ਬੰਬ ਡਿੱਗਣ 'ਤੇ ਆਪਣੀ ਬੇਟੀ ਨੂੰ ਹੱਸਣਾ ਸਿਖਾ ਰਹੇ ਪਿਤਾ ਦਾ ਇਹ ਵੀਡੀਓ ਇਜ਼ਰਾਇਲ-ਫਿਲਿਸਤਿਨ ਜੰਗ ਨਾਲ ਸਬੰਧਿਤ ਨਹੀਂ ਹੈ
Published : Oct 28, 2023, 2:08 pm IST
Updated : Oct 28, 2023, 2:08 pm IST
SHARE ARTICLE
Father teaching her daughter every time when bomb fall is not linked with Israel Palestine war
Father teaching her daughter every time when bomb fall is not linked with Israel Palestine war

ਵਾਇਰਲ ਹੋ ਰਿਹਾ ਇਹ ਵੀਡੀਓ ਸੀਰੀਆ ਦਾ ਪੁਰਾਣਾ ਵੀਡੀਓ ਹੈ ਅਤੇ ਇਸਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਪਿਤਾ ਆਪਣੇ ਬੇਟੀ ਨੂੰ ਬੰਬ ਡਿੱਗਣ 'ਤੇ ਜ਼ੋਰ-ਜ਼ੋਰ ਨਾਲ ਹੱਸਣ ਦੀ ਸਲਾਹ ਦਿੰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਵੀ ਬੰਬ ਡਿੱਗਦਾ ਹੈ, ਓਦੋਂ-ਓਦੋਂ ਉਹ ਬੱਚੀ ਜ਼ੋਰ ਨਾਲ ਹੱਸਦੀ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਜੁੜਿਆ ਹੋਇਆ ਹੈ। ਇਸ ਵੀਡੀਓ ਨੂੰ ਫਿਲਿਸਤਿਨ ਦਾ ਦੱਸਿਆ ਜਾ ਰਿਹਾ ਹੈ।

X ਅਕਾਊਂਟ Censored Men ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "???????????????? A Palestinian father tells his daughter to laugh every time she hears an Israeli airstrike so that she doesn’t get scared."

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਸੀਰੀਆ ਦਾ ਪੁਰਾਣਾ ਵੀਡੀਓ ਹੈ ਅਤੇ ਇਸਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵਾਇਰਲ ਵੀਡੀਓ ਪੁਰਾਣਾ ਤੇ ਸੀਰੀਆ ਦਾ ਹੈ

ਸਾਨੂੰ ਇਸ ਵੀਡੀਓ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਦੱਸ ਦਈਏ ਕਿ ਇਹ ਵੀਡੀਓ ਫਿਲਿਸਤਿਨ ਦਾ ਨਹੀਂ ਸਗੋਂ ਸੀਰੀਆ ਦਾ ਪੁਰਾਣਾ ਵੀਡੀਓ ਹੈ। ਨਾਮਵਰ ਮੀਡੀਆ ਅਦਾਰੇ Daily Mail ਨੇ ਵਾਇਰਲ ਵੀਡੀਓ ਨੂੰ ਲੈ ਕੇ 20 ਫਰਵਰੀ 2020 ਨੂੰ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Little girl laughs when bombs fall as Syrian father teaches her a game to cope with the shelling in heart-wrenching video"

Daily MailDaily Mail

ਖਬਰ ਅਨੁਸਾਰ, "ਬੰਬ ਨਾਲ ਤਬਾਹ ਹੋਏ ਪੱਛਮੀ ਸੀਰੀਆ ਵਿਚ ਰਹਿਣ ਵਾਲੇ ਇੱਕ ਪਿਤਾ ਨੇ ਆਪਣੀ ਤਿੰਨ ਸਾਲ ਦੀ ਧੀ ਨੂੰ ਬੰਬ ਡਿੱਗਣ ਦੀ ਆਵਾਜ਼ ਸੁਣ ਕੇ ਹੱਸਣਾ ਸਿਖਾਇਆ ਹੈ। ਸੀਰੀਆ ਦਾ ਅਬਦੁੱਲਾ ਅਲ-ਮੁਹੰਮਦ, 32, ਆਪਣੀ ਧੀ, ਸਲਵਾ ਅਤੇ ਪਤਨੀ ਨਾਲ ਇਦਲਿਬ ਸ਼ਹਿਰ ਦੇ ਇੱਕ ਸੂਬੇ ਸਰਮਾਦਾ ਵਿਚ ਰਹਿੰਦਾ ਹੈ। ਟਵਿੱਟਰ 'ਤੇ ਇਕ ਪੋਸਟ ਵਿਚ, ਪਿਤਾ ਨੇ ਇਸ ਖੇਡ ਜ਼ਰੀਏ ਆਪਣੀ ਧੀ ਨੂੰ ਨੇੜੇ-ਤੇੜੇ ਧਮਾਕਿਆਂ ਕਾਰਨ ਹੋਣ ਵਾਲੇ 'ਮਨੋਵਿਗਿਆਨਕ ਸੰਕਟ' ਤੋਂ ਬਚਾਉਣ ਲਈ ਤਿਆਰ ਕੀਤਾ।"

ਇਸ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਸੀਰੀਆ ਦਾ ਪੁਰਾਣਾ ਵੀਡੀਓ ਹੈ ਅਤੇ ਇਸਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement