ਤੱਥ ਜਾਂਚ:ਸਪਾ ਦੇ ਸਾਬਕਾ ਵਿਧਾਇਕ ਦੇ ਬਿਆਨ ਨੂੰ ਹਿਮਾਲਿਆ ਕੰਪਨੀ ਦੇ ਮਾਲਿਕ ਦੇ ਨਾਂ ਤੋਂ ਕੀਤਾ ਵਾਇਰਲ
Published : May 28, 2021, 6:32 pm IST
Updated : May 28, 2021, 6:32 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਪੜਤਾਲ 'ਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਹਿਮਾਲਿਆ ਕੰਪਨੀ ਦਾ ਮਾਲਿਕ ਨਹੀਂ ਬਲਕਿ ਸਿਆਸੀ ਪਾਰਟੀ ਸਪਾ ਦਾ ਸਾਬਕਾ ਵਿਧਾਇਕ ਮਾਵਿਆ ਅਲੀ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਵਿਅਕਤੀ ਨੂੰ "ਅਸੀਂ ਮੁਸਲਮਾਨ ਪਹਿਲਾਂ ਹਾਂ, ਭਾਰਤੀ ਬਾਅਦ 'ਚ" ਬੋਲਦੇ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਹੋਰ ਕੋਈ ਨਹੀਂ ਬਲਕਿ ਮਸ਼ਹੂਰ ਦਵਾ ਕੰਪਨੀ ਹਿਮਾਲਿਆ ਦਾ ਮਾਲਿਕ ਹੈ। ਇਸ ਪੋਸਟ ਵਿਚ ਹਿਮਾਲਿਆ ਦੇ ਉਤਪਾਦਾਂ ਦਾ ਬਾਈਕਾਟ ਕਰਨ ਦੀ ਵੀ ਅਪੀਲ ਕੀਤੀ ਜਾ ਰਹੀ ਹੈ।

ਸਪੋਕਸਮੈਨ ਨੇ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਵਾਇਰਲ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਹਿਮਾਲਿਆ ਕੰਪਨੀ ਦਾ ਮਾਲਿਕ ਨਹੀਂ ਬਲਕਿ ਸਿਆਸੀ ਪਾਰਟੀ ਸਪਾ ਦਾ ਸਾਬਕਾ ਵਿਧਾਇਕ ਮਾਵਿਆ ਅਲੀ ਹੈ। ਇਹ ਵੀਡੀਓ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ Kiran Babarao Jodh???? (प्रदेश-अध्यक्ष-AHR) ਨੇ ਵਾਇਰਲ ਵੀਡੀਓ 21 ਮਈ 2021 ਨੂੰ ਸ਼ੇਅਰ ਕਰਦਿਆਂ ਲਿਖਿਆ, "☝️ हिमालया कंपनी के मालिक का बयान‼️हम पहले मुसलमान है, हम भारत के प्रति वफादार नहीं है, हम भारत के मालिक हैं. सोचिए ऐसा कोई बयान अगर बाबा रामदेव ने दे दिया होता तो पूरे देश में बवाल मच जाता.. हिमालय कम्पनी की दवाइयों का सभी बहिष्कार करें. ????"

ਵਾਇਰਲ ਪੋਸਟ ਦਾ ਟਵਿੱਟਰ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਜਿਸ ਤੋਂ ਪਤਾ ਲੱਗਾ ਕਿ ਵੀਡੀਓ ਆਜਤਕ ਨਿਊਜ਼ ਚੈਨਲ ਦਾ ਬੁਲੇਟਿਨ ਹੈ ਅਤੇ ਇਸ ਵੀਡੀਓ ਵਿਚ ਬਿਆਨ ਦੇ ਰਹੇ ਵਿਅਕਤੀ ਦਾ ਨਾਂਅ ਮਾਵਿਆ ਅਲੀ, ਸਾਬਕਾ ਸਪਾ ਨੇਤਾ ਦੱਸਿਆ ਜਾ ਰਿਹਾ ਹੈ। 

ਅੱਗੇ ਵੱਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਇਹ ਮਾਮਲਾ ਅਸਲ ਵਿਚ 2017 ਦਾ ਹੈ। ਸਾਨੂੰ ਟਵਿੱਟਰ 'ਤੇ ਰਿਪਬਲਿਕ ਨਿਊਜ਼ ਵੱਲੋਂ ਕੀਤੇ ਟਵੀਟ ਵਿਚ ਮਾਮਲੇ ਨੂੰ ਲੈ ਕੇ ਵੀਡੀਓ ਮਿਲਿਆ। ਇਹ ਟਵੀਟ 14 ਅਗਸਤ 2017 ਨੂੰ ਕੀਤਾ ਗਿਆ ਸੀ ਅਤੇ ਇਸ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ, "We are Muslims first, Indians after that: Mavia Ali, SP #PoliticsOverPatriotism"

ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਮਾਮਲੇ ਨੂੰ ਲੈ ਕੇ India Today ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo

ਮਤਲਬ ਸਾਫ਼ ਸੀ ਕਿ ਵੀਡੀਓ ਸਪਾ ਨੇਤਾ ਮਾਵਿਆ ਅਲੀ ਦਾ ਹੈ। ਅੱਗੇ ਵੱਧਦੇ ਹੋਏ ਅਸੀਂ ਹਿਮਾਲਿਆ ਕੰਪਨੀ ਬਾਰੇ ਸਰਚ ਕਰਨਾ ਸ਼ੁਰੂ ਕੀਤਾ।

ਦੱਸ ਦੀਏ ਕਿ ਹਿਮਾਲਿਆ ਕੰਪਨੀ ਦੇ ਮਾਲਕ ਮੁਹੰਮਦ ਮਨਲ ਸਨ, ਜਿਨ੍ਹਾਂ ਨੇ 1930 ਵਿਚ ਕੰਪਨੀ ਦੀ ਸਥਾਪਨਾ ਉੱਤਰਖੰਡ ਵਿਚ ਕੀਤੀ ਸੀ ਅਤੇ 1986 ਵਿਚ ਉਹਨਾਂ ਦਾ ਦੇਹਾਂਤ ਹੋ ਚੁੱਕਾ ਹੈ। ਮੁੰਹਮਦ ਮਨਲ ਇਕ ਸ਼ਾਂਤ ਸੁਭਾਅ ਦੇ ਵਿਅਕਤੀ ਸਨ ਅਤੇ ਉਹਨਾਂ ਦੇ ਨਜ਼ਦੀਕੀ ਉਹਨਾਂ ਨੂੰ ਇਸ ਪ੍ਰਰਣਾਦਾਇਕ ਵਿਅਕਤੀ ਵਜੋਂ ਯਾਦ ਕਰਦੇ ਸਨ। ਉਹ ਫੁਰਤੀਲੇ ਦਿਮਾਗ ਦੇ ਅਤੇ ਦੂਰਦਰਸ਼ੀ ਵਿਅਕਤੀ ਸਨ ਅਤੇ ਉਹਨਾਂ ਦੀ ਵਿਰਾਸਤ ਹਿਮਾਲਿਆ ਵਿਚ ਹਮੇਸ਼ਾਂ ਮੌਜੂਦ ਰਹੇਗੀ।  

ਇਹ ਪਹਿਲੀ ਵਾਰ ਨਹੀਂ ਜਦੋਂ ਹਿਮਾਲਿਆ ਕੰਪਨੀ ਦੇ ਮਾਲਿਕ ਨੂੰ ਲੈ ਕੇ ਫਰਜੀ ਖਬਰਾਂ ਫੈਲਾਈਆਂ ਗਈਆਂ ਹੋਣ। ਬੀਤੇ ਦਿਨੀਂ ਇੱਕ ਪੋਸਟ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਸੀ ਕਿ ਹਿਮਾਲਿਆ ਕੰਪਨੀ ਅਤਿਵਾਦੀਆਂ ਨੂੰ ਫੰਡਿੰਗ ਕਰਦੀ ਹੈ ਅਤੇ ਹਿਮਾਲਿਆ ਦੇ CEO ਦੀ ਤਸਵੀਰ ਲਾ ਕੇ ਕੰਪਨੀ ਦਾ ਮਾਲਿਕ ਦੱਸਿਆ ਜਾ ਰਿਹਾ ਸੀ। ਸਪੋਕਸਮੈਨ ਨੇ ਮਾਮਲੇ ਨੂੰ ਲੈ ਕੇ Fact Check ਕੀਤਾ ਸੀ ਜਿਸਨੂੰ ਇੱਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਨਤੀਜਾ - ਸਪੋਕਸਮੈਨ ਨੇ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਵਾਇਰਲ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਹਿਮਾਲਿਆ ਕੰਪਨੀ ਦਾ ਮਾਲਿਕ ਨਹੀਂ ਬਲਕਿ ਸਿਆਸੀ ਪਾਰਟੀ ਸਪਾ ਦਾ ਸਾਬਕਾ ਵਿਧਾਇਕ ਮਾਵਿਆ ਅਲੀ ਹੈ। ਇਹ ਵੀਡੀਓ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim: ਵੀਡੀਓ ਵਿਚ ਮਸ਼ਹੂਰ ਦਵਾ ਕੰਪਨੀ ਹਿਮਾਲਿਆ ਦਾ ਮਾਲਿਕ
Claimed By: ਟਵਿੱਟਰ ਯੂਜ਼ਰ Kiran Babarao Jodh???? (प्रदेश-अध्यक्ष-AHR)
fact Check: 
ਫਰਜੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement