Fact Check: ਰਾਜਾ ਵੜਿੰਗ ਨਾਲ ਇਸ ਤਸਵੀਰ ਵਿਚ ਸਿੱਧੂ ਮੂਸੇਵਾਲਾ ਨਹੀਂ ਹੈ
Published : Dec 29, 2021, 7:04 pm IST
Updated : Dec 29, 2021, 7:04 pm IST
SHARE ARTICLE
Fact Check Person tying boots of Raja Warring is not Sidhu Moosewala
Fact Check Person tying boots of Raja Warring is not Sidhu Moosewala

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਦਿੱਸ ਰਿਹਾ ਵਿਅਕਤੀ ਸਿੱਧੂ ਮੂਸੇਵਾਲਾ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਟ੍ਰਾੰਸਪੋਰਟ ਮੰਤਰੀ ਰਾਜਾ ਵੜਿੰਗ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਸਿੱਖ ਵਿਅਕਤੀ ਰਾਜਾ ਵੜਿੰਗ ਦੇ ਸਾਹਮਣੇ ਉਨ੍ਹਾਂ ਦੇ ਬੂਟਾਂ 'ਤੇ ਕੁਝ ਬੰਨ੍ਹਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਕਾਂਗਰੇਸ ਵਿਚ ਹਾਲੀਆ ਸ਼ਾਮਿਲ ਹੋਏ ਗਾਇਕ ਸਿੱਧੂ ਮੂਸੇਵਾਲਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਦਿੱਸ ਰਿਹਾ ਵਿਅਕਤੀ ਸਿੱਧੂ ਮੂਸੇਵਾਲਾ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ Aap Ki Awaaz ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਇਹਨੂੰ ਆਂਹਦੇ ਨੇ ਲੀਡਰ ਅੱਗੇ ਕੋਡਾ ਹੋਣਾ ???? ਆਹ ਲਾ ਲਿਆ ਕਾਂਗਰਸ ਨੇ ਮੂਸੇਵਾਲਾ ਕੰਮੀ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਪੜਤਾਲ 

ਵਾਇਰਲ ਤਸਵੀਰ ਨੂੰ ਲੈ ਕੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਦੇ ਨਾਲ-ਨਾਲ ਕੀਵਰਡ ਸਰਚ ਜਰੀਏ ਲੱਭਣਾ ਸ਼ੁਰੂ ਕੀਤਾ। ਵੱਧ ਕਾਮਯਾਬੀ ਹਾਸਲ ਨਾ ਹੋਣ 'ਤੇ ਅਸੀਂ ਤਸਵੀਰ ਨੂੰ ਲੈ ਕੇ ਰਾਜਾ ਵੜਿੰਗ ਦੇ ਫੇਸਬੁੱਕ ਪੇਜ ਵੱਲ ਰੁੱਖ ਕੀਤਾ। ਕਿਉਂਕਿ ਇਹ ਤਸਵੀਰ ਕਿਸੇ ਦੌਰੇ ਦੌਰਾਨ ਦੀ ਲੱਗ ਰਹੀ ਸੀ, ਸਾਨੂੰ ਅੰਦੇਸ਼ਾ ਸੀ ਕਿ ਮਾਮਲੇ ਨੂੰ ਲੈ ਕੇ ਕੁਝ ਜਾਣਕਾਰੀ ਸਾਨੂੰ ਉਨ੍ਹਾਂ ਦੇ ਪੇਜ 'ਤੇ ਮਿਲ ਸਕਦੀ ਹੈ।

ਤਸਵੀਰ ਰਾਜਾ ਵੜਿੰਗ ਦੇ ਦਿੱਲੀ ਦੌਰੇ ਦੀ ਹੈ 

ਸਾਨੂੰ ਤਸਵੀਰ ਵਿਚ ਦਿੱਸ ਰਿਹਾ ਨਜ਼ਾਰਾ ਰਾਜਾ ਵੜਿੰਗ ਦੇ ਇੱਕ ਫੇਸਬੁੱਕ ਲਾਈਵ ਵਿਚ ਮਿਲਿਆ। ਇਹ ਹੂਬਹੂ ਨਜ਼ਾਰਾ ਰਾਜਾ ਵੜਿੰਗ ਦੇ 24 ਦਿਸੰਬਰ 2021 ਨੂੰ ਅਪਲੋਡ ਕੀਤੇ ਲਾਈਵ ਵਿਚ ਮਿਲਿਆ। ਇਹ ਲਾਈਵ ਰਾਜਾ ਵੜਿੰਗ ਦੇ ਪੇਜ ਤੋਂ ਦਿੱਲੀ ਦੌਰੇ ਦੌਰਾਨ ਲਾਈਵ ਕੀਤਾ ਗਿਆ ਸੀ। ਵਾਇਰਲ ਨਜ਼ਾਰੇ ਨੂੰ ਦੇਖਣ 'ਤੇ ਸਾਫ ਪਤਾ ਚਲਦਾ ਹੈ ਕਿ ਤਸਵੀਰ ਵਿਚ ਸਿੱਧੂ ਮੂਸੇਵਾਲਾ ਨਹੀਂ ਹੈ। ਇਹ ਨਜ਼ਾਰਾ ਤੁਸੀਂ ਹੇਠਾਂ ਕਲਿਕ ਕਰ 26 ਮਿੰਟ ਤੇ 40 ਸੈਕੰਡ ਤੋਂ ਬਾਅਦ ਵੇਖ ਸਕਦੇ ਹੋ।

ਵਾਇਰਲ ਤਸਵੀਰ ਰੇ ਲਾਈਵ ਸ਼ੋਟ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Collage

ਕੀ ਸੀ ਮਾਮਲਾ?

ਰਾਜਾ ਵੜਿੰਗ 24 ਦਿਸੰਬਰ ਨੂੰ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਉਨ੍ਹਾਂ ਨੂੰ ਮਿਲਣ ਗਏ ਸੀ ਜਿਸ ਦੌਰਾਨ ਇਹ ਨਜ਼ਾਰਾ ਵੇਖਣ ਨੂੰ ਮਿਲਿਆ ਸੀ। ਰਾਜਾ ਵੜਿੰਗ Indo -Canadian ਬਸਾਂ ਨਾਲ ਜੁੜੇ ਭ੍ਰਿਸ਼ਟਾਚਾਰ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਏ ਸੀ ਪਰ ਉਸ ਦਿਨ ਉਨ੍ਹਾਂ ਦੀ ਮੁਲਾਕਾਤ ਅਰਵਿੰਦ ਕੇਜਰੀਵਾਲ ਨਾਲ ਨਹੀਂ ਹੋਈ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਸ ਵਾਇਰਲ ਤਸਵੀਰ ਵਿਚ ਦਿੱਸ ਰਿਹਾ ਵਿਅਕਤੀ ਸਿੱਧੂ ਮੂਸੇਵਾਲਾ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement