Fact Check: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਵੀਡੀਓ Gangster Goldy Brar ਦੀ ਕੁੱਟਮਾਰ ਦਾ ਨਹੀਂ ਹੈ
Published : Jun 29, 2022, 1:47 pm IST
Updated : Jun 29, 2022, 1:47 pm IST
SHARE ARTICLE
Fact Check Video of Pakistani Tiktoker Hassan Goldy thrashing linked with Gangster Goldy Brar Fight
Fact Check Video of Pakistani Tiktoker Hassan Goldy thrashing linked with Gangster Goldy Brar Fight

ਵਾਇਰਲ ਹੋ ਰਿਹਾ ਵੀਡੀਓ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲੇ Gangster Goldy Brar ਦੀ ਕੁੱਟਮਾਰ ਦਾ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਵਿਅਕਤੀ ਦੀ ਕੁਝ ਲੋਕਾਂ ਵੱਲੋਂ ਬੇਹਰਿਹਮੀ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲੇ Gangster Goldy Brar ਦੀ ਕੁੱਟਮਾਰ ਦਾ ਹੈ। ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ Canada ਵਿਚ ਗੋਲਡੀ ਬਰਾੜ ਨਾਲ ਕੁੱਟਮਾਰ ਹੋਈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲੇ Gangster Goldy Brar ਦੀ ਕੁੱਟਮਾਰ ਦਾ ਨਹੀਂ ਹੈ। ਇਹ ਵੀਡੀਓ ਪਾਕਿਸਤਾਨ ਦੇ Tik Toker ਹਸਨ ਗੋਲਡੀ ਦੀ ਕੁੱਟਮਾਰ ਦਾ ਹੈ।

ਵਾਇਰਲ ਪੋਸਟ

ਫੇਸਬੁੱਕ ਅਕਾਊਂਟ "Gagandeep Singh" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਗੋਲਡੀ ਬਰਾੜ ਫੜ ਲਿਆ ਕਨੇਡਾ ਚ... ਚੰਗਾ ਕੁਟਾਪਾ ਕੀਤਾ ਕਹਿੰਦੇ...."

ਇਸ ਪੋਸਟ ਨੂੰ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਦੱਸ ਦਈਏ ਕਿ ਇਹ ਵੀਡੀਓ ਕਈ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਵਾਇਰਲ ਕੀਤਾ ਗਿਆ ਹੈ। ਅਸੀਂ ਇੱਕ-ਇੱਕ ਕਰਕੇ ਇਨ੍ਹਾਂ ਪੋਸਟਾਂ ਨੂੰ ਧਿਆਨ ਨਾਲ ਵੇਖਿਆ। ਸਾਨੂੰ ਕਈ ਯੂਜ਼ਰਸ ਦੇ ਕਮੈਂਟ ਮਿਲੇ ਜਿਨ੍ਹਾਂ ਨੇ ਵਾਇਰਲ ਵੀਡੀਓ ਨੂੰ ਪਾਕਿਸਤਾਨ ਦੇ Tik Toker Hassan Goldy ਦੀ ਕੁੱਟਮਾਰ ਦਾ ਦੱਸਿਆ।

Hassan Goldy ClaimHassan Goldy Claim

ਅਸੀਂ ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਸਾਨੂੰ Hassan Goldy ਦੇ ਸਪਸ਼ਟੀਕਰਣ ਮਿਲਿਆ

ਸਾਨੂੰ ਇਹ ਵੀਡੀਓ ਕਈ ਇੱਕ-ਦੋ ਦਿਨ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ ਨਾਲ ਹੀ ਸਾਨੂੰ ਇਸ ਮਾਮਲੇ ਨੂੰ ਲੈ ਕੇ Hassan Goldy ਦਾ ਸਪਸ਼ਟੀਕਰਣ ਵੀਡੀਓ ਵੀ ਮਿਲਿਆ। Youtube ਅਕਾਊਂਟ BABA JEE ਨੇ 29 ਜੂਨ 2022 ਨੂੰ ਇਹ ਸਪਸ਼ਟੀਕਰਣ ਸ਼ੇਅਰ ਕਰਦਿਆਂ ਲਿਖਿਆ, "Hassan goldy fight video hassan goldy 007 ko maar. padi dubai me ????????????????????"

Hassan Goldy Hassan Goldy

ਇਸ ਵੀਡੀਓ ਵਿਚ ਹਸਨ ਉਨ੍ਹਾਂ ਨਾਲ ਹੋਈ ਕੁੱਟਮਾਰ ਬਾਰੇ ਜਾਣਕਾਰੀ ਦਿੰਦਿਆਂ ਆਪਣੇ ਵਿਰੋਧੀਆਂ ਨੂੰ ਜਵਾਬ ਦੇ ਰਹੇ ਹਨ। ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲੇ Gangster Goldy Brar ਦੀ ਕੁੱਟਮਾਰ ਦਾ ਨਹੀਂ ਹੈ। ਇਹ ਵੀਡੀਓ ਪਾਕਿਸਤਾਨ ਦੇ Tik Toker ਹਸਨ ਗੋਲਡੀ ਦੀ ਕੁੱਟਮਾਰ ਦਾ ਹੈ।

Claim- Goldy Brar thrashed by public in Canada
Claimed By- SM Users
Fact Check- Fake

(Disclaimer- ਰੋਜ਼ਾਨਾ ਸਪੋਕਸਮੈਨ ਵੱਲੋਂ ਵੀ ਇਸ ਵੀਡੀਓ ਨੂੰ ਬਿਨ੍ਹਾਂ ਪੁਸ਼ਟੀ ਕੀਤੇ ਚਲਾਇਆ ਗਿਆ ਸੀ ਜਿਸਨੂੰ ਸਹੀ ਜਾਣਕਾਰੀ ਮਿਲਣ ਤੋਂ ਬਾਅਦ ਹਟਾ ਦਿੱਤਾ ਗਿਆ ਹੈ।)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM
Advertisement