Fact Check: ਛੋਟੀ ਬੱਚੀ ਨੂੰ ਬਚਾਉਂਦੇ ਫੌਜੀ ਦਾ ਇਹ ਵੀਡੀਓ ਇੱਕ Scripted ਨਾਟਕ ਹੈ
Published : Jun 28, 2022, 8:22 pm IST
Updated : Jun 28, 2022, 8:22 pm IST
SHARE ARTICLE
Fact Check Scripted video of Soldier saving a girl shared as real incident
Fact Check Scripted video of Soldier saving a girl shared as real incident

ਵਾਇਰਲ ਹੋ ਰਿਹਾ ਵੀਡੀਓ ਕੋਈ ਅਸਲ ਘਟਨਾ ਨਹੀਂ ਬਲਕਿ ਇੱਕ Scripted ਨਾਟਕ ਹੈ ਜਿਸਨੂੰ ਮਨੋਰੰਜਨ ਦੇ ਉਦੇਸ਼ ਤੋਂ ਬਣਾਇਆ ਗਿਆ ਸੀ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਫੌਜੀ ਨੂੰ ਇੱਕ ਛੋਟੀ ਬੱਚੀ ਨੂੰ ਕਰ ਨਾਲ ਵੱਜਣ ਤੋਂ ਬਚਾਉਂਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਬੱਚੀ ਦੀ ਮਾਂ ਫੋਨ 'ਚ ਵਿਅਸਤ ਹੁੰਦੀ ਹੈ। ਹੁਣ ਯੂਜ਼ਰਸ ਇਸ ਵੀਡੀਓ ਨੂੰ ਅਸਲ ਘਟਨਾ ਦੱਸਕੇ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕੋਈ ਅਸਲ ਘਟਨਾ ਨਹੀਂ ਬਲਕਿ ਇੱਕ Scripted ਨਾਟਕ ਹੈ ਜਿਸਨੂੰ ਮਨੋਰੰਜਨ ਦੇ ਉਦੇਸ਼ ਤੋਂ ਬਣਾਇਆ ਗਿਆ ਸੀ।

ਵਾਇਰਲ ਵੀਡੀਓ

ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਈ ਸਾਰੇ ਯੂਜ਼ਰਸ ਵਾਇਰਲ ਕਰ ਰਹੇ ਹਨ। ਹਿੰਦੀ ਭਾਸ਼ਾਈ ਯੂਜ਼ਰਸ ਸਣੇ ਵੀਡੀਓ ਨੂੰ ਇੱਕ ਨਾਮਵਰ ਪੰਜਾਬੀ ਮੀਡੀਆ ਅਦਾਰੇ ਨੇ ਵੀ ਵਾਇਰਲ ਕੀਤਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵਾਇਰਲ ਵੀਡੀਓ ਇੱਕ Scripted ਨਾਟਕ ਹੈ

ਸਾਨੂੰ ਇਹ ਪੂਰਾ ਵੀਡੀਓ Youtube 'ਤੇ 3rd Eye ਨਾਮਕ ਅਕਾਊਂਟ 'ਤੇ ਅਪਲੋਡ ਮਿਲਿਆ। ਦੱਸ ਦਈਏ ਕਿ ਇਹ ਅਕਾਊਂਟ ਮਨੋਰੰਜਨ 'ਤੇ ਅਧਾਰਿਤ ਵੀਡੀਓਜ਼ ਬਣਾਉਂਦਾ ਰਹਿੰਦਾ ਹੈ। 14 ਜੂਨ 2022 ਨੂੰ ਅਕਾਊਂਟ ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "SALUTE TO THIS ARMY MAN???????????? | MAN REAL LIFE SUPER HEROS"

YT VideoYT Video

ਇਸ ਵੀਡੀਓ ਦੇ ਅਖੀਰ 'ਚ ਸਾਫ ਤੌਰ 'ਤੇ ਸਾਨੂੰ ਵੀਡੀਓ ਦਾ Disclaimer ਮਿਲਿਆ ਜਿਸਦੇ ਵਿਚ ਦੱਸਿਆ ਗਿਆ ਕਿ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਜਿਸਨੂੰ ਮਨੋਰੰਜਨ ਦੇ ਅਧਾਰ 'ਤੇ ਬਣਾਇਆ ਗਿਆ ਸੀ। 

DisclaimerDisclaimer

ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਜਦੋਂ ਇਸ ਅਕਾਊਂਟ ਦੀ ਕੋਈ ਕਾਲਪਨਿਕ ਵੀਡੀਓ ਅਸਲ ਘਟਨਾ ਦੱਸਕੇ ਵਾਇਰਲ ਕੀਤੀ ਗਈ ਹੋਵੇ। ਰੋਜ਼ਾਨਾ ਸਪੋਕਸਮੈਨ ਨੇ ਪਹਿਲਾਂ ਵੀ ਇਸ ਅਕਾਊਂਟ ਨਾਲ ਜੁੜੇ ਵੀਡੀਓ ਦਾ Fact Check ਕੀਤਾ ਸੀ ਜਿਸਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕੋਈ ਅਸਲ ਘਟਨਾ ਨਹੀਂ ਬਲਕਿ ਇੱਕ Scripted ਨਾਟਕ ਹੈ ਜਿਸਨੂੰ ਮਨੋਰੰਜਨ ਦੇ ਉਦੇਸ਼ ਤੋਂ ਬਣਾਇਆ ਗਿਆ ਸੀ।

Claim- Real incident of Army Soldier saving girl from hitting by a Car
Claimed By- SM Users
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement