Fact Check: AAP ਸੁਪਰੀਮੋ ਨੇ CM ਭਗਵੰਤ ਮਾਨ ਦੀ ਨਹੀਂ ਕੀਤੀ ਆਲੋਚਨਾ, ਵਾਇਰਲ ਪੋਸਟ ਫਰਜ਼ੀ ਹੈ
Published : Nov 29, 2022, 6:45 pm IST
Updated : Nov 29, 2022, 6:45 pm IST
SHARE ARTICLE
Fact Check Edited video viral to target Punjab CM Bhagwant Mann
Fact Check Edited video viral to target Punjab CM Bhagwant Mann

ਅਰਵਿੰਦ ਕੇਜਰੀਵਾਲ ਅਸਲ ਵੀਡੀਓ ਵਿਚ ਪੰਜਾਬ ਦੇ ਨਹੀਂ ਬਲਕਿ ਭਾਜਪਾ ਸ਼ਾਸਤ ਗੁਜਰਾਤ ਦੇ ਮੁੱਖ ਮੰਤਰੀ ਦੀ ਆਲੋਚਨਾ ਕਰ ਰਹੇ ਸਨ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ 2 ਵੀਡੀਓਜ਼ ਦੇ ਕੋਲਾਜ ਦਾ ਇਸਤੇਮਾਲ ਕੀਤਾ ਗਿਆ ਹੈ। ਇੱਕ ਵੀਡੀਓ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੱਚਦੇ ਵੇਖਿਆ ਜਾ ਸਕਦਾ ਹੈ ਅਤੇ ਦੂਜੇ ਵੀਡੀਓ ਵਿਚ ਅਰਵਿੰਦ ਕੇਜਰੀਵਾਲ ਕਿਸੇ ਮੁੱਖ ਮੰਤਰੀ ਦੀ ਆਲੋਚਨਾ ਕਰਦੇ ਵੇਖੇ ਜਾ ਸਕਦੇ ਹਨ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ CM ਭਗਵੰਤ ਮਾਨ ਦੀ ਆਲੋਚਨਾ ਕੀਤੀ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਅਰਵਿੰਦ ਕੇਜਰੀਵਾਲ ਅਸਲ ਵੀਡੀਓ ਵਿਚ ਪੰਜਾਬ ਦੇ ਨਹੀਂ ਬਲਕਿ ਭਾਜਪਾ ਸ਼ਾਸਤ ਗੁਜਰਾਤ ਦੇ ਮੁੱਖ ਮੰਤਰੀ ਦੀ ਆਲੋਚਨਾ ਕਰ ਰਹੇ ਸਨ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Mandeep Singh Gill" ਨੇ 23 ਨਵੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਭਗਵੰਤ ਮਾਨ ਦੀਆਂ ਗੁਜਰਾਤ ਚ ਹੋ ਰਹੀਆਂ ਤਰੀਫਾਂ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ 22 ਨਵੰਬਰ 2022 ਨੂੰ ਆਮ ਆਦਮੀ ਪਾਰਟੀ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਇਹ ਪੂਰਾ ਵੀਡੀਓ ਮਿਲਿਆ। 

AAP YT VideoAAP YT Video

ਅਸੀਂ ਵੀਡੀਓ ਨੂੰ ਪੂਰਾ ਸੁਣਿਆ ਅਤੇ ਪਾਇਆ ਕਿ ਅਰਵਿੰਦ ਕੇਜਰੀਵਾਲ ਹਾਲੀਆ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰਭਾਈ ਪਟੇਲ ਦੀ ਆਲੋਚਨਾ ਕਰਦੇ ਹਨ। ਕੇਜਰੀਵਾਲ ਕਹਿੰਦੇ ਹਨ, "ਇਸੁਦਾਨ ਗਾਧਵੀ ਯੂਵਾ ਹੈ, ਪੜ੍ਹਿਆ ਲਿਖਿਆ ਹੈ, ਕਿਸਾਨ ਦਾ ਪੁੱਤਰ ਹੈ, ਆਪਣਾ ਜ਼ਿੰਦਗੀ ਕਿਸਾਨਾਂ ਅਤੇ ਬੇਰੋਜ਼ਗਾਰਾਂ ਲਈ ਲਗਾ ਦਿੱਤੀ ਅਤੇ ਦੂਜੇ ਪਾਸੇ ਭੂਪੇਂਦਰਭਾਈ ਪਟੇਲ ਹੈ। ਉਨ੍ਹਾਂ ਕੋਲ ਪਾਵਰ ਹੀ ਨਹੀਂ ਹੈ, ਉਹ ਕਠਪੁਤਲੀ ਸੀਐਮ ਹਨ। ਆਪਣਾ ਚਪੜਾਸੀ ਨਹੀਂ ਬਦਲ ਸਕਦੇ ਉਹ, ਚਪੜਾਸੀ ਲਗਾ ਨਹੀਂ ਸਕਦੇ। ਆਦਮੀ ਚੰਗੇ ਹਨ, ਪਰ ਚਲਦੀ ਹੀ ਨਹੀਂ ਉਨ੍ਹਾਂ ਦੀ। ਕਠਪੁਤਲੀ ਸੀਐਮ ਹਨ, ਕਠਪੁਤਲੀ ਸੀਐਮ ਚਾਹੀਦਾ ਹੈ ਜਾਂ ਪੜ੍ਹਾ ਲਿਖਿਆ ਸੀਐਮ ਚਾਹੀਦਾ ਹੈ। ਕਠਪੁਤਲੀ ਸੀਐਮ ਨਹੀਂ ਚਾਹੀਦਾ।....

ਅਸਲ ਵੀਡੀਓ ਵਿਚ 22 ਮਿੰਟ 9 ਸੈਕੰਡ ਤੋਂ ਲੈ ਕੇ 23 ਮਿੰਟ 42 ਸੈਕੰਡ ਵਿਚਕਾਰ ਵਾਇਰਲ ਵੀਡੀਓ ਵਾਲੇ ਹਿੱਸੇ ਨੂੰ ਸੁਣਿਆ ਜਾ ਸਕਦਾ ਹੈ। 

ਇਸਤੋਂ ਸਾਫ ਹੁੰਦਾ ਹੈ ਕਿ ਆਪ ਸੁਪਰੀਮੋ ਸੀਐਮ ਮਾਨ ਬਾਰੇ ਨਹੀਂ ਬਲਕਿ ਗੁਜਰਾਤ ਦੇ ਸੀਐਮ ਭੂਪੇਂਦਰਭਾਈ ਪਟੇਲ ਬਾਰੇ ਇਹ ਗੱਲ ਆਖ ਰਹੇ ਸਨ।

ਜੇਕਰ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨੱਚਣ ਦੇ ਵੀਡੀਓ ਦੀ ਗੱਲ ਕਰੀਏ ਤਾਂ ਕੀਵਰਡ ਸਰਚ ਨਾਲ ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਦੱਸ ਦਈਏ ਕਿ ਇਹ ਵੀਡੀਓ ਗੁਜਰਾਤ ਦਾ ਹੈ ਅਤੇ ਅਕਤੂਬਰ ਦਾ ਹੈ ਜਦੋਂ ਭਗਵੰਤ ਮਾਨ ਗੁਜਰਾਤ ਗਏ ਸਨ। ਮਾਮਲੇ ਨੂੰ ਲੈ ਕੇ ਵੀਡੀਓ ਖਬਰ Rozana Spokesman ਨੇ ਵੀ ਸਾਂਝੀ ਕੀਤੀ ਸੀ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਅਰਵਿੰਦ ਕੇਜਰੀਵਾਲ ਅਸਲ ਵੀਡੀਓ ਵਿਚ ਪੰਜਾਬ ਦੇ ਨਹੀਂ ਬਲਕਿ ਭਾਜਪਾ ਸ਼ਾਸਤ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰਭਾਈ ਪਟੇਲ ਦੀ ਆਲੋਚਨਾ ਕਰ ਰਹੇ ਸਨ।

Claim- Arvind Kejriwal Targetting Punjab CM Bhagwant Mann
Claimed By- FB User Mandeep Singh Gill
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement