Fact Check: ਮੋਟਰਸਾਈਕਲ 'ਤੇ ਲਾਸ਼ ਲੈ ਕੇ ਜਾ ਰਹੇ ਵਿਅਕਤੀਆਂ ਦੀ ਇਹ ਤਸਵੀਰ 4 ਸਾਲ ਪੁਰਾਣੀ
Published : Apr 29, 2021, 1:49 pm IST
Updated : Apr 29, 2021, 1:49 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਹਾਲੀਆ ਨਹੀਂ 4 ਸਾਲ ਪੁਰਾਣੀ ਹੈ ਅਤੇ ਇਸ ਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਬਾਈਕ ਸਵਾਰ 2 ਵਿਅਕਤੀਆਂ ਵਿਚਕਾਰ ਇੱਕ ਔਰਤ ਦੀ ਮ੍ਰਿਤਕ ਦੇਹ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਹਾਲੀਆ ਕੋਰੋਨਾ ਨਾਲ ਹੋਏ ਬਦਤਰ ਹਲਾਤਾਂ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਹਾਲੀਆ ਨਹੀਂ 4 ਸਾਲ ਪੁਰਾਣੀ ਹੈ ਅਤੇ ਇਸ ਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "AggBani" ਨੇ ਵਾਇਰਲ ਤਸਵੀਰ ਅਪਲੋਡ ਕਰਦਿਆਂ ਲਿਖਿਆ, "ਸਾਰੇ ਲੁੱਟ ਕੇ ਖਾ ਗਏ ਤੇ ਰੱਬ ਵੀ ਅਮੀਰਾ ਨੂੰ ਕੁਝ ਨਹੀ ਕਰ ਰਿਹਾ ਮਰਦੇ ਨੇ ਤਾ ਸਿਰਫ ਗਰੀਬ"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ 4 ਜੂਨ 2017 ਦੀ ਇੱਕ ਖਬਰ ਵਿਚ ਪ੍ਰਕਾਸ਼ਿਤ ਮਿਲੀ। Hindustan Times ਨੇ ਖ਼ਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Denied mortuary van, Bihar man carries wife’s body home on motorcycle"

ਖ਼ਬਰ ਅਨੁਸਾਰ, ਮਾਮਲਾ ਬਿਹਾਰ ਦੇ ਪੂਰਨਿਆਂ ਦਾ ਹੈ ਜਿਥੇ ਹਸਪਤਾਲ ਨੇ ਇੱਕ ਔਰਤ ਦੀ ਮ੍ਰਿਤਕ ਦੇਹ ਲਿਜਾਣ ਲਈ ਐਮਬੂਲੈਂਸ ਨਹੀਂ ਮੁਹੱਈਆ ਕਰਵਾਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਬਾਈਕ 'ਤੇ ਬਿਠਾ ਕੇ ਮ੍ਰਿਤਕ ਦੇਹ ਨੂੰ ਘਰ ਲੈ ਕੇ ਗਏ।

Photo

ਖ਼ਬਰ ਤੋਂ ਸਾਫ਼ ਹੋਇਆ ਕਿ ਇਹ ਮਾਮਲਾ ਹਾਲੀਆ ਨਹੀਂ ਬਲਕਿ ਜੂਨ 2017 ਦਾ ਹੈ। ਇਹ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਮਾਮਲੇ ਨੂੰ ਲੈ ਕੇ NHRC ਦੁਆਰਾ ਬਿਹਾਰ ਸਰਕਾਰ ਤੋਂ ਜਵਾਬ ਵੀ ਮੰਗਿਆ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਖਬ਼ਰ ਇੱਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।

Photo

"ਇਸ ਮਹਾਂਮਾਰੀ ਦੇ ਦੌਰ ਵਿਚ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਪੁਰਾਣੇ ਵੀਡੀਓਜ਼ ਅਤੇ ਪੁਰਾਣੀਆਂ ਤਸਵੀਰਾਂ ਵਾਇਰਲ ਕਰ ਲੋਕਾਂ ਦੇ ਮਨਾ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰ ਰਹੇ ਹਨ। ਸਪੋਕਸਮੈਨ ਅਪੀਲ ਕਰਦਾ ਹੈ ਕਿ ਅਜਿਹੇ ਵਾਇਰਲ ਪੋਸਟਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਹ ਜਰੂਰ ਵੇਖੋ ਕਿ ਉਹ ਜਾਣਕਾਰੀ ਕਿਸੇ ਅਧਿਕਾਰਕ ਸਰੋਤ ਦੁਆਰਾ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ।"

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਹਾਲੀਆ ਨਹੀਂ 4 ਸਾਲ ਪੁਰਾਣੀ ਹੈ ਅਤੇ ਇਸਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ ਹੈ।

Claim: ਵਾਇਰਲ ਤਸਵੀਰ ਹਾਲੀਆ ਕੋਰੋਨਾ ਮਹਾਮਾਰੀ ਦੌਰਾਨ ਦੀ 
Claimed By: ਫੇਸਬੁੱਕ ਪੇਜ "AggBani"
Fact ChecK: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement