
ਇਹ ਵੀਡੀਓ ਰਾਜਸਥਾਨ ਦਾ ਹੈ ਜਿਥੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਨਾਲ ਕੁੱਟਮਾਰ ਕੀਤੀ ਗਈ ਸੀ। ਬਰੇਲੀ ਪੁਲਿਸ ਨੇ ਇਸ ਵਾਇਰਲ ਦਾਅਵੇ ਦਾ ਖੰਡਨ ਵੀ ਕੀਤਾ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਇੱਕ ਪੁਲਿਸ ਮੁਲਾਜ਼ਮ ਨੂੰ ਬੇਹਰਿਹਮੀ ਨਾਲ ਕੁੱਟਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬਰੇਲੀ ਵਿਚ ਚਲਾਨ ਕੱਟਣ ਤੋਂ ਨਰਾਜ਼ ਮੁਸਲਿਮ ਲੋਕਾਂ ਦੀ ਭੀੜ ਨੇ ਇੱਕ ਪੁਲੀਸ ਮੁਲਾਜ਼ਮ ਨੂੰ ਕੁੱਟਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਬਰੇਲੀ ਦਾ ਨਹੀਂ ਹੈ। ਇਹ ਵੀਡੀਓ ਰਾਜਸਥਾਨ ਦਾ ਹੈ ਜਿਥੇ ਗੱਡੀ ਨਾਲ ਟੱਕਰ ਲੱਗਣ ਤੋਂ ਬਾਅਦ ਲੋਕਾਂ ਨੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਨਾਲ ਕੁੱਟਮਾਰ ਕੀਤੀ ਸੀ। ਹੁਣ ਪੁਰਾਣੇ ਮਾਮਲੇ ਦੇ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Vinay Kumar Tiwari" ਨੇ 25 ਸਿਤੰਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "बरेली सिविल लाईन्स न्यूज़ पुलिस द्वारा चालान काटने पर मुसलमानों ने उनकी पिटाई की जो कानून को चुनौती है! यह वीडियो बताता है की आगे हिन्दुस्तान मे क्या क्या होगा| कौन देश चलायेगा! और सबका भविष्य क्या होगा ! कड़वा सच यह है कि देश को बाहर से ज्यादा अन्दर से बहुत ज्यादा खतरा है! दोस्तों इंसानियत के नाते आपसे हाथ जोड़कर विनती है कि यह वीडियो हर एक ग्रुप मे भेजना है कल शाम तक हर एक न्यूज़ चैनल मे आना चाहिये!"
ਵਾਇਰਲ ਪੋਸਟ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਇਹ ਰਾਜਸਥਾਨ ਦਾ ਪੁਰਾਣਾ ਵੀਡੀਓ ਹੈ
ਸਾਨੂੰ ਇਸ ਵੀਡੀਓ ਨਾਲ ਜੁੜੇ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਸਾਰੀਆਂ ਖਬਰਾਂ ਅਨੁਸਾਰ ਮਾਮਲਾ ਰਾਜਸਥਾਨ ਦਾ ਹੈ ਜਿਥੇ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਨੂੰ ਕੁੱਟਿਆ ਜਾਂਦਾ ਹੈ। ਦੈਨਿਕ ਭਾਸਕਰ ਨੇ 23 ਮਾਰਚ 2021 ਨੂੰ ਮਾਮਲੇ ਨੂੰ ਕਵਰ ਕਰਦਿਆਂ ਆਪਣੀ ਖਬਰ ਦਾ ਸਿਰਲੇਖ ਲਿਖਿਆ, "पुलिसकर्मी को बेरहमी से पीटा:पुलिस जीप से हुई टक्कर के बाद गुस्साए लोगों ने कांस्टेबल को जमकर पीटा, वर्दी फाड़ी; VIDEO सामने आया"
ਖਬਰ ਅਨੁਸਾਰ, "ਮਾਮਲਾ ਭਰਤਪੁਰ ਅਤੇ ਹਰਿਆਣਾ ਦੀ ਸਰਹੱਦ ਦੇ ਨੇੜੇ ਜੁਹਾਰਾ ਕਸਬੇ ਦਾ ਹੈ। ਇੱਥੇ ਹਰਿਆਣਾ ਦੇ ਪੁਨਹਾਨਾ ਥਾਣੇ ਦਾ ਪੁਲਿਸ ਕਾਂਸਟੇਬਲ ਕਿਸੇ ਮਾਮਲੇ ਦੀ ਜਾਂਚ ਲਈ ਜੁਹਾਰਾ ਆਇਆ ਸੀ। ਬਾਜ਼ਾਰ ਵਿਚੋਂ ਲੰਘਦੇ ਸਮੇਂ ਪੁਲਿਸ ਦੀ ਕਾਰ ਕਿਸੇ ਹੋਰ ਵਾਹਨ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਦੂਜੇ ਵਾਹਨ ਵਿਚ ਸਵਾਰ ਲੋਕਾਂ ਨੇ ਕਾਂਸਟੇਬਲ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ।"
ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਹੁਣ ਤਕ ਦੀ ਪੜਤਾਲ ਤੋਂ ਇਹ ਤਾਂ ਸਾਫ ਹੋਇਆ ਕਿ ਵੀਡੀਓ ਪੁਰਾਣਾ ਹੈ ਅਤੇ ਇਸਦਾ ਬਰੇਲੀ ਨਾਲ ਕੋਈ ਸਬੰਧ ਨਹੀਂ ਹੈ। ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਵਾਇਰਲ ਦਾਅਵੇ ਵਰਗਾ ਮਾਮਲਾ ਬਰੇਲੀ ਵਿਚ ਵਾਪਰਿਆ ਹੈ ਜਾਂ ਨਹੀਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਬਰੇਲੀ ਪੁਲਿਸ ਦੇ 2 ਟਵੀਟ ਮਿਲੇ। ਇੱਕ ਟਵੀਟ 25 ਮਾਰਚ 2021 ਨੂੰ ਕੀਤਾ ਗਿਆ ਸੀ ਅਤੇ ਦੂਜਾ ਟਵੀਟ ਵਾਇਰਲ ਦਾਅਵੇ ਨੂੰ ਲੈ ਕੇ 25 ਸਿਤੰਬਰ 2021 ਨੂੰ ਕੀਤਾ ਗਿਆ ਸੀ। ਇਨ੍ਹਾਂ ਦੋਵੇਂ ਟਵੀਟ ਵਿਚ ਬਰੇਲੀ ਪੁਲਿਸ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ। ਇਹ ਦੋਵੇਂ ਟਵੀਟ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹੈ।
#bareillypolice - Denial/खण्डन ।#UPPolice .@Uppolice .@dgpup .@UPPViralCheck .@adgzonebareilly .@igrangebareilly pic.twitter.com/X9s8bXukx4
— Bareilly Police (@bareillypolice) September 25, 2021
कतिपय Twitter के माध्यम से एक वीडियो बरेली सिविल लाईन्स का बताकर प्रसारित किया जा रहा है। जिसका बरेली पुलिस खण्डन करती है। #UPPolice @Uppolice @adgzonebareilly @igrangebareilly @CMOfficeUP @UPGovt pic.twitter.com/e9Ya46zW3p
— Bareilly Police (@bareillypolice) May 25, 2021
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਬਰੇਲੀ ਦਾ ਨਹੀਂ ਹੈ। ਇਹ ਵੀਡੀਓ ਰਾਜਸਥਾਨ ਦਾ ਹੈ ਜਿਥੇ ਗੱਡੀ ਨਾਲ ਟੱਕਰ ਲੱਗਣ ਤੋਂ ਬਾਅਦ ਲੋਕਾਂ ਨੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਨਾਲ ਕੁੱਟਮਾਰ ਕੀਤੀ ਸੀ। ਹੁਣ ਪੁਰਾਣੇ ਮਾਮਲੇ ਦੇ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
Claim- Muslim community thrashed police official for issuing challan
Claimed By- FB User Vinay Kumar Tiwari
Fact Check- Fake