Fact Check: ਅਜੇ ਦੇਵਗਨ ਨਾਲ ਨਹੀਂ ਹੋਈ ਕੁੱਟਮਾਰ, ਵੀਡੀਓ ਦੋ ਗੁਟਾਂ ਦੀ ਆਪਸੀ ਲੜਾਈ ਦਾ ਹੈ
Published : Mar 29, 2021, 1:37 pm IST
Updated : Mar 29, 2021, 1:51 pm IST
SHARE ARTICLE
FACT CHECK
FACT CHECK

ਵੀਡੀਓ ਇੱਕ ਨਿਜੀ ਗੁਟਾਂ ਦੇ ਕੁੱਟਮਾਰ ਦਾ ਹੈ ਅਤੇ ਇਸਦੇ ਵਿਚ ਅਜੇ ਦੇਵਗਨ ਨਹੀਂ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਦਾਅਵਾ ਫਰਜੀ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ):ਕਿਸਾਨੀ ਸੰਘਰਸ਼ ਨੂੰ ਲੈ ਕੇ ਕੁਝ ਦਿਨਾਂ ਪਹਿਲਾਂ ਅਦਾਕਾਰ ਅਜੇ ਦੇਵਗਨ ਦਾ ਵਿਰੋਧ ਇੱਕ ਨਿਹੰਗ ਸਿੰਘ ਵੱਲੋਂ ਉਨ੍ਹਾਂ ਦੀ ਗੱਡੀ ਰੋਕ ਕੇ ਕੀਤਾ ਗਿਆ ਸੀ। ਹੁਣ ਅਜੇ ਦੇਵਗਨ ਨਾਲ ਜੋੜ ਇੱਕ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਖਿਲਾਫ ਬੋਲਣ ਕਰਕੇ ਅਜੇ ਦੇਵਗਨ ਤੋਂ ਨਰਾਜ਼ ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਹੈ ਕਿ ਵੀਡੀਓ ਇੱਕ ਨਿਜੀ ਗੁਟਾਂ ਦੇ ਕੁੱਟਮਾਰ ਦਾ ਹੈ ਅਤੇ ਇਸਦੇ ਵਿਚ ਅਜੇ ਦੇਵਗਨ ਨਹੀਂ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਦਾਅਵਾ ਫਰਜੀ ਹੈ।

ਵਾਇਰਲ ਪੋਸਟ
ਫੇਸਬੁੱਕ ਪੇਜ "ਸੰਗਰੂਰ ਦੇ ਰੰਗ" ਨੇ ਇੱਕ ਕੁੱਟਮਾਰ ਦਾ ਵੀਡੀਓ ਅਪਲੋਡ ਕਰਦਿਆਂ ਲਿਖਿਆ, "ਅਜੇ ਦੇਵਗਨ ਦੀ ਛਿੱਤਰ ਪਰੇਡ , ਗੱਲ ਦਾ ਪ੍ਰਮਾਣ ਨਹੀ ਹੇ ਕਿ ਹੋਇਆ ਹੇ"

ਵਾਇਰਲ ਪੋਸਟ ਦਾ ਆਰਕਾਇਵਡ (https://archive.ph/187Nt) ਲਿੰਕ।

ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸਬੰਧਿਤ ਕੀਵਰਡ ਨਾਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਮਾਮਲੇ ਨੂੰ ਲੈ ਕੇ 28 ਮਾਰਚ ਨੂੰ ਪ੍ਰਕਾਸ਼ਿਤ NDTV ਦੀ ਖ਼ਬਰ ਮਿਲੀ ਜਿਸਦੀ ਹੈਡਲਾਇਨ ਸੀ, "Group Fight Erupts Near Delhi Airport After Two Cars Scrape Each Other"

newsnews

ਖਬਰ ਵਿਚ ਵੀਡੀਓ ਦੇ ਸਕ੍ਰੀਨਸ਼ੋਟ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਖਬਰ ਅਨੁਸਾਰ, "ਇਹ ਵੀਡੀਓ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦਾ ਹੈ ਜਿਥੇ ਦੋ ਗੁੱਟਾਂ 'ਚ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਹ ਵੀਡੀਓ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦੇ ਕੋਲ ਬਣੇ ਐਰੋਸਿਟੀ ਦਾ ਹੈ।"

ਖਬਰ ਵਿਚ ਕੀਤੇ ਵੀ ਅਜੇ ਦੇਵਗਨ ਦਾ ਨਾਂ ਨਹੀਂ ਲਿਆ ਗਿਆ ਸੀ ਅਤੇ ਖਬਰ ਅਨੁਸਾਰ ਪੁਲਿਸ ਨੇ 2 ਲੋਕਾਂ (ਤਰਨਜੀਤ ਸਿੰਘ ਅਤੇ ਨਵੀਨ ਕੁਮਾਰ) ਨੂੰ ਗਿਰਫ਼ਤਾਰ ਵੀ ਕੀਤਾ ਹੈ।

ਇਹ ਵੀਡੀਓ ਸਾਨੂੰ Yahoo News ਵਿਚ ਪ੍ਰਕਾਸ਼ਿਤ ਇੱਕ ਖਬਰ ਵਿਚ ਵੀ ਅਪਲੋਡ ਮਿਲਿਆ ਜਿਸਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

yahooyahoo

ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਹੈ ਕਿ ਵੀਡੀਓ ਇੱਕ ਨਿਜੀ ਗੁਟਾਂ ਦੇ ਕੁੱਟਮਾਰ ਦਾ ਹੈ ਅਤੇ ਇਸਦੇ ਵਿਚ ਅਜੇ ਦੇਵਗਨ ਨਹੀਂ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਦਾਅਵਾ ਫਰਜੀ ਹੈ।

Claim: ਕਿਸਾਨਾਂ ਦੇ ਖਿਲਾਫ਼ ਬੋਲਣ ਕਰਕੇ ਅਜੇ ਦੇਵਗਨ ਤੋਂ ਨਰਾਜ਼ ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ।
 

Claimed By: ਫੇਸਬੁੱਕ ਪੇਜ "ਸੰਗਰੂਰ ਦੇ ਰੰਗ"
 

Fact Check:  Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement