ਤੱਥ ਜਾਂਚ: 2018 ਦੇ ਵੀਡੀਓ ਨੂੰ ਹਾਲੀਆ ਦੱਸ ਕੇ ਫਰਜ਼ੀ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
Published : Dec 29, 2020, 5:39 pm IST
Updated : Dec 29, 2020, 5:39 pm IST
SHARE ARTICLE
2018 video viral with false claim
2018 video viral with false claim

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਉਜੈਨ ਵਿਚ ਆਰਐਸਐਸ ਦੀ ਰੈਲੀ ਦੌਰਾਨ ਹੋਈ ਪੱਥਰਬਾਜ਼ੀ ਤੋਂ ਬਾਅਦ ਹਿੰਦੂ ਭਾਈਚਾਰਾ ਮਸਜਿਦ ਦੇ ਬਾਹਰ ਇਕੱਠਾ ਹੋਇਆ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਹੈ। ਇਸ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ ਦਾ ਦਾਅਵਾ

ਟਵਿਟਰ ਯੂਜ਼ਰ Ekta Singh Social yogi @Ektasin97789408 ਨੇ 27 ਦਸੰਬਰ 2020 ਨੂੰ ਵੀਡੀਓ ਸ਼ੇਅਰ ਕੀਤੀ। ਯੂਜ਼ਰ ਨੇ ਦਾਅਵਾ ਕੀਤਾ मध्य प्रदेश के उज्जैन मे जिहादी मुल्लो द्वारा पथराव के खिलाफ हिन्दुओं ने मस्जिद के सामने अपनी एकता का परिचय दिखाया देखें विडियो।

Photo

ਇਸ ਤੋਂ ਇਲਾਵਾ ਹੋਰ ਵੀ ਕਈ ਯੂਜ਼ਰ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਵਾਇਰਲ ਵੀਡੀਓ ਸਬੰਧੀ ਦਾਅਵੇ ਦੀ ਪੁਸ਼ਟੀ ਲਈ  ਸਭ ਤੋਂ ਪਹਿਲਾਂ ਵੀਡੀਓ ਦੇ ਸਕਰੀਨਸ਼ਾਟ ਨੂੰ ਰਿਵਰਸ ਇਮੇਜ ਸਰਚ ਕੀਤਾ। Yandex image search ਟੂਲ ‘ਤੇ ਖੋਜ ਕਰਨ ‘ਤੇ ਯੂਟਿਊਬ ਲਿੰਕ ਸਾਹਮਣੇ ਆਇਆ।

ਇਹ ਵੀਡੀਓ Vish R K ਚੈਨਲ ਵੱਲੋਂ 13 ਅਪ੍ਰੈਲ 2019 ਨੂੰ ਅਪਲੋਡ ਕੀਤੀ ਗਈ। ਵੀਡੀਓ ਦਾ ਟਾਈਟਲ ਹੈ ‘Ramnavami at kalaburgi 2019 banayenge mandir in front of masjid in quadri chowk kalaburgi’ । ਇਹ ਉਹੀ ਵੀਡੀਓ ਹੈ, ਜਿਸ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

https://youtu.be/_ace35hPmvU

ਇਸ ਤੋਂ ਪੁਸ਼ਟੀ ਹੋਈ ਕਿ ਵਾਇਰਲ ਦਾਅਵਾ ਫਰਜ਼ੀ ਹੈ ਤੇ ਵੀਡੀਓ ਪੁਰਾਣੀ ਹੈ। ਵੀਡੀਓ ਦੀ ਵਧੇਰੇ ਪੁਸ਼ਟੀ ਲਈ ਵੀਡੀਓ ਦੇ ਟਾਈਟਲ ਨਾਲ ਸਰਚ ਕੀਤਾ, ਇੱਥੇ ਇਕ ਵੀਡੀਓ ਸਾਹਮਣੇ ਆਈ, ਇਹ ਵੀਡੀਓ 30 ਮਾਰਚ 2018 ਨੂੰ ਅਪਲੋਡ ਕੀਤੀ ਗਈ, ਇਹ ਵੀਡੀਓ 3 ਮਿੰਟ ਦੀ ਹੈ। ਵੀਡੀਓ ਦਾ ਟਾਈਟਲ ਹੈ ‘ HISTORY!!! 30000+ people singing BAJARANG song in RAM NAVAMI utsav gulbarga 2018(JAI SHREE RAM)’

ਇਸ ਤੋਂ ਇਲਾਵਾ Ram navmi 2018 At Karnataka masjid ਕੀਵਰਡ ਨਾਲ ਯੂਟਿਊ ‘ਤੇ ਸਰਚ ਕੀਤਾ। ਇੱਥੇ ਦੋ ਸਾਲ ਪਹਿਲਾਂ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ। ਪੜਤਾਲ ਦੌਰਾਨ ਸਾਹਮਣੇ ਆਇਆ ਕਿ 2020 ਦੀ ਸ਼ੁਰੂਆਤ ਵਿਚ ਵੀ ਇਸ ਵੀਡੀਓ ਨੂੰ ਨਾਗਰਿਕਤਾ ਸੋਧ ਕਾਨੂੰਨਾਂ ਦੇ ਵਿਰੋਧ ਵਿਚ ਹੋ ਰਹੇ ਪ੍ਰਦਰਸ਼ਨ ਨਾਲ ਜੋੜ ਕੇ ਵਾਇਰਲ ਕੀਤਾ ਗਿਆ ਸੀ।  

ਦਰਅਸਲ ਮਾਰਚ 2018 ਵਿਚ ਕਰਨਾਟਕ ਦੇ ਗੁਲਬਰਗਾ ਸ਼ਹਿਰ ਵਿਚ ਰਾਮ ਨਵਮੀ ਉੱਤੇ ਇਕ ਸ਼ੋਭਾ ਯਾਤਰਾ ਕੱਢੀ ਗਈ ਸੀ। ਵਾਇਰਲ ਵੀਡੀਓ ਉਸ ਸਮੇਂ ਦੀ ਹੈ।

ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਅਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਹੈ। ਇਹ ਵੀਡੀਓ ਕਰੀਬ 2 ਸਾਲ ਪੁਰਾਣੀ ਹੈ।

Claim – ਆਰਐਸਐਸ ਦੀ ਰੈਲੀ ‘ਤੇ ਹੋਏ ਪਥਰਾਅ ਤੋਂ ਬਾਅਦ ਮਸਜਿਦ ਦੇ ਬਾਹਰ ਇਕੱਠੇ ਹੋਏ ਹਿੰਦੂ

Claimed By - Ekta Singh Social yogi

Fact Check - ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement