Fact Check: ਭਾਰਤ-ਪਾਕਿਸਤਾਨ ਸਮਰਥਕਾਂ ਦੀ ਇਸ ਤਸਵੀਰ ਦਾ ਹਾਲੀਆ T20 ਵਿਸ਼ਵ ਕੱਪ ਨਾਲ ਕੋਈ ਸਬੰਧ ਨਹੀਂ
Published : Oct 28, 2021, 4:39 pm IST
Updated : Oct 28, 2021, 4:39 pm IST
SHARE ARTICLE
Fact Check Old image of Indian-Pakistan cricket team supporters viral as recent
Fact Check Old image of Indian-Pakistan cricket team supporters viral as recent

ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2015 ਵਿਸ਼ਵ ਕੱਪ ਦੀ ਹੈ। ਹੁਣ ਪੁਰਾਣੀ ਤਸਵੀਰ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਭਾਰਤੀ ਕ੍ਰਿਕੇਟ ਟੀਮ ਦੀ ਵਰਦੀ ਪਾਈ ਕੁੜੀ ਅਤੇ ਪਾਕਿਸਤਾਨ ਕ੍ਰਿਕੇਟ ਟੀਮ ਦੀ ਵਰਦੀ ਪਾਏ ਮੁੰਡੇ ਨੂੰ ਕੱਠੇ ਫੋਟੋ ਖਿਚਵਾਉਂਦੇ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਹਾਲੀਆ ਦੁਬਈ ਵਿਚ ਚਲ ਰਹੇ T20 ਵਿਸ਼ਵ ਕੱਪ ਨਾਲ ਜੋੜ ਤੰਜ ਕੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2015 ਵਿਸ਼ਵ ਕੱਪ ਦੀ ਹੈ। ਹੁਣ ਪੁਰਾਣੀ ਤਸਵੀਰ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ डॉक्टर झटका praody ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "भक्त मंडली देखो देखो दुबई में लव जिहाद"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਇਹ ਤਸਵੀਰ 2015 ਦੀ ਹੈ

ਸਾਨੂੰ ਇਹ ਤਸਵੀਰ ਕਈ ਪੁਰਾਣੀਆਂ ਖਬਰਾਂ ਵਿਚ ਅਪਲੋਡ ਮਿਲੀ। ਸਭਤੋਂ ਪੁਰਾਣੀ ਮਿਤੀ ਸਾਨੂੰ 2015 ਦੀ ਮਿਲੀ। 15 ਫਰਵਰੀ 2015 ਨੂੰ ਹਿੰਦੀ ਅਖਬਾਰ ਅਮਰ ਉਜਾਲਾ ਨੇ ਇਹ ਤਸਵੀਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "देखिए तस्वीरें, फैंस पर छाया भारत-पाक मैच का जादू"

AmarUjalaAmarUjala

ਤਸਵੀਰ ਨੂੰ ਸ਼ੇਅਰ ਕਰਦਿਆਂ ਡਿਸਕ੍ਰਿਪਸ਼ਨ ਲਿਖਿਆ ਗਿਆ, "भारत-पाकिस्तान के बीच भले ही मुकाबला हो रहा हो। पर उनके समर्थक एक साथ दिल मिलाकर एक अपने देशों का चियर्स कर रहे हैं। देखिए तस्वीरों में जब भारत-पाकिस्तान के समर्थक हुए एक।"

ਖਬਰ ਅਨੁਸਾਰ ਇਹ ਤਸਵੀਰ 2015 'ਚ ਹੋਏ ਵਿਸ਼ਵ ਕੱਪ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਹੋਣ ਤੋਂ ਪਹਿਲਾਂ ਖਿੱਚੀ ਗਈ ਸੀ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ। ਦੱਸ ਦਈਏ ਕਿ 2015 ਦੇ ਵਿਸ਼ਵ ਕੱਪ ਹੋਸਟ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਰਹੇ ਹਨ।

ਮਤਲਬ ਸਾਫ ਸੀ ਕਿ 6 ਸਾਲ ਪੁਰਾਣੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

24 ਅਕਤੂਬਰ 2021 ਨੂੰ ਪਾਕਿਸਤਾਨ ਨੇ T20 ਵਿਸ਼ਵ ਕੱਪ ਵਿਚ ਭਾਰਤ ਨੂੰ ਮਾਤ ਦਿੱਤੀ ਜਿਸਤੋਂ ਬਾਅਦ ਪਾਕਿਸਤਾਨ ਟੀਮ ਦੀ ਤਰੀਫ ਕੀਤੀ ਗਈ ਅਤੇ ਭਾਰਤੀ ਕ੍ਰਿਕੇਟ ਟੀਮ ਦੀ ਕੜੀ ਆਲੋਚਨਾ ਵੀ ਵੇਖਣ ਨੂੰ ਮਿਲੀ। ਇਹੀ ਨਹੀਂ ਬਲਕਿ ਕਈ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਪੁਰਾਣੇ ਵੀਡੀਓ ਵਾਇਰਲ ਕਰ ਭਾਰਤੀ ਕ੍ਰਿਕੇਟ ਟੀਮ ਪ੍ਰਤੀ ਗਲਤ ਜਾਣਕਾਰੀ ਫੈਲਾਈ ਗਈ। ਇਨ੍ਹਾਂ ਗੁੰਮਰਾਹਕੁਨ ਦਾਅਵਿਆਂ ਦੀ ਪੜਤਾਲ ਅਸੀਂ ਕੀਤੀ ਹੈ ਜਿਨ੍ਹਾਂ ਨੂੰ ਹੇਠਾਂ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

ਤੱਥ ਜਾਂਚ: ਪਾਕਿਸਤਾਨ ਤੋਂ ਹਾਰਨ ਤੋਂ ਬਾਅਦ ਟੀਮ ਇੰਡੀਆ ਨੂੰ ਕੀਤਾ ਗਿਆ ਜਲੀਲ? 2017 ਦਾ ਵੀਡੀਓ ਵਾਇਰਲ

Fact Check Olf Video of Pak Fans disgracing Team India shared as Recent

Fact Check: ਵਿਰਾਟ ਕੋਹਲੀ ਸਾਹਮਣੇ ਕਿਸਾਨੀ ਅੰਦੋਲਨ ਦੇ ਨਾਅਰੇ ਲਾ ਰਹੀ ਲੜਕੀ ਦਾ ਵੀਡੀਓ ਸਾਲ ਪੁਰਾਣਾ

Fact Check Old video of lady shouting farmers slogan in front of Virat Kohli shared as recent

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2015 ਵਿਸ਼ਵ ਕੱਪ ਦੀ ਹੈ। ਹੁਣ ਪੁਰਾਣੀ ਤਸਵੀਰ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Image of India-Pak Cricket Team Supporters is from Dubai
Claimed By- Twitter User डॉक्टर झटका praody

Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement