
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਤਸਵੀਰ ਵਿਚ ਦਿਖ ਰਿਹਾ ਵਿਅਕਤੀ ਹਿਮਾਲਿਆ ਦਾ ਸੀਈਓ ਫਿਲਿਪ ਹੇਡਨ ਹੈ।
ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ)- ਸੋਸ਼ਲ ਮੀਡੀਆ 'ਤੇ ਹਿਮਾਲਿਆ ਕੰਪਨੀ ਦੇ ਪ੍ਰੋਡਕਟਸ ਦੇ ਨਾਲ ਇਕ ਵਿਅਕਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਦਿਖਣ ਵਾਲਾ ਵਿਅਕਤੀ ਹਿਮਾਲਿਆ ਕੰਪਨੀ ਦਾ ਫਾਊਂਡਰ ਮੁਹੰਮਦ ਮੇਨਲ ਹੈ ਅਤੇ ਉਹ ਆਪਣੀ ਤਨਖ਼ਾਹ ਵਿਚੋਂ 10 ਫੀਸਦੀ ਜੇਹਾਦੀਆਂ ਨੂੰ ਦੇ ਦਿੰਦਾ ਹੈ। ਇਸ ਦੇ ਨਾਲ ਹੀ ਹਿਮਾਲਿਆ ਕੰਪਨੀ ਦਾ ਬਾਈਕਾਟ ਕਰਨ ਨੂੰ ਵੀ ਕਿਹਾ ਜਾ ਰਿਹਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਤਸਵੀਰ ਵਿਚ ਦਿਖ ਰਿਹਾ ਵਿਅਕਤੀ ਹਿਮਾਲਿਆ ਦਾ ਸੀਈਓ ਫਿਲਿਪ ਹੇਡਨ ਹੈ ਉਨ੍ਹਾਂ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਦਾਅਵਾ
ਟਵਿੱਟਰ ਯੂਜ਼ਰ अंजली राजपूत ਨੇ 23 ਫਰਵਰੀ ਨੂੰ ਵਾਇਰਲ ਪੋਸਟ ਸ਼ੇਅਰ ਕੀਤੀ ਜਿਸ ਉੱਪਰ ਲਿਖਿਆ ਹੋਇਆ ਸੀ, ''ये है हिमालयन कंपनी का मालिक, मोहमद मेनाल ये अपना कुल आय मेँ से 10% जिहाद को सहयोग करता है। इस कंपनी दा कोई भी सामान न खरीदे!''
ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਯੂਜ਼ਰ ਨੇ ਲਿਖਿਆ ''हिमालया का कोई प्रोडक्ट ना लें????''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ economictimes ਦੀ ਰਿਪੋਰਟ ਮਿਲੀ। ਇਹ ਰਿਪੋਰਟ 20 ਸਤੰਬਰ 2016 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪੋਰਟ ਵਿਚ ਵਾਇਰਲ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪੋਰਟ ਵਿਚ ਇਸ ਵਿਅਕਤੀ ਦੀ ਪਹਿਚਾਣ ਹਿਮਾਲਿਆ ਕੰਪਨੀ ਦੇ ਸੀਈਓ ਫਿਲਿਪ ਹੇਡਨ ਦੇ ਨਾਮ ਤੋਂ ਕੀਤੀ ਗਈ ਸੀ।
ਇਸ ਤੋਂ ਬਾਅਦ ਅਸੀਂ ਫਿਲਿਪ ਹੇਡਨ ਨੂੰ ਲੈ ਕੇ ਗੂਗਲ ਸਰਚ ਕੀਤਾ। ਸਾਨੂੰ ਗੂਗਲ ਦੇ ਤਸਵੀਰ ਸੈਕਸ਼ਨ ਵਿਚ ਫਿਲਿਪ ਦੀਆਂ ਕਈ ਤਸਵੀਰਾਂ ਮਿਲੀਆਂ। ਇਨ੍ਹਾਂ ਤਸਵੀਰਾਂ ਵਿਚ ਵਾਇਰਲ ਤਸਵੀਰ ਨੂੰ ਵੀ ਵੇਖਿਆ ਜਾ ਸਕਦਾ ਹੈ।
ਇਸ ਤੋਂ ਬਾਅਦ ਅਸੀਂ ਵਾਇਰਲ ਦਾਅਵੇ ਮੁਤਾਬਿਕ ਮੁਹੰਮਦ ਮਨਲ ਬਾਰੇ ਗੂਗਲ ਸਰਚ ਕੀਤਾ। ਸਰਚ ਦੌਰਾਨ ਸਾਹਮਣੇ ਆਇਆ ਕਿ ਮੁੰਹਮਦ ਮਨਲ ਹਿਮਾਲਿਆ ਕੰਪਨੀ ਦੇ ਮਾਲਕ ਹਨ ਪਰ ਉਹਨਾਂ ਦਾ ਦੇਹਾਂਤ 1986 ਵਿਚ ਹੀ ਹੋ ਚੁੱਕਾ ਸੀ ਅਤੇ ਉਹਨਾਂ ਨੇ ਹੀ 1930 ਵਿਚ ਕੰਪਨੀ ਦੀ ਸਥਾਪਨਾ ਕੀਤੀ ਸੀ। ਇੰਨੀ ਪੜਤਾਲ ਤੋਂ ਇਹ ਸਾਫ਼ ਹੋਇਆ ਕਿ ਵਾਇਰਲ ਤਸਵੀਰ ਵਿਚ ਮੌਜੂਦ ਵਿਅਕਤੀ ਹਿਮਾਲਿਆ ਕੰਪਨੀ ਦਾ ਮਾਲਕ ਨਹੀਂ ਬਲਕਿ ਸੀਈਓ ਫਿਲਿਪ ਹੇਡਨ ਹੈ।
ਅੱਗੇ ਵਧਦੇ ਹੋਏ ਅਸੀਂ ਹਿਮਾਲਿਆ ਕੰਪਨੀ ਦੇ ਸੋਸ਼ਲ ਮੀਡੀਆ ਅਕਾਊਂਟਸ ਵੱਲ ਰੁਖ਼ ਕੀਤਾ। ਸਰਚ ਦੌਰਾਨ ਸਾਨੂੰ ਹਿਮਾਲਿਆ ਕੰਪਨੀ ਦੇ ਟਵਿੱਟਰ ਹੈਂਡਲ 'ਤੇ ਵਾਇਰਲ ਦਾਅਵੇ ਨੂੰ ਲੈ ਕੇ ਕੀਤਾ ਇਕ ਟਵੀਟ ਮਿਲਿਆ। ਟਵੀਟ ਵਿਚ ਉਹਨਾਂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ ਅਤੋ ਲੋਕਾਂ ਨੂੰ ਭਰੋਸਾ ਨਾ ਕਰਨ ਲਈ ਸੁਚੇਤ ਕੀਤਾ ਹੈ।
ਇਸ ਦੇ ਨਾਲ ਹੀ ਕੰਪਨੀ ਨੇ ਇਕ ਫੈਕਟ ਚੈੱਕ ਆਰਟੀਕਲ ਨੂੰ ਵੀ ਰੀਟਵੀਟ ਕਰ ਕੇ ਵੀ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਦੱਸ ਦੀਏ ਕਿ ਹਿਮਾਲਿਆ ਕੰਪਨੀ ਦੇ ਮਾਲਕ ਮੁਹੰਮਦ ਮਨਲ ਸਨ, ਜਿਨ੍ਹਾਂ ਨੇ 1930 ਵਿਚ ਕੰਪਨੀ ਦੀ ਸਥਾਪਨਾ ਉੱਤਰਖੰਡ ਵਿਚ ਕੀਤੀ ਸੀ ਅਤੇ 1986 ਵਿਚ ਉਹਨਾਂ ਦਾ ਦੇਹਾਂਤ ਹੋ ਚੁੱਕਾ ਹੈ। ਮੁੰਹਮਦ ਮਨਲ ਇਕ ਸ਼ਾਂਤ ਸੁਭਾਅ ਦੇ ਵਿਅਕਤੀ ਸਨ ਅਤੇ ਉਹਨਾਂ ਦੇ ਨਜ਼ਦੀਕੀ ਉਹਨਾਂ ਨੂੰ ਇਸ ਪ੍ਰਰਣਾਦਾਇਕ ਵਿਅਕਤੀ ਵਜੋਂ ਯਾਦ ਕਰਦੇ ਸਨ। ਉਹ ਫੁਰਤੀਲੇ ਦਿਮਾਗ ਦੇ ਅਤੇ ਦੂਰਦਰਸ਼ੀ ਵਿਅਕਤੀ ਸਨ ਅਤੇ ਉਹਨਾਂ ਦੀ ਵਿਰਾਸਤ ਹਿਮਾਲਿਆ ਵਿਚ ਹਮੇਸ਼ਾਂ ਮੌਜੂਦ ਰਹੇਗੀ।
ਨਤੀਜਾ- ਸਪੋਕਸਮੈਨ ਨੇ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗਲਤ ਪਾਇਆ ਹੈ। ਹਿਮਾਲਿਆ ਕੰਪਨੀ ਦੇ ਸੀਈਓ ਫਿਲਿਪ ਹੇਡਨ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਤਸਵੀਰ ਕੰਪਨੀ ਦੇ ਮਾਲਿਕ ਮੁਹੰਮਦ ਮਨਲ ਦੀ ਨਹੀਂ ਹੈ।
Claim: ਹਿਮਾਲਿਆ ਕੰਪਨੀ ਦਾ ਫਾਊਂਡਰ ਮੁਹੰਮਦ ਮੇਨਲ ਆਪਣੀ ਤਨਖ਼ਾਹ ਵਿਚੋਂ 10 ਫੀਸਦੀ ਜੇਹਾਦੀਆਂ ਨੂੰ ਦੇ ਦਿੰਦਾ ਹੈ
Claimed By:ਟਵਿੱਟਰ ਯੂਜ਼ਰ अंजली राजपूत
Fact Check: ਫਰਜ਼ੀ