
ਅਸਲ ਵੀਡੀਓ ਵਿਚ ਰਾਕੇਸ਼ ਟਿਕੈਤ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਮੀਡੀਆ ਨੂੰ ਕਹਿ ਰਹੇ ਸਨ ਕਿ "ਸਰਕਾਰ ਦਾ ਅਗਲਾ ਨਿਸ਼ਾਨਾ ਮੀਡੀਆ ਹੈ"।
RSFC (Team Mohali)- ਸੋਸ਼ਲ ਮੀਡੀਆ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਇਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। ਇਸ ਕਲਿਪ ਵਿਚ ਰਾਕੇਸ਼ ਟਿਕੈਤ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ, 'ਸਾਰੇ ਲੋਕ ਸਾਥ ਦੋ। ਅਗਲਾ ਟਾਰਗੇਟ ਮੀਡੀਆ ਹਾਊਸ ਹੈ। ਜੇਕਰ ਤੁਸੀਂ ਬਚਣਾ ਹੈ ਤਾਂ ਸਾਥ ਦਿਓ ਨਹੀਂ ਤਾਂ ਤੁਸੀਂ ਵੀ ਗਏ।' ਕਲਿਪ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਆਗੂ ਨੇ ਬਿਆਨ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ ਮੀਡੀਆ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਅਸਲ ਵੀਡੀਓ ਵਿਚ ਰਾਕੇਸ਼ ਟਿਕੈਤ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਮੀਡੀਆ ਨੂੰ ਕਹਿ ਰਹੇ ਸਨ ਕਿ "ਸਰਕਾਰ ਦਾ ਅਗਲਾ ਨਿਸ਼ਾਨਾ ਮੀਡੀਆ ਹੈ"।
ਵਾਇਰਲ ਪੋਸਟ
ਫੇਸਬੁੱਕ ਪੇਜ 'ਜ਼ੀ ਨਿਊਜ਼ ਫੈਨ ਕਲੱਬ' ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ,'राकेश टिकैत की मीडिया को धमकी ???? सबलोग साथ दो, अगला टारगेट मीडिया हाउस है। आपको बचना है तो साथ दे दो, नहीं तो आप भी गए।'
ਇਹ ਵੀਡੀਓ ਕਲਿਪ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡਿਓ ਵਿਚ ਸਾਨੂੰ ਮੀਡੀਆ ਏਜੰਸੀ ANI ਨਿਊਜ਼ ਦਾ ਲੋਗੋ ਦਿੱਸਿਆ।
ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਇਸ ਵੀਡੀਓ ਨੂੰ ਲੱਭਿਆ। ਏਐਨਆਈ ਨੇ 28 ਸਿਤੰਬਰ 2021 ਨੂੰ ਰਾਕੇਸ਼ ਟਿਕੈਤ ਦੀ ਇਸ ਬਿਆਨ ਦਾ ਵੀਡੀਓ ਟਵੀਟ ਕੀਤਾ ਸੀ। ਇਹ ਵੀਡੀਓ ਰਾਕੇਸ਼ ਟਿਕੈਤ ਦੇ ਛਤੀਸਗੜ੍ਹ ਦੌਰੇ ਦਾ ਹੈ ਜਿਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਸੀ।
#WATCH | ... Everyone should join us. The next target will be media houses, if you want to be saved then join us, else you'll also suffer: Bharatiya Kisan Union leader Rakesh Tikait after arriving in Raipur, Chhattisgarh pic.twitter.com/nnCJgS11Z5
— ANI (@ANI) September 28, 2021
ਇਸ ਵੀਡੀਓ ਵਿਚ ਟਿਕੈਤ ਨੂੰ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ, 'ਮੇਨ ਤਾਂ ਦਿੱਲੀ ਦੀ ਸਰਕਾਰ ਹੈ ਜਿਸ ਨੇ ਕਾਨੂੰਨ ਬਣਾ ਕੇ ਅੱਧਾ ਦੇਸ਼ ਵੇਚ ਦਿੱਤਾ ਹੈ। ਉਸ ਤੇ ਵੀ ਧਿਆਨ ਦਿਓ। ਮੰਡੀਆਂ ਵੇਚ ਦਿੱਤੀ ਮੱਧ ਪ੍ਰਦੇਸ਼ ਦੀ। 182 ਮੰਡੀਆਂ ਵੇਚ ਦਿੱਤੀਆਂ। ਛੱਤੀਸਗਡ਼੍ਹ ਵੀ ਬਚ ਨਹੀਂ ਸਕੇਗਾ। ਹੁਣ ਤਾਂ ਇਹ ਹੈ ਕਿ ਸਾਰੇ ਲੋਕ ਸਾਥ ਦਿਓ। ਅਗਲਾ ਟਾਰਗੇਟ ਮੀਡੀਆ ਹਾਊਸ ਹੈ। ਜੇਕਰ ਤੁਸੀਂ ਬਚਣਾ ਹੈ ਤਾਂ ਸਾਥ ਦਿਓ ਨਹੀਂ ਤਾਂ ਤੁਸੀਂ ਵੀ ਗਏ।'
ਮਤਲਬ ਸਾਫ ਸੀ ਕਿ ਅਸਲ ਵੀਡੀਓ ਨਾਲ ਛੇੜਛਾੜ ਕਰਕੇ ਉਸਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਅਸਲ ਵੀਡੀਓ ਵਿਚ ਰਾਕੇਸ਼ ਟਿਕੈਤ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਮੀਡੀਆ ਨੂੰ ਕਹਿ ਰਹੇ ਸਨ ਕਿ "ਸਰਕਾਰ ਦਾ ਅਗਲਾ ਨਿਸ਼ਾਨਾ ਮੀਡੀਆ ਹੈ"।
Claim- Video of Rakesh Tikait asking people to help and target media house
Claimed By- FB Page Zee News Fan Club
Fact Check- Fake