
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। NDTV ਨੇ ਆਪ ਸਪਸ਼ਟੀਕਰਨ ਦੇ ਕੇ ਇਸ ਗ੍ਰਾਫਿਕ ਨੂੰ ਫਰਜ਼ੀ ਦੱਸਿਆ ਹੈ।
RSFC (Team Mohali)- ਤੇਲੰਗਾਨਾ ਚੋਣਾਂ 2023 ਦੀਆਂ ਸਰਗਰਮੀਆਂ ਵਿਚਕਾਰ ਸੋਸ਼ਲ ਮੀਡੀਆ 'ਤੇ ਮੀਡੀਆ ਅਦਾਰੇ NDTV ਦੇ ਨਾਂਅ ਤੋਂ ਇੱਕ ਓਪੀਨਿਅਨ ਪੋਲ ਦਾ ਸਕ੍ਰੀਨਸ਼ੋਟ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੇਲੰਗਾਨਾ ਵਿਚ ਕਾਂਗਰੇਸ ਦੀ ਸਰਕਾਰ ਬਣਨ ਜਾ ਰਹੀ ਹੈ। NDTV ਦੇ ਨਾਂਅ ਤੋਂ ਵਾਇਰਲ ਇਹ ਨਤੀਜੇ ਇਸ ਪ੍ਰਕਾਰ ਹਨ;
◆INC: 68-76
◆BJP: 3-5
◆BRS: 30-35
◆AIMIM: 5-7
◆IND : 2-4
ਕੁੱਲ ਸੀਟਾਂ: 119
ਸਰਕਾਰ ਬਣਾਉਣ ਲਈ ਲੋੜੀਂਦੀ ਸੀਟਾਂ: 60
ਇਨ੍ਹਾਂ ਨਤੀਜਿਆਂ ਨੂੰ ਕਾਂਗਰੇਸ ਦੀ ਆਗੂ Supriya Shrinate ਨੇ ਵੀ ਸਾਂਝਾ ਕੀਤਾ ਹੈ। ਵਾਇਰਲ ਗ੍ਰਾਫਿਕ ਤੇ Supriya Shrinate ਦੇ ਪੋਸਟਾਂ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। NDTV ਨੇ ਆਪ ਸਪਸ਼ਟੀਕਰਨ ਦੇ ਕੇ ਇਸ ਗ੍ਰਾਫਿਕ ਨੂੰ ਫਰਜ਼ੀ ਦੱਸਿਆ ਹੈ।
ਸਪੋਕਸਮੈਨ ਦੀ ਪੜਤਾਲ
ਕਿਉਂਕਿ ਇਸ ਗ੍ਰਾਫਿਕ ਮੀਡੀਆ ਅਦਾਰੇ NDTV ਦੇ ਨਾਂਅ ਤੋਂ ਵਾਇਰਲ ਕੀਤਾ ਜਾ ਰਿਹਾ ਹੈ, ਇਸਲਈ ਅਸੀਂ ਸਭਤੋਂ ਪਹਿਲਾਂ NDTV ਦੇ ਅਧਿਕਾਰਿਕ ਸੋਸ਼ਲ ਮੀਡੀਆ ਅਕਾਊਂਟਸ ਵੱਲ ਵਿਜ਼ਿਟ ਕੀਤਾ।
ਵਾਇਰਲ ਗ੍ਰਾਫਿਕ ਫਰਜ਼ੀ ਹੈ
ਦੱਸ ਦਈਏ ਸਾਨੂੰ NDTV ਦੇ X ਅਕਾਊਂਟ ਵੱਲੋਂ ਇਸ ਵਾਇਰਲ ਗ੍ਰਾਫਿਕ ਨੂੰ ਲੈ ਕੇ ਸਪਸ਼ਟੀਕਰਨ ਮਿਲਿਆ। NDTV ਨੇ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਲਿਖਿਆ, "#FakeNewsAlert | NDTV has not carried any poll of polls for #Telangana2023. Please don’t spread fake news."
#FakeNewsAlert | NDTV has not carried any poll of polls for #Telangana2023. Please don’t spread fake news.
— NDTV (@ndtv) November 28, 2023
For fastest and most accurate election results, do log on to https://t.co/Fbzw6n9j4d on Sunday pic.twitter.com/7ehK3ysdeQ
NDTV ਨੇ ਸਾਫ ਕੀਤਾ ਕਿ ਉਨ੍ਹਾਂ ਦੇ ਵੱਲੋਂ ਤੇਲੰਗਾਨਾ ਚੋਣਾਂ 2023 ਨੂੰ ਲੈ ਕੇ ਕੋਈ ਪੋਲ ਆਫ ਪੋਲਸ ਨਹੀਂ ਕਰਵਾਇਆ ਗਿਆ ਹੈ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। NDTV ਨੇ ਆਪ ਸਪਸ਼ਟੀਕਰਨ ਦੇ ਕੇ ਇਸ ਗ੍ਰਾਫਿਕ ਨੂੰ ਫਰਜ਼ੀ ਦੱਸਿਆ ਹੈ।