ਤੱਥ ਜਾਂਚ: ਇਸ਼ਤਿਹਾਰਾਂ 'ਤੇ ਪੈਸਿਆਂ ਦੀ ਬਰਬਾਦੀ ਨੂੰ ਲੈ ਕੇ ਮਨੀਸ਼ ਸਿਸੋਦੀਆ ਦਾ ਐਡੀਟਡ ਵੀਡੀਓ ਵਾਇਰਲ
Published : Jun 29, 2021, 4:59 pm IST
Updated : Jul 1, 2021, 5:15 pm IST
SHARE ARTICLE
Fact Check: Edited video viral of Delhi's Deputy CM Manish Sisodia with fake claim
Fact Check: Edited video viral of Delhi's Deputy CM Manish Sisodia with fake claim

ਅਸਲ ਵੀਡੀਓ ਵਿਚ ਇਸ਼ਤਿਹਾਰਾਂ ਉੱਤੇ ਪੈਸਿਆਂ ਦੀ ਬਰਬਾਦੀ ਨੂੰ ਲੈ ਕੇ ਮਨੀਸ਼ ਸਿਸੋਦੀਆ ਕੇਂਦਰ ਦੀ ਮੋਦੀ ਸਰਕਾਰ ਉੱਤੇ ਨਿਸ਼ਾਨਾ ਸਾਧ ਰਹੇ ਸਨ।

RSFC (Team Mohali)- ਸੋਸ਼ਲ ਮੀਡੀਆ 'ਤੇ ਦਿੱਲੀ ਦੇ ਡਿਪਟੀ CM ਮਨੀਸ਼ ਸਿਸੋਦੀਆ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਨ੍ਹਾਂ ਨੂੰ ਕੋਰੋਨਾ ਕਾਲ ਵਿਚ ਸਰਕਾਰੀ ਇਸ਼ਤਿਹਾਰਾਂ ਉੱਤੇ ਪੈਸੇ ਦੀ ਬਰਬਾਦੀ ਨੂੰ ਲੈ ਕੇ ਗੁੱਸਾ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਇੱਕ ਪਾਸੇ ਮਨੀਸ਼ ਸਿਸੋਦੀਆ ਦੀ ਵੀਡੀਓ ਹੈ ਅਤੇ ਦੂਜੇ ਪਾਸੇ ਕੇਜਰੀਵਾਲ ਸਰਕਾਰ ਵੱਲੋਂ ਲਾਏ ਗਏ ਇਸ਼ਤਿਹਾਰਾਂ ਦੀ ਤਸਵੀਰ।

ਯੂਜ਼ਰ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਮਨੀਸ਼ ਸਿਸੋਦੀਆ ਇਸ਼ਤਿਹਾਰਾਂ 'ਤੇ ਪੈਸਿਆਂ ਦੀ ਬਰਬਾਦੀ ਨੂੰ ਲੈ ਕੇ ਕੇਜਰੀਵਾਲ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ ਐਡੀਟਡ ਹੈ ਅਤੇ ਅਸਲ ਵੀਡੀਓ ਵਿਚ ਇਸ਼ਤਿਹਾਰਾਂ ਉੱਤੇ ਪੈਸਿਆਂ ਦੀ ਬਰਬਾਦੀ ਨੂੰ ਲੈ ਕੇ ਮਨੀਸ਼ ਸਿਸੋਦੀਆ ਕੇਂਦਰ ਦੀ ਮੋਦੀ ਸਰਕਾਰ ਉੱਤੇ ਨਿਸ਼ਾਨਾ ਸਾਧ ਰਹੇ ਸਨ।

ਅਕਾਲੀ ਦਲ ਸਮਰਥਕ ਪੇਜ ਨੇ ਵਾਇਰਲ ਕੀਤਾ ਵੀਡੀਓ

ਫੇਸਬੁੱਕ ਪੇਜ We Support Sukhbir Singh Badal ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਅਸੀ ਕੁੱਝ ਨੀ ਕਹਿੰਦੇ ਆਹ ਮਨੀਸ਼ ਸਿਸੋਦੀਆ ਕੋਲੋ ਈ ਸੁਣ ਲਓ ਕੇਜਰੀਵਾਲ ਦੀਅ‍ਾਂ ਕਰਤੂਤਾਂ, ਕਰੋੜਾਂ ਰੁਪਿਆ ਮਸ਼ਹੂਰੀਆਂ ਤੇ ਉਡਾ ਗਿਆ #केजरीवालठगीमार #ਕੇਜਰੀਵਾਲਠੱਗੀਮਾਰ #KejriwalThugimar"

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਵੀਡੀਓ ਵਿਚ ਇੱਕ ਪਾਸੇ ਮਨੀਸ਼ ਸਿਸੋਦੀਆ ਦੀ ਵੀਡੀਓ ਹੈ ਅਤੇ ਦੂਜੇ ਪਾਸੇ ਕੇਜਰੀਵਾਲ ਸਰਕਾਰ ਵੱਲੋਂ ਲਾਏ ਗਏ ਇਸ਼ਤਿਹਾਰਾਂ ਦੀ ਤਸਵੀਰ। ਮਨੀਸ਼ ਸਿਸੋਦੀਆ ਕਹਿ ਰਹੇ ਹਨ, "ਇਸ਼ਤਿਹਾਰ ਪੂਰੇ ਦੇਸ਼ ਦੇ ਅਖਬਾਰਾਂ ਵਿਚ ਛਾਪੇ ਜਾ ਰਹੇ ਹਨ, ਪੂਰੇ ਦੇਸ਼ ਵਿਚ ਇੱਕ ਅਖਬਾਰ ਅੰਦਰ ਹੀ ਸਿਰਫ 4-5 ਇਸ਼ਤਿਹਾਰ ਹਨ, ਇਨ੍ਹਾਂ ਪੈਸਾ ਜੇ ਵੈਕਸੀਨ ਖਰੀਦਣ ਵਿਚ ਲੈ ਲਿਆ ਹੁੰਦਾ ਤਾਂ ਦੇਸ਼ ਦੇ ਬਾਹਰੋਂ ਵੀ ਵੈਕਸੀਨ ਮੁਹੱਈਆ ਹੋ ਜਾਣੀ ਸੀ। ਮੈਂ ਕਹਿਣਾ ਚਾਹੁੰਦਾ ਹਾਂ ਕਿ ਲੋਕਾਂ ਨੂੰ ਇਸ਼ਤਿਹਾਰਾਂ ਦੀ ਨਹੀਂ ਵੈਕਸੀਨ ਦੀ ਜਰੂਰਤ ਹੈ। ਉਪਰੋਂ ਅਫਸਰਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਇਸ਼ਤਿਹਾਰ ਛਾਪੋ। ਵੈਕਸੀਨ ਨਹੀਂ ਦੇ ਰਹੇ ਸਿਰਫ ਇਸ਼ਤਿਹਾਰ ਦੇ ਰਹੇ ਹਨ। ਬਿਨਾਂ ਵੈਕਸੀਨ ਦੇ ਸਿਰਫ ਇਸ਼ਤਿਹਾਰ ਦੇ ਰਹੇ ਹਨ।"

ਇਹ ਵੀਡੀਓ ਕਲਿਪ ਲਗਭਗ 30 ਸੈਕਿੰਡ ਦਾ ਹੈ ਅਤੇ ਇਸ ਵਿਚ ਕਈ ਕਟ ਵੇਖੇ ਜਾ ਸਕਦੇ ਹਨ ਜਿਸ ਤੋਂ ਸਾਫ ਹੁੰਦਾ ਹੈ ਕਿ ਵੀਡੀਓ ਐਡੀਟਡ ਹੈ। ਗੋਰ ਕਰਨ ਵਾਲੀ ਗੱਲ ਹੈ ਕਿ ਇਸ ਵੀਡੀਓ ਵਿਚ ਕੀਤੇ ਵੀ ਮਨੀਸ਼ ਸਿਸੋਦੀਆ ਨੇ ਕੇਜਰੀਵਾਲ ਸਰਕਾਰ ਦੀ ਗੱਲ ਨਹੀਂ ਕੀਤੀ ਸਗੋਂ ਸਿਰਫ ਇਸ਼ਤਿਹਾਰਾਂ ਦੀ ਗੱਲ ਕਰ ਰਹੇ ਹਨ। 

ਅੱਗੇ ਵਧਦੇ ਹੋਏ ਅਸੀਂ ਅਸਲ ਵੀਡੀਓ ਦੀ ਭਾਲ ਸ਼ੁਰੂ ਕੀਤੀ ਅਤੇ ਮਨੀਸ਼ ਸਿਸੋਦੀਆ ਦੇ ਟਵਿੱਟਰ ਹੈਂਡਲ ਵੱਲ ਰੁੱਖ ਕੀਤਾ। ਸਾਨੂੰ ਅਸਲ ਵੀਡੀਓ ਮਨੀਸ਼ ਸਿਸੋਦੀਆ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਮਿਲਿਆ। ਇਹ ਇੱਕ ਪ੍ਰੈਸ ਵਾਰਤਾ ਦਾ ਵੀਡੀਓ ਸੀ ਜਿਸਨੂੰ ਲਾਈਵ ਕਰਦਿਆਂ ਲਿਖਿਆ ਸੀ, "Addressing an important Press Conference | LIVE"

ਇਸ ਵੀਡੀਓ ਨੂੰ ਅਸੀਂ ਧਿਆਨ ਨਾਲ ਸੁਣਿਆ। 5 ਮਿੰਟ ਤੋਂ ਬਾਅਦ ਦੀਆਂ ਗੱਲਾਂ ਤੋਂ ਵਿਚਕਾਰ ਕੱਟ ਲਗਾ ਕੇ ਵਾਇਰਲ ਵੀਡੀਓ ਬਣਾਇਆ ਗਿਆ ਹੈ ਅਤੇ ਕੇਜਰੀਵਾਲ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਅਸਲ ਵੀਡੀਓ ਵਿਚ ਇਸ਼ਤਿਹਾਰਾਂ ਨੂੰ ਲੈ ਕੇ ਮਨੀਸ਼ ਸਿਸੋਦੀਆ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਨਿਸ਼ਾਨਾ ਸਾਧ ਰਹੇ ਸਨ। ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ ਐਡੀਟਡ ਹੈ ਅਤੇ ਅਸਲ ਵੀਡੀਓ ਵਿਚ ਇਸ਼ਤਿਹਾਰਾਂ ਉੱਤੇ ਪੈਸਿਆਂ ਦੀ ਬਰਬਾਦੀ ਨੂੰ ਲੈ ਕੇ ਮਨੀਸ਼ ਸਿਸੋਦੀਆ ਕੇਂਦਰ ਦੀ ਮੋਦੀ ਸਰਕਾਰ ਉੱਤੇ ਨਿਸ਼ਾਨਾ ਸਾਧ ਰਹੇ ਸਨ।

Claim- Manish Sisodia targetting kejriwal for wastage of money on advertisement
Claimed By- We Support Sukhbir Singh Badal
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement