰ ਹਮਲਾ ਕਰਨਾ ਗੈਰ ਕਾਨੂੰਨੀ ਹੁੰਦਾ ਹੈ ਜਦੋਂ ਤਕ ਮਸਜਿਦ ਵੱਲੋਂ ਕੋਈ ਹਮਲਾ ਨਾ ਕੀਤਾ ਗਿਆ ਹੋਵੇ। ਟਰਨਰ ਨੇ ਦੱਸਿਆ ਕਿ ਮਸਜਿਦ 'ਤੇ ਹਮਲਾ ਇਸ ਕਰਕੇ ਕੀਤਾ ਗਿਆ ਕਿਉਂਕਿ ਉਹ ਲੋਕ ਗੁੱਸੇ ਵਿਚ ਸਨ। 

Photo
 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਇਰਾਕ ਦੀ ਮਸਜਿਦ 'ਤੇ  ਅਮਰੀਕੀ ਫੌਜ ਨੇ ਹਮਲਾ ਕੀਤਾ ਸੀ ਜਿਸ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 

Claim: ਇਜ਼ਰਾਈਲ ਬਾਰਡਰ ਦੇ ਕੋਲ ਫਿਲੀਸਤੀਨ ਵਿਚ ਬਣੀ ਮਸਜਿਦ ਤੋਂ ਅਜਾਨ ਦੀ ਅਵਾਜ ਤੋਂ ਤੰਗ ਆ ਕੇ ਇਜ਼ਰਾਈਲ ਫੌਜ ਨੇ ਮਸਜਿਦ 'ਤੇ ਗੋਲੀਬਾਰੀ ਕਰ ਦਿੱਤੀ। 
Claimed By: ਟਵਿੱਟਰ ਯੂਜ਼ਰ Guru Ji
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement